ਪੰਨਾ:Alochana Magazine May 1958.pdf/4

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪੋਥੀਆਂ, ਜਿਨ੍ਹਾਂ ਨੂੰ ਗੋਇੰਦਵਾਲ ਵਾਲੀਆਂ ਪੋਥੀਆਂ ਕਹਿਆ ਜਾਂਦਾ ਹੈ, ਹੁਣ ਵੀ ਭੁੱਲੇ ਸਾਹਿਬਜ਼ਾਦਿਆਂ ਦੇ ਦੋ ਪਰਵਾਰਾਂ ਪਾਸ ਸੁਰਖਿਅਤ ਹਨ । ਮੈਂ ਇਕ ਦਾ ਦਰਸ਼ਨ ਗੋਇੰਦਵਾਲ ਕੀਤਾ ਸੀ । ਜਦੋਂ ਮੈਂ ਇਕ ਸ਼ਬਦ ਦਾ ਗੁਰੂ ਗੋਬ ਸਾਹਿਬ ਵਿਚ ਛਪੇ ਸ਼ਬਦ ਨਾਲ ਮੁਕਾਬਲਾ ਕੀਤਾ ਤਾਂ ਪਤਾ ਲਗਾ ਕਿ ਗੁਰੂ ਅਰਜਨ ਦੇਵ ਜੀ ਨੇ ਪੋਥੀ ਵਿਚ ਦਿੱਤੇ ਸ਼ਬਦ-ਜੋੜਾਂ ਨੂੰ ਲਗਾਂ ਮਾੜਾਂ ਬਦਲ ਕੇ ਨਿਯਮ ਬੱਧ ਕਰ ਦਿੱਤਾ ਹੈ । ਮੈਨੂੰ ਅਜੇ ਤੀਕ ਸਮਝ ਨਹੀਂ ਆਈ ਕਿ ਕਈ ਸ਼ਬਦਾਂ ਦੇ ਜੋੜਾਂ ਨੂੰ ਜਿਨ੍ਹਾਂ ਦੇ ਉੱਚਾਰਣ ਵਿਚ ਕੋਈ ਖਾਸ ਫ਼ਰਕ ਨਹੀਂ ਪਇਆ, ਅਸਾਂ ਕਿਉਂ ਬਦਲ ਦਿੱਤਾ ਹੈ । ਅਸੀਂ ਗੁਰੂ ਗ੍ਰੰਥ ਸਾਹਿਬ ਵਿਚ ਦਿਤੇ ਸ਼ਬਦ-ਜੋੜਾਂ ਨੂੰ ਛੱਡ ਕੇ ਰਹਿਆ ਨੂੰ ਰਿਹਾ ਕਹਿਆ ਨੂੰ ਕਿਹਾ ਜੇਹਾ ਨੂੰ ਜਿਨ੍ਹਾਂ ਕੇਹਾ ਨੂੰ ਕਿਹਾ ਅਜੇਹੀਆਂ ਨੂੰ ਅਜਿਹੀਆਂ ਅਜੇਹਾ ਨੂੰ ਅਜਿਹਾ ਗਇਆ ਨੂੰ ਗਿਆ ਜੇਹੜਾ ਨੂੰ ਜਿਹੜਾ ਕਿਉਂ ਲਿਖਣ ਲਗ ਪਏ ਹਾਂ । ਵਿਆਕਰਣ ਅਨੁਸਾਰ ਵੀ ਜੋ ਅਸੀਂ ਲਿਖਦੇ ਹਾਂ ਅਧ ਹੈ । ਗਇਆ” ਵਿਚ “ਇਆ ਦੀ ਅਸੀਂ ਸੰਧੀ ਕਰ ਦੇਈਏ ਤਾਂ ਇਹ “ਗਯਾ ਬਣ ਜਾਂਦਾ ਹੈ ਜੋ ਇਸ ਦਾ ਹਿੰਦੀ ਰੂਪ ਹੈ । ਪਰੰਤੂ ਸੰਧੀ ਕਰਨ ਨਾਲ ਗਿਆ “ਗ ਵਿਚ ਬਦਲ ਜਾਏਗਾ ਜੇਹੜਾ ਸਪ ਅਸ਼ੁਧ ਹੈ । ‘ਰਹਣਾ ਦੇ ਹੋਰ ਜਿਤਨੇ ਰੁਪ ਹਨ ਜੇਹਾ ਕਿ ‘ਰਹੀ, ਰਹਤੀਆਂ, ਰਹਣਗੀਆਂ ਉਨ੍ਹਾਂ ਵਿਚ ਕਿਸੇ ਨਾਲ ਵੀ “ਰ ਨਾਲ ਅਸੀਂ ਸਿਆਰੀ ਨਹੀਂ ਜੋੜਦੇ ਬਿਨਾ ‘ਰਿਹਾ ਦੇ । ਇਸ ਪਰਖ ਤੋਂ ਇਹ ਸਿੱਧ ਹੋਂਦਾ ਹੈ ਕਿ ਇੱਥੇ ਅਸੀਂ ਭੁੱਲ ਕਰ ਰਹੇ ਹਾਂ । ਮਲੂਮ ਇਹ ਹੁੰਦਾ ਹੈ ਕਿ ਬੋਲਣ ਵਿਚ ਜਦੋਂ ਅਸੀਂ ‘ਲ ਦੀ ਧੁਨੀ ਨੂੰ ਛੁਟੇਰਾ ਕਰਦੇ ਹਾਂ ਉੱਥੇ ਅਸੀਂ ਸਿਆਰੀ ਲਿਖਣ ਲਗ ਪਏ ਹਾਂ । ਹਾਲਾਂ ਕਿ ਉਹ ਧੁਨੀ ਇਤਨੀ ਛੋਟੀ ਨਹੀਂ ਕਿ ਉੱਥੇ ਸਿਆਰੀ ਲਿਖਣੀ ਸ਼ੁਧ ਹੋਵੇ । | ਮੈਨੂੰ ਇਹ ਵੀ ਪਤਾ ਨਹੀਂ ਲਗਾ ਕਿ ਹੁਣ ਅਸੀਂ ਰਹਣਾ’, ‘ਕਹਣਾ, • ਬਰਤ ਆਦਿ ਵਿਚ “ਹ” ਨਾਲ ਸਿਆਰੀ ਕਿਉਂ ਵਰਤਣ ਲਗ ਪਏ ਹਾਂ । ਗੁਰੂ ਗੰਥ ਸਾਹਿਬ ਵਿਚ ਇਹ ਸਿਆਰੀ ਕਿਤੇ ਨਹੀਂ ਦਿਸਦੀ । ਭਾਈ ਵੀਰ ਸਿੰਘ ਜੀ ਵੀ ਇਨ੍ਹਾਂ ਸ਼ਬਦਾਂ ਨੂੰ ਗੁਰੂ ਜੀ ਦੇ ਦਿੱਤੇ ਰੂਪ ਵਿਚ ਹੀ ਵਰਤਦੇ ਰਹੇ ਹਨ । ਹੁਣ ਜਦ ਕਿ ਹਰ ਇਕ ਪੰਜਾਬੀ ਵਿਦਿਆਰਥੀ ਲਈ ਹਿੰਦੀ ਪਨੀ ਲਾਜ਼ਮੀ ਹੋ ਗਈ