ਪੰਨਾ:Alochana Magazine May 1958.pdf/9

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਇਸਤਰੀਆਂ ਆ ਜਾਂਦੇ ਹਨ । ਲੋਕ-ਦਿਲ ਕਦੇ ਵੀ ਧੜਕਣੋਂ ਨਹੀਂ ਰੁਕਦਾ ਤੇ ਇਹ ਧੜਕਣ ਹੀ ਲੋਕ-ਗੀਤਾਂ ਨੂੰ ਜਨਮ ਦਿਆ ਕਰਦੀ ਹੈ । ਰਾਮ, ਕ੍ਰਿਸ਼ਨ, ਰਾਧਾ, ਹਿੰਦੂ ਰਸਮਾਂ ਦਾ ਲੋਕ-ਗੀਤਾਂ ਵਿਚ ਜ਼ਿਕਰ, ਇਸ ਗੱਲ ਦੀ ਗਵਾਹੀ ਦੇਦਾ ਹੈ ਕਿ ਹਿੰਦੂਆਂ ਨੇ ਵੀ ਆਪਣੀਆਂ ਸੱਧਰਾਂ, ਚੀਆਂ , ਰੰਝੂ ਤੇ ਹਾਉਕਿਆਂ ਦਾ ਪ੍ਰਗਟਾਵਾਂ ਪਹਿਲਾਂ ਪਹਿਲ ਲੋਕ-ਗੀਤਾਂ ਰਾਹੀਂ ਹੀ ਕੀਤਾ ਹੋਵੇਗਾ । ਪੁਰਾਣਾ ਪੰਜਾਬ ਆਪਣੇ ' ਲੋਕ-ਗੀਤਾਂ ਰਾਹੀਂ ਹੀ ਚਿਤਾਰਿਆ ਜਾ ਸਕਦਾ ਹੈ, ਤੇ ਇਨ੍ਹਾਂ ਗੀਤਾਂ ਨੂੰ ਸਾਂਭਣ, ਘੋਖਣ ਤੇ ਸਾਹਿਤਕ ਰੂਪ ਦੇਣ ਦਾ ਮਹਾਨ ਕੰਮ ਵੀ ਦੋ ਹਿੰਦੂ ਵਿਦਵਾਨਾਂ ਨੂੰ ਰਾਮ ਸਰਨ ਦਾਸ ਤੇ ਸ੍ਰੀ ਦੇਵਿੰਦਰ ਸਤਿਆਰਥੀ ਦੀਆਂ ਅਣਥਕ ਕੋਸ਼ ਦਾ ਹੀ ਸਿੱਟਾ ਹੈ । | ਅਠਵੀਂ, ਨੌਵੀਂ ਤੇ ਦਸਵੀਂ ਸਦੀ ਵਿਚ ਜਦ ਪੰਜਾਬੀ ਅਪਭਰੰਸ਼ ਰੂਪ ਵਿਚੋਂ ਬਦਲ ਕੇ ਪਹਿਲਾਂ ਪਹਿਲ ਨਵੀਨ ਭਾਰਤੀ ਬੋਲੀ ਦੇ ਰੂਪ ਵਿਚ ਢਲਣ ਲੱਗੀ, ਤਾਂ ਉਸ ਪੰਜਾਬੀ ਬੋਲੀ ਦੇ ਜਨਮ ਕਾਲ ਵਿਚ ਹੋਏ ਸਾਰੇ ਕਵੀ ਹਿੰਦੂ ਹੀ ਸਨਮੁਸਲਮਾਨ ਅਜੇ ਪੰਜਾਬ ਵਿਚ ਦਾਖਲ ਨਹੀਂ ਹੋਏ ਸਨ ਤੇ ਸਿੱਖ ਗੁਰੂਆਂ ਦੇ ਸਮੇਂ ਵਿਚ ਕਈ ਸਦੀਆਂ ਦਾ ਵਕਫਾ ਪਇਆ ਸੀ । ਗੋਰਖ, ਚਰਪਟ, ਚੌਰੰਗੀ ਨਥ, ਮਛੰਦਰ ਨਾਥ, ਰਤਨ ਨਾਥ ਤੇ ਪੂਰਣ ਬ ਦੀਆਂ ਰਚਨਾਵਾਂ ਵਿਚ ਕਿਤੇ ਕਿਤੇ ਪੰਜਾਬੀ ਅੰਸ਼ ਝਲਕਾਰੇ ਮਾਰਦਾ ਹੈ । ਪੰਜਾਬੀ ਕਵਿਤਾ ਵਿਚ ਦੁਨਿਆਵੀ ਅੰਸ਼ ਲਿਆਉਣ ਵਾਲਾ, ਸਾਹਿਤ ਨੂੰ ਲੋਕਾਂ ਦੇ ਨੇੜੇ ਲੈ ਜਾਣ ਵਾਲਾ ਤੇ ਕਿੱਸਾਕਾਰੀ ਦੀ ਪਰੰਪਰਾ ਦਾ ਮੋਢੀ ਵੀ ਹਿੰਦੂ ਕਵੀ ਦਾਮੋਦਰ ਹੀ ਸੀ, ਜਿਸ ਨੇ ਸਭ ਤੋਂ ਪਹਿਲਾਂ ਲੋਕ-ਕਹਾਣੀ ‘ਹੀਰ ਰਾਂਝਾ' ਨੂੰ ਆਪਣੀ ਰਚਨਾ ਦਾ ਵਿਸ਼ੇ ਬਣਾਇਆ । ਉਲਟੀ ਹੀਰ ਹਏ ਵਿਚ ਰਾਂਝਾ ਹਾਲ ਨਾ ਜਾਣੇ ਕੋਈ ਰਾਂਝਾ ਰਾਂਝਾ ਮੋ ਕੋਨੂੰ ਆਖਾਂ ਆਪੇ ਰਾਂਝਣ ਹੋਈ ਰਾਂਝਾ ਹੀਰ ਤੇ ਹੀਰ ਰੋਟੀ ਰਤੀ ਫਰਕ ਸਨ ਹੋਈ ਆਖ ਦਮੋਦਰ ਭਾਈ ਇਸ਼ਕ ਦੀ ਦੂਈ ਜਾਲ ਵਿਖੋਈ । ਦਾਮੋਦਰ ਦੀ ਚਲਾਈ ਹੋਈ ਕਿੱਸਾ-ਕਾਰੀ ਦੀ ਪਰੰਪਰਾ ਜਿੰਨੀ ਲੋਕਾਂ ਵਿਚ ਤੇ ਕਵੀਆਂ ਵਿਚ ਹਰ-ਮਨ-fਪਆਰੀ ਹੋਈ ਹੈ-ਸ਼ਾਇਦ ਹੀ ਹੁਣ ਤਕ ਕੋਈ ਹੋਰ ਸਾਹਿਤਕ ਪਰੰਪਰਾ ਹੋਈ ਹੋਵੇ । ਵਲੀ ਰਾਮ, ਭਗਤ ਛਜੂ, ਭਗਤ ਕਾਹਨਾ, ਦੌਲਤ ਰਾਮ, ਕਾਲੀ ਦਾਸ, ਮਟਕ ਤੇ ਅਗਰਾ ਆਦਿ ਕਵੀਆਂ ਨੇ ਆਪਣੀਆਂ ਰਚਨਾਵਾਂ