ਸਮੱਗਰੀ 'ਤੇ ਜਾਓ

ਪੰਨਾ:Alochana Magazine May 1960.pdf/13

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਉਸ ਨੂੰ ਧਰਤੀ ਤੇ ਢੇਰੀ ਕਰ ਦਿਤਾ | ਚੰਨਣ ਬੜੇ ਹੌਸਲੇ ਨਾਲ ਦੂਜੀ ਰਾਤ ਹਿੰਦੂ ਆਬਾਦੀ ਵਿਚ ਇਸ਼ਤਿਹਾਰ ਲਾਉਣ ਗਇਆ ਕਿ ਪਿਛਿਉਂ ਸ਼ਰਾਬੀਆਂ ਦੀਆਂ ਡਾਂਗਾਂ ਨੇ ਇਹ ਕਹਿੰ ਦੇ “ਹਿੰਦੂ ਰਿਕਸ਼ਾ ਵਾਲੇ ਦਾ ਬਦਲਾ ਲਥਾ ਭੰਨ ਸੁਟਿਆ । ਚੰਨਣ ਸਿੰਘ ਕਿੰਨਾ ਚਿਰ ਉਥੇ ਪਇਆ ਰਹਿਆ | ਅੰਤ ਰਿਦਾ ਦਾ ਇਕ ਬਰਾਂਡੇ ਵਿਚ ਬੂਹੇ ਅਗੇ ਜਾ ਢੇਰੀ ਹੋਇਆ । ਬੂਹੇ ਦੇ ਅੰਦਰ ਸੁਨੀਤਾ ਆਪਣੇ ਜ਼ਖਮੀ ਧਰਮ ਪਿਤਾ ਪੁਜਾਰੀ ਦੀ, ਜੋ ਚੰਨਣ ਹਥੋਂ ਜ਼ਖਮੀ ਹੋਇਆ ਸੀ, ਬੇਹੋਸ਼ੀ ਕੀਰਤਨ ਨਾਲ ਠੀਕ ਕਰ ਕੇ ਸੁਆਉਣ ਦਾ ਯਤਨ ਕਰ ਰਹੀ ਸੀ । ਇਹ ਕੀਰਤਨ ਚੰਨਣ ਸਿੰਘ ਨੂੰ ਵੀ ਠੰਢ ਪਾ ਰਹਿਆ ਸੀ । ਸੁਨੀਤਾ ਬਾਹਰ ਨਿਕਲੀ । ਚੰਨਣ ਵੇਖ ਕੇ ਚਕਰਾ ਗਇਆ ਤੇ ਡਿਗਦੇ ਨੂੰ ਸੁਨੀਤਾ ਨੇ ਫੜ ਲਇਆ | ਇਥੇ ਪਹਿਲਾ ਭਾਗ ਮੁਕ ਜਾਂਦਾ ਹੈ । ਅੰਤ ਬੜਾ ਨਾਟਕੀ ਹੈ । ਇਹ ਪੁਜਾਰੀ ਕੌਣ ਸੀ, ਇਸ ਦਾ ਸੁਨੀਤਾ ਨਾਲ ਕੀ ਸੰਬੰਧ ਸੀ, ਇਸ ਦਾ ਇਤਿਹਾਸਕ ਪਿਛੋਕੜ ਦੂਜੇ ਭਾਗ ਵਿਚ ਦਸਿਆ ਹੈ । ਦੂਜਾ ਭਾਗ ਵੀ ਬੜੇ ਨਾਟਕੀ ਢੰਗ ਨਾਲ ਅਰੰਭ ਹੁੰਦਾ ਹੈ । ਪੁਜਾਰੀ ਲੋਕਾਂ ਦੇ ਵਰਜਦਿਆਂ ਵਰਜਦਿਆਂ . ਆਪਣੇ ਪਿਤਾ ਦੀ ਆਪਣੇ ਦੇਸ-ਵਾਸੀਆਂ ਦੇ ਹਥੋਂ ਹੋਈ ਭਿਆਨਕ ਮੌਤ ਦੇ ਦ੍ਰਿਸ਼ ਨਾਲ ਪਾਗਲ ਹੋਈ ਸੁਨੀਤਾ ਨੂੰ ਚੁਕ ਲੈ ਜਾਂਦਾ ਹੈ । ਆਪਣੇ ਕੀਰਤਨ ਨਾਲ ਉਸ ਨੂੰ ਠੀਕ ਕਰ ਕੇ ਚੰਗੀ ਸੰਗੀਤਕਾਰ, ਚੰਗੀ ਕਵਿਤਰੀ ਤੇ ਅਭਿਨੇਤੀ ਬਣਾ ਦੇਂਦਾ ਹੈ ਪੁਜਾਰੀ ਚੰਗਾ ਤਬਲਚੀ ਸੀ । ਉਸ ਦਾ ਨਾਂ ਭਗਤ ਰਾਮ ਪ੍ਰਕਾਸ਼ ਸੀ ਤੇ ਮਨਿਆਰੀ ਦਾ ਕੰਮ ਕਰਦਾ ਸੀ । ਉਹ ਪੰਡਤ ਵਿਸ਼ਨੂੰ ਦਿਗੰਬਰ ਦਾ ਚੇਲਾ ਸੀ । ਜਿਸ ਕੋਲੋਂ ਪੁਜਾਰੀ ਨੇ ਸੰਗੀਤਕਲਾ ਤੇ ਆਤਮਾ ਦਾ ਸੰਬੰਧ, ਸੁਖਮਨੀ ਤੇ ਗੀਤਾ ਦੀ ਸਮਾਨਤਾ, ਗੁਰਬਾਣੀ ਦੀ ਮਹੱਤਾ, ਲੋਕ-ਸੇਵਾ ਸਮਝ ਕੇ ਅੰਮ੍ਰਿਤਸਰ ਵਿਚ ਸੰਗੀਤ ਪ੍ਰਵਾਹ ਚਲਾਇਆ ਸੀ । ਤੇ ਆਪਣੇ ਆਸ਼ਰਮ ਦਾ ਨਾਂ ਮਾਨਵ ਮੰਦਰ’ ਰਖਿਆ ਸੀ । ਪੁਜਾਰੀ ਆਪਣਾ ਘਰ ਬਾਰ ਤਿਆਗ ਕੇ ਹਿੰਦੂ ਸਿੱਖ ਏਕਤਾ ਲਈ ਨਠ ਭਜ ਕਰ ਰਹਿਆ ਸੀ ਜਿਸ ਕਰ ਕੇ ਚੰਨਣ ਸਿੰਘ ਤੋਂ ਜ਼ਖਮੀ ਹੁੰਦਾ ਹੈ । ਦੋਵੇਂ ਇਕਠੇ ਹੋ ਜਾਂਦੇ ਹਨ । ਹਿੰਦੂ ਚੰਨਣ ਸਿੰਘ ਜਾਰੀ ਕੋਲੋਂ ਲੈਣ ਆਉਂਦੇ ਹਨ ਪਰ ਉਹ ਨਹੀਂ ਹੁੰਦਾ । ਪਤਾ ਲੱਗਣ ਤੇ ਚੰਨਣ ਸਿੰਘ ਪਸ਼ਚਾਤਾਪ ਕਰਦਾ ਹੈ ਪੁਜਾਰੀ ਖਿਮਾ ਕਰ ਦੇਂਦਾ ਹੈ । ਰਾਜੀ ਹੋ ਕੇ ਚੰਨਣ ਸਿੰਘ ਬਰਜਿੰਦਰ ਕੋਲ ਜਾਂਦਾ ਹੈ ਜਿਸ ਨੂੰ ਪਹਿਲਾਂ ਵੀ ਸੁਨੀਤਾ ਦਸ ਕੇ ਆਈ ਸੀ । ਸ਼ਮਸ਼ੇਰ ਸਿੰਘ ਦੇ ਹਾਰਣ ਕਰ ਕੇ ਉਹ ਇਸ ਨੂੰ ਝਾੜ ਕੇ ਤੇ ਹਿੰਦੂਆਂ ਕੋਲ ਵਿਕਿਆ ਦਸ ਕੇ ਦਰਕਾਰ ਦੇਦੇ ਹਨ । ਓਧਰ ਨਾਹਰ ਸਿੰਘ ਤੇ ਗੁਰੂ ਆ ਜਾਂਦੇ ਹਨ । ਸੁਨੀਤਾ ਤੇ ਚੰਨਣ ਸਿੰਘ ਦੇ ਵਿਆਹ ਦਾ ਫੈਸਲਾ ਕਰ ਪੁਜਾਰੀ 'ਓਮ ' ਕਹਿੰਦਾ ਸਵਰਗੀ ਚਲਾ ਜਾਂਦਾ ਹੈ । ਪੁਜਾਰੀ ਦਾ ga