ਪੰਨਾ:Alochana Magazine May 1958.pdf/42

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸਿਧ ਹੁੰਦੀ ਹੈ । ਅਤੇ ਜੇ ਉਪਰੋਕਤ ਵੇਰਵੇ ਅਤੇ ਉਸ ਦੀ ਪੁਸ਼ਟੀ ਵਜੋਂ ਦਿਤੇ ਤਸਵੀਰੀ ਉਤਾਰੇ ਨੂੰ ਮੁਖ ਰਖੀਏ ਤਾਂ ਇਹ ਫਰਕ ਪੰਜ ਦੀ ਥਾਂ, ਵਧ ਤੋਂ ਵਧ, ਤਾਂ ਕੁ ਵਰੇ ਦਾ ਹੋ ਜਾਂਦਾ ਹੈ ਜੋ fਕ ਕੋਈ ਇੰਨ ਵਛਾ ਨਹੀਂ, ਜਿੰਨਾ ਕਿ ਦੱਸਿਆ ਜਾਂ ਮੰਨਿਆ ਜਾ ਰਹਿਆ ਹੈ । ਇਸੇ ਲਈ ਸੰਨ ਸਤਵੰਜਾ ਦੀ ਆਲ ਇੰਡੀਆ ਓਰੀਐਂਟਲ ਕਾਨਫਰੰਸ ਵਿਚ ਪ੍ਰਗਟ ਕੀਤਾ, ਮੇਰਾ ਇਹ ਨਿਸਚਾ ਹੁਣ ਹੋਰ ਦਿੜ ਹੋ ਗਇਆ ਹੈ ਕਿ ਜਿਵੇਂ ਬਹੁਤ ਸਾਰੀਆਂ ਭਾਰਤੀ ਬੋਲੀਆਂ ਦੀ ਜਨਨ ਹੋਣ ਦਾ ਮਾਣ ਸੰਸਕ੍ਰਿਤ ਨੂੰ ਅਤੇ ਭਾਰਤੀ ਲਿਪੀਆਂ ਦੀ ਮਾਂ ਹੋਣ ਦਾ ਮਾਣ ਬ੍ਰਹਮੀ ਨੂੰ ਦਿੱਤਾ ਜਾ ਸਕਦਾ ਹੈ, ਤਿਵੇਂ ਹੀ ਭਾਰਤੀ ਬੋਲੀਆਂ ਦੀ ਛਪਾਈ ਦੇ ਸੰਚਾਲਕ ਹੋਣ ਦਾ ਮਾਣ ਪੰਜਾਬੀ ਦੀ ਇਸ fਹਲੀ ਪ੍ਰਕਾਸ਼ਨਾ ਦੇ ਲੇਖਕ ਤੇ ਪ੍ਰਕਾਸ਼ਕ, ਡਾ. ਵਿਲੀਅਮ ਕੇਰੀ ਨੂੰ ਪ੍ਰਾਪਤ ਹੈ । ਇਉਂ ਪੰਜਾਬੀ ਬੰਲ, ਗੁਰਮੁਖੀ ਲਿਪੀ ਤੇ ਗੁਰਮੁਖੀ ਛਪਾਈ ਇਕ ਸਾਂਝੇ ਸਰੰਤ ਦੀਆਂ ਜੰਮਪਲ ਹੋਣ ਕਰਕੇ ਭਾਰਤ ਦੀਆਂ ਬਾਕੀ ਬੋਲੀਆਂ, ਲਿਪੀਆਂ ਤੇ ਛਪਾਈਆਂ ਨਾਲੋਂ ਉਮਰ, ਮਾਣ ਅਤੇ ਮਹੱਤਾ ਵਿਚ ਇੰਨੀਆਂ ‘ਉਣੀਆਂ ਜਾਂ ਪਿਛੇ ਨਹੀਂ ਜਿੰਨੀਆਂ ਕ ਦੱਸੀਆਂ, ਆਖੀਆਂ ਜਾਂ ਸਮਝੀਆਂ ਜਾ ਰਹੀਆਂ ਹਨ ।੧ ਪੰਜਾਬੀ ਸਾਹਿੱਤ ਅਕਾਡਮੀ ਦੀ ਨਵੀਂ ਪੁਸਤਕ ਵਾਰ ਸ਼ਾਹ ਮੁਹੰਮਦ ਕਿਤ ਪ੍ਰਿੰਸੀਪਲ ਸੀਤਾ ਰਾਮ ਕੋਹਲੀ ਤੇ ਪ੍ਰੋ: ਸੇਵਾ ਸਿੰਘ ਛੱਪ ਕੇ ਤਿਆਰ ਹੈ । ਮੁਲ਼ ਕੇਵਲ ੪) ਭੇਜਣ ਲਈ ਲਿਖੋ : ਸਕੱਤਰ ਪੰਜਾਬੀ ਸਾਹਿੱਤ ਅਕਾਡਮੀ ੫੫੫° ਮਾਡਲ ਟਾਊਨ, ਲੁਧਿਆਣਾ | ( ਵੇਖੋ : ਮੈਰਾ ਲੋਖ, ਸਾਬੀ ਦੁਨੀਆਂ', ਪਟਿਆਲਾ, ਜੁਲਾਈ-੧੯੫੮, ਪੰਨੇ ੧ ਤੋਂ 121 O