ਪੰਨਾ:Alochana Magazine May 1958.pdf/56

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਬਣਨ ਦਿਤਾ। ਕਿਰਪਾਲ ਸਿੰਘ ਕਸੇਲ ਨੇ ਮੁੱਖ-ਬੰਧ ਵਿਚ ਲਿਖਿਆ ਹੈ ਕਿ ਨਾਟਕ ਦਾ ਅੰਤ ਇਸ ਤਰ੍ਹਾਂ ਸੁਖਾਵਾਂ ਨਹੀਂ ਸੀ ਹੋਣਾ ਚਾਹੀਦਾ; ਯਥਾਰਥ ਇਥੇ ਦੁਖਾਂਤ ਦੀ ਮੰਗ ਕਰਦਾ ਹੈ । ਪਰ ਮੈਂ ਇਸ ਵਿਚਾਰ ਨਾਲ ਸਹਿਮਤ ਨਹੀ । ਪਤੀ-ਪਤਨੀ ਪ੍ਰੇਮ ਵਿਚ ਵਿਘਨ ਦੀ ਸਮfਸਿਆ ਬਾਰੇ ਅਸਾਡੀ , ਸਮਾਜਕ ਸਥਿਤੀ ਹੁਣ ਪੁਰਾਣੇ ਸਮਿਆਂ ਵਾਲੀ ਖਿਮਾ-ਰਹਿਤ ਨਹੀਂ ਰਹੀ । ਮੈਂ ਤਾਂ ਸਮਝਦਾ ਹਾਂ ਭਲੇ ਘਰਾਂ ਵਿਚ ਪੁਰਾਣੇ ਸਮੇਂ ਵੀ ਖਿਮਾ ਦਾ ਘਾਟਾ ਨਹੀਂ ਸੀ, ਪਰ ਹੁਣ ਤਾਂ ਸਮਾਚਾਰ ਚੋਖੇ ਹੋਰ ਸੁਧਰ ਗਏ ਹਨ । ਭਾਵੇਂ ਸਪਸ਼ਟ ਰੂਪ ਵਿਚ ਨਹੀਂ, ਸੂਖਮ ਰੂਪ ਵਿਚ ਅਸਾਡੇ ਸਮਾਜ ਨੇ ਇਸ ਵਿਘਨ ਨੂੰ ਹੁਣ ਘਾਤਕ ਸਮਝਣਾ ਛਡ ਦਿਤਾ ਹੈ । ਇਸ ਸਮਸਿਆ ਦਾ ਸਹੀ ਹਲ ਕੀ ਹੋਵੇਗਾ, ਇਸ ਬਾਰੇ ਹਾਲੇ ਕੁਝ ਨਿਸ਼ਚਿਤ ਭਾਂਤ ਕਹਿਣਾ ਕਠਿਨ ਹੈ । ਪਰ ਇਸ ਬਾਰੇ ਸਾਡੇ ਮਾਪ ਬਦਲ ਕੇ ਵਧੇਰੇ ਖਿਮਾ-ਭਾਵੀ ਹੋ ਰਹੇ ਹਨ, ਇਸ ਵਿਚ ਸੰਦੇਹ ਨਹੀਂ । ਨਾਟਕ ਦਾ ਨਿਭਾਉ, ਇਸ ਦੀ ਸ਼ਹਿਰੀ ਬੋਲ-ਚਾਲ ਤੇ ਘਟਨਾ ਦਾ ਸੰਗਠਨ ਸਭ ਕੁਝ ਸਫਲ ਹੈ । ਇਕ ਦੋ ਥਾਵੀਂ ਬੋਲੀ ਲੋੜ ਤੋਂ ਵਧੇਰੇ ਕਠੋਰ ਤੇ ਨੰਗੀ ਹੋ ਗਈ ਹੈ, ਪਰ ਇਹ ਦੋਸ਼ ਦੂਜੀ ਐਡੀਸ਼ਨ ਵਿਚ ਕਢਾ ਦਿਤਾ ਜਾ ਸਕਦਾ ਹੈ । ਜਿਸ ਤਰਾਂ ਇਸ ਨਾਟਕ ਵਿਚ ਨਾਟਕਕਾਰ ਨੇ ਕਠਿਨ ਸਥਿਤੀਆਂ ਨੂੰ ਨਿਭਾਇਆ ਹੈ, ਉਹ ਅਤਿ ਸ਼ਲਾਘਾਯੋਗ ਹੈ, ਖਾਸ ਕਰਕੇ ਰਾਣੀ ਦਾ ਸਾਰਾ ਭਾਗ, ਜਿਸ ਦੇ ਇਕ ਘਟ ਸੁਲਝੇ ਹੋਏ ਲੇਖਕ ਪਾਸੋਂ ਅਸੁਭਾਵਿਕ ਹੋ ਜਾਣ ਦਾ ਖਤਰਾ ਸੀ । ਰਾਣੀ ਦਾ ਪਛਤਾਵਾ, ਜਗਨ ਨਾਥ ਤੇ ਉਸ ਦੇ ਮਿੱਤਰਾਂ, ਪਿਆਰੇ ਲਾਲ ਤੇ ਈਸ਼ਰ ਦਾਸ, ਦਾ ਸਾਉਣਾ ਤਾਂ ਮਨ ਨੂੰ ਬਹੁਤ ਹੀ ਪ੍ਰਭਾਵਤ ਕਰਦੇ ਹਨ । | ਤੀਜਾ ਨਾਟਕ 'ਉਜਲੀ ਪ੍ਰਭਾਤ’ ਅਜੇਹੀ ਪ੍ਰਸੰਸਾ ਦਾ ਅਧਿਕਾਰੀ ਨਹੀਂ। ਇਸ ਦਾ ਵਿਸ਼ਾ ਮਜ਼ਦੂਰ ਸਰਮਾਏਦਾਰ ਸੰਬੰਧ ਹਨ, ਜਿਸ ਨੂੰ ਨਾਟਕਕਾਰ ਵਿਚ ਨਿਭਾਣ ਦੀ ਯੋਗਤਾ ਨਹੀਂ। ਸਪਸ਼ਟ ਦਿਸ ਪੈਂਦਾ ਹੈ ਕਿ ਇਸ ਨਾਟਕ ਦੇ ਪਛੇ ਅਨੁਭਵ ਬਿਲਕੁਲ ਨਹੀਂ, ਕਵਲ ਕਚ-ਘਰੜ ਗਿਆਨ ਤੋਂ ਕੰਮ ਲਇਆ ਗਇਆ ਹੈ । ਇਸ ਕਚ-ਘਰੜ ਗਿਆਨ ਦਾ ਪ੍ਰਮਾਣ ਮੁਢ ਵਿਚਲੇ ਸਮਰਪਣ ਤੋਂ ਹੀ fਖ਼ਲ ਜਾਂਦਾ ਹੈ, ਜੋ ਅਜੋਕੇ ਸਮੇਂ ਦੇ ਖੁਦਗਰਜ਼ ਤੇ ਮੱਕਾਰ ਆਗੂਆਂ ਦੀ ਸ਼ਿਕਾਰ, ਮਜ਼ਲੂਮ, ਭੋਲੀ ਭਾਲੀ ਜਨਤਾ ਦੇ ਨਾਂ’ ਹੈ । ਮੈਂ ਨਾਟਕਕਾਰ ਤੋਂ ਪੁਛਣਾ ਚਾਹੁੰਦਾ ਹਾਂ ਕਿ ਉਹ ਆਗੂ ਕੌਣ ਹਨ ? ਅਖ਼ਬਾਰਾਂ ਦੇ ਐਡੀਟਰ, ਜਾਂ ਮਜ਼ਦੂਰ ਲੀਡਰ ? ਜੇ ਇਹ ਸਭ ਮੱਕਾਰ ਹਨ, ਤਾਂ ਸੁਹਿਰਦ ਆਗੂ ਕਿ ਹੜੇ ਹਨ ? ਨਾਟਕ ਦੀ ਕਹਾਣੀ ਇਉਂ ਹੈ ਕਿ ਸੇਠ ਮੰਗਤ ਰਾਮ ਨੇ ਮਜ਼ਦੂਰਾਂ ਦੀਆਂ ਨਿੱਕੀਆਂ ਨਿੱਕੀਆਂ ਮੰਗਾਂ ਸਭ ਪਰਵਾਨ ਕਰ ਲਈਆਂ ਹਨ, ਤੇ ਵਡੀ ਮੰਗ, ਤਨਖਾਹਾਂ ਜਾਂ ਮਜ਼ਦੂਰੀ ਵਿਚ ਵਾਧਾ ਕਰਨ ਬਾਰੇ, ਮਹੀਨੇ ਦੇ ਮਹੀਨੇ ਦੀ ਮੁਹਲਤ ਮੰਗ ਲਈ ਹੈ । ਇਸ ਗੱਲ