ਪੰਨਾ:Alochana Magazine May 1958.pdf/8

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਵਿਸ਼ਵਾਨਾਥ ਤਿਵਾੜੀ ਪੰਜਾਬੀ ਦੇ ਹਿੰਦੁ ਨਿਰਮਾਤਾ ਬਲੀ ਕਿਸੇ ਸਥਾਨ ਦੀ ਉਪਜ ਹੁੰਦੀ ਹੈ । ਭੂਗੋਲ ਜਾਂ ਇਤਿਹਾਸ ਇਸ ਨੂੰ ਬਣਾਉਂਦਾ ਹੈ । ਕਿਸੇ ਥਾਂ ਦਾ ਕੀ ਧਰਮ ਹੈ-ਇਹ ਬੋਲੀ ਨੂੰ ਬਹੁਤ ਘਟ ਨਿਸ਼ਚਿਤ ਕਰਦਾ ਹੈ । fਸਰ ਤੇ ਲੈਬਨਾਨ ਵਿਚ ਰਹਿਣ ਵਾਲੇ ਈਸਾਈਆਂ ਦੀ ਬੋਲੀ ਅਰਬੀ ਹੈ-ਈਸਾ ਦੀ ਮਾਦਰੀ ਬੋਲੀ ਨਹੀਂ । ਪੰਜਾਬੀ ਪੰਜਾਬ ਦੇ ਪੰਜਾਬੀ ਬੋਲਦੇ ਇਲਾਕੇ ਦੀ ਬੋਲੀ ਹੈ, ਪਰ ਮੇਰੇ ਪੰਜਾਬ ਦੀ ਬਦਕਿਸਮਤੀ ਹੈ ਕਿ ਅੱਜ ਦੇ ਅਗਾਂਹ-ਵਧੂ, ਵਿਗਿਆਨਕ ਤੇ ਸਭਿਆਚਾਰਕ ਕਹਾਉਂਦੇ ਸਮਾਜ ਵਿਚ ਪੰਜਾਬੀ ਬੋਲੀ ਤੇ ਏਸ ਦੀ ਲਿਪੀ ਗੁਰਮੁਖੀ ਨੂੰ ਉਹ ਸਨਮਾਨ ਪ੍ਰਾਪਤ ਨਹੀਂ ਹੋ ਰਹਿਆ-ਜਿਹੜਾ ਕਿ ਇਸ ਦਾ ਹੱਕ ਹੈ। ਪੰਜਾਬੀ ਇਕ ਸਾਂਝੀ ਬੋਲੀ ਹੈ, ਕਿਸੇ ਇਕ ਧਰਮ ਜਾਂ ਫ਼ਿਰਕੇ ਨਾਲ ਏਸ ਦਾ ਸੰਬੰਧ ਜੋੜਨਾ ਕਦਾਚਿਤ ਠੀਕ ਨਹੀਂ। ਪੰਜਾਬੀ ਸਾਹਿਤ ਨੂੰ ਪੰਜਾਬਵਸੀਆਂ (ਹਿੰਦਆਂ-ਮੁਸਲਮਾਨਾਂ-ਸਿੱਖਾਂ) ਨੇ ਅਰੰਭ ਤੋਂ ਹੀ ਆਪਣਾ ਦੂਜੀਆਂ ਬੋਲੀਆਂ ਦੇ ਮੁਕਾਬਲੇ ਤੇ ਲਿਆਉਣ ਦੀ ਕੋਸ਼ਿਸ਼ ਕੀਤੀ ਹੈ । ਬੋਲੀ ਤੇ ਸਾਹਿਤ ਦੇ ਖੇਤਰ ਵਿਚ ਇਹ ਵਿਚਾਰ ਕਰਨਾ ਭਾਵੇਂ ਬਹੁਤ ਜ਼ਿਆਦਾ ਸ਼ੋਭਾ ਨਹੀਂ ਦੇਂਦਾ ਕਿ ਕਿਸੇ ਬੋਲੀ ਵਿਚ ਕਿਸੇ ਧਰਮ ਦੇ ਲੋਕਾਂ ਦੀ ਕਿੰਨੀ ਦੇਣ ਹੈ, ਬਾਰੇ ਬਹਿਸ ਕੀਤੀ ਜਾਵੇ, ਪਰ ਅੱਜ ਇਹ ਜ਼ਰੂਰਤ ਮਹਿਸੂਸ ਹੋ ਰਹੀ ਹੈ ਕਿ ਆਪਣੇ ਹਿੰਦੂ ਵੀਰਾਂ ਨੂੰ ਸਮਝਾਇਆ ਜਾਵੇ ਤੇ ਦੱਸਿਆ ਜਾਵੇ ਕਿ ਜਿਸ ਬੋਲੀ ਨੂੰ ਉਨ੍ਹਾਂ ਅਪ ਪਾਲ ਪੋਸ ਕੇ ਜਵਾਨ ਕੀਤਾ ਹੈ, ਅੱਜ ਉਸ ਦਾ ਵਿਰੋਧ ਕਰਨ--ਕੁਝ ਠੀਕ ਨਹੀਂ। ਅਸੀਂ ਕਈ ਸੌ ਸਾਲ ਬਦੇਸ਼ੀ ਬੋਲੀਆਂ (ਅੰਗਰਜ਼ੀਫ਼ਾਰਸੀ) ਲਾਜ਼ਮੀ ਤੇ ਬਿਨਾਂ ਕਿਸੇ ਹਿਚਕਚਾਹਟ ਤੋਂ ਪੜ੍ਹ ਸਕਦੇ ਹਾਂ ਪਰ ਅਪਣੀ ਮਾਦਰੀ ਬਲੀ (ਪੰਜਾਬੀ) ਨੂੰ ਚਲੀ ਆ ਰਹੀ ਲਿਪੀ (ਗੁਰਮੁਖੀ) ਵਿਚ ਨਹੀਂ ਪੜ ਸਕਦੇ । ਪੰਜਾਬ ਵਾਸੀਆਂ ਦੀ ਇਸ ਰੁਚੀ ਤੇ ਜਿੰਨਾ ਵੀ ਅਫਸੋਸ ਕੀਤਾ ਜਾਵੇ ਥੋੜਾ ਹੈ । ਲੋਕ-ਗੀਤਾਂ, ਬੋਲੀਆਂ, ਅਖਾਣਾਂ, ਮੁਹਾਵਰਿਆਂ ਤੇ ਵਾਕੰਸ਼ਾਂ ਵਿਚੋਂ ਪੜਾ ਨਹੀਂ-ਕੰਨੇ ਮੇਰੇ ਹਿੰਦੂ ਵੀਰਾਂ ਨੇ ਰਚੇ ਹੋਣਗੇ । ਲੋਕ-ਗੀਤ, ਲੋਕ-ਦਿਲ ਵਿਚੋਂ ਪੈਂਦਾ ਹੋਏ ਅਮਰ ਨਗ਼ਮੇ ਹੁੰਦੇ ਹਨ । ਲੋਕਾਂ ਵਿਚ ਸਾਰੇ ਧਰਮਾਂ ਦੇ ਮਨੁਖ ਤੇ