ਪੰਨਾ:Alochana Magazine May 1958.pdf/45

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਮੁਸਲਮਾਲ ਸੂਫ਼ੀ ਕਵੀਆਂ ਦੇ ਬਾਰਾਂ ਮਾਹਾਂ ਵੀ ਜੇਠ, ਹਾੜ, ਜਾਂ ਸਾਵਣ ਤੋਂ ਹੀ ਚਲਦੇ ਹਨ । ਉਦਾਹਰਣ ਦੇ ਤੌਰ ਤੇ ਪੀਰ ਦਸਤਗੀਰ ਮੁਹੰਮਦ ਮੂਸਾ ਰੋਪੜ (ਅੰਬਾਲਾ) ਵਾਲੇ ਦਾ ਬਾਰਾਂ ਮਾਂਹ (ਦੂਜਾਦਹ ਮਾਹ) ਜੋ ਮੋਤੀ ਬਾਗ ਪਟਿਆਲਾ ਦੇ ਸ਼ਾਹੀ ਪੁਸਤਕਾਲੇ ਵਿਚੋਂ ਫਾਰਸੀ ਅੱਖਰਾਂ ਵਿਚ ਕਲਮੀ ਮਿਲਿਆ ਹੈ ਤੇ ਖੈਰਾ ਸ਼ਾਹ, ਬੁਲ੍ਹੇ ਸ਼ਾਹ ਤੇ ਵਾਰਿਸ ਸ਼ਾਹ ਦੇ ਬਾਰਾਂ ਮਾਹੇ ਮਹੀਨ ਹਾੜ ਅਥਵਾ ਸਾਵਣ ਤੋਂ ਹੀ ਪ੍ਰਾਰੰਭ ਹੁੰਦੇ ਹਨ । ਪਹਿਲੇ ਪਹਿਲ ਮੈਂ ਜਦੋਂ ਤਕ ਕਿ ਸੂਫੀਆਂ ਦੇ ਬਾਰੇ ਮਾਹੇ ਨਹੀਂ ਦੇਖੇ ਸਨ ਤਾਂ ਸਮਝਦਾ ਸੀ ਕਿ ਇਹ ਰੀਤੀ ਕੇਵਲ ਰਾਧਾ ਵਲੱਭੀ ਪੁਸ਼ਟੀ ਮਾਰਗ ਕਵੀਆਂ ਵਿਚ ਹੀ ਰਲਿਤ ਸੀ ਪਰ ਪਿਛੋਂ ਪਤਾ ਲੱਗਾ ਕਿ ਇਹ ਰੀਤੀ ਨਾ ਕੇਵਲ ਮੁਸਲਮਾਨ ਸੂਫੀ ਕਵੀਆਂ ਨੇ ਹੀ ਸਗੋਂ ਸਿੱਖ ਕਵੀਆਂ ਨੇ ਵੀ ਕਿਸੇ ਹਦ ਤਕ ਅਪਣਾਈ ਹੈ ਅਜੇ ਥੋੜਾ ਹੀ ਸਮਾਂ ਹੋਇਆ, ਮੈਨੂੰ ਇਸ ਸੰਬੰਧ ਵਿਚ ਸਬੂਤ ਵਜੋਂ ਸੁਰਗਵਾਸੀ ਭਾਈ ਕਾਨ੍ਹ ਸਿੰਘ ਜੀ ਨਾਭਾ ਕ੍ਰਿਤ ਦੋ ਬਾਰਾਂ ਮਾਹਾਂ ਛਪੇ ਹੋਏ ਮਿਲੇ ਹਨ ਜੋ ਮਹੀਨਾ ਕੱਤਕ ਤੋਂ ਸ਼ੁਰੂ ਹੁੰਦੇ ਤੇ ਮਹੀਨਾ ਅੱਸੂ ਵਿਚ ਸਮਾਪਤ ਹੁੰਦੇ ਹਨ | ਸ਼ਾਇਦ ਕੁਝ ਹੋਰ ਬਾਰਾਂ ਮਾਹੇ ਵੀ ਸਿਖ ਕਵੀਆਂ ਬਾਰੇ ਖੋਜ ਕਰਨ ਤੇ ਲਭ ਪੈਣ । ਜਿਥੋਂ ਤਕ ਵਿਚਾਰ ਦਾ ਸੰਬੰਧ ਹੈ ਸਿਖ ਕਵੀਆਂ ਵਿਚ ਇਸ ਰਿਵਾਜ ਦਾ ਪਿਛਵਾੜਾ ਸ੍ਰੀ ਗੁਰੂ ਨਾਨਕ ਜੀ ਦੇ ਜਨਮ ਤਿਥੀ ਕੱਤਕ ਸੁਦੀ ੧੫ ਹੈ ਜਿਸ ਕਰਕੇ ਇਨ੍ਹਾਂ ਬਾਰਾਂ ਮਾਹਿਆਂ ਦਾ ਪ੍ਰਾਰੰਭ ਵੀ ਪਰਮ ਪੁਨੀਤ ਸਮਝ ਕੇ · ਇਸ ਮਹੀਨੇ ਤੋਂ ਕੀਤਾ ਗਇਆ ਮਲੂਮ ਹੁੰਦਾ ਹੈ । | ਅਜਿਹੇ ਸਾਰੇ ਹੀ ਬਾਰਾਂ ਮਾਹਿਆਂ ਨੂੰ ਚਾਹੇ ਉਹ ਸ੍ਰੀ ਰਾਮ ਚੰਦਰ, ਕਿਸ਼ਨ, ਸ਼ਿਵ, ਦੇਵੀ ਦੁਰਗਾ ਆਦਿ ਦੇਵਤਿਆਂ ਦੇ ਸੰਬੰਧ ਵਿਚ ਹਨ ਜਾਂ ਸ਼ੁੱਧ ਭਗਤੀ ਭਾਵ ਅਥਵਾ ਪੇਮ ਦੇ ਸੰਬੰਧ ਵਿਚ, ਅਸੀਂ ਇਨ੍ਹਾਂ ਨੂੰ ਤਿੰਨ ਹਿੱਸਿਆਂ ਵਿਚ ਵੰਡ ਸਕਦੇ ਹਾਂ:- (੧) ਧਾਰਮਿਕ, (੨) ਵੀਰ ਰਸੀ ਤੇ (੩) ਸਿੰਗਾਰਕ ਪ੍ਰਾਕ੍ਰਿਤਕ ਸੰਜੋਗ ਨੂੰ ਮੁਖ ਰਖ ਕੇ ਭਾਵੇਂ ਇਹ ਬਾਰਾਂ ਮਾਹੇ ਸਾਰੇ ਹੀ ਸੰਜੋਗ-ਅੰਤ (Comedy) ਹੁੰਦੇ ਹਨ, ਪਰ ਕੋਈ ਕੋਈ ਬਾਰਾਂ ਮਾਹਾਂ ਵਿਯੋਗ-ਅੰਤ ਅਥਵਾ ਦੁਖਾਂਤ (Tragedy) ਵੀ ਹੁੰਦਾ ਹੈ । ਮੁੱਢ ਇਨ੍ਹਾਂ ਬਾਰਾਂ ਮਾਹਿਆਂ ਦਾ ਇਸ ਤਰ੍ਹਾਂ ਤੁਰਿਆ ਹੈ ਕਿ ਕਈ ਮਹਾਨ ਯੋਗ ਵਿਅਕਤੀ, ਜੋਧਾ ਜਾਂ ਕਰਮ ਵੀਰ ਕਿਸੇ ਜ਼ਰੂਰੀ ਕੰਮ ਜਾਂ ਯੁਧ ਵਾਸਤੇ ਚੜ੍ਹਾਈ ਕਰਦਾ ਹੈ ਜਾਂ ਕਿਸੇ ਪ੍ਰੇਮਿਕਾ ਦਾ ਪੇਮੀ ਪੂਦੇਸ ਜਾਂਦਾ ਹੈ ਤਾਂ ਉਸ ਦੀ ਗੈਰ ਹਾਜ਼ਰੀ ਵਿਚ ਉਸ ਦੇ ਪ੍ਰੇਮੀ ਜਾਂ ਪ੍ਰੇਮਿਕਾ ਨੂੰ ਜੋ ਵਿਰਹੁ ਵੇਦਨਾ ਹੁੰਦੀ ਹੈ ਅਤੇ ਫਿਰ ਉਹ ਦੇ ਅਨੇਕ ਜਤਨਾਂ ਦੇ ਬਾਵਜੂਦ ਜਿਵੇਂ ਪ੍ਰਤੀ ਦਿਨ ਜਾਂ ਹਰੇਕ ਚੜਦੇ ਵਧਦੀ ਦੀ ਹੈ, ਉਸ ਦਾ ਵਰਣਨ ਬੜੇ ਦਿਲ-ਖਿੱਚ ਇਸ਼ਕੀਆ ਢੰਗ ਨਾਲ ਕੀਤਾ ਜਾਂਦਾ ਹੈ । ਆਖ਼ਰ ਉਸ ਪੇਮੀ ਜਾਂ ਪੇਮਿਕਾ ਦੇ ਵਿਰਲਾਪ ਦੀ ਮੁਕੱਰਰ ਮਿਆਦ ਗਯਾਰਾਂ ੪੨