ਪੰਨਾ:Alochana Magazine May 1960.pdf/14

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਪਿਛੋਕੜ ਉਸ ਦਾ ਤੇ ਉਸ ਦੇ ਗੁਰੂ ਦਾ ਇਤਿਹਾਸਕ ਜੀਵਨ ਕਹਾਣੀ ਰਸ ਨੂੰ ਸੁਆਹ ਕਰਦਾ ਹੈ ਪ੍ਰਚਾਰਾਤਮਕ ਰੰਗ ਭਾਰੂ ਹੋ ਜਾਂਦਾ ਹੈ।

ਇਸ ਉਪਨਿਆਸ ਦੀ ਕਹਾਣੀ ਵਿਚ ਪ੍ਰਚਾਰ, ਤੇ ਜੀਵਨੀ ਤੱਤ ਦੀ ਬਹੁਤ ਭਰਤੀ ਹੈ। ਉਪਨਿਆਸ ਵਿਚ ਪ੍ਰਚਾਰ ਦੋਸ਼ ਜਾਪਦਾ ਹੈ। ਭਾਈ ਵੀਰ ਸਿੰਘ ਵਾਂਗ ਗੁਰਬਾਣੀ ਦੀਆਂ ਤੁਕਾਂ ਉਨ੍ਹਾਂ ਦੀ ਵਿਆਖਿਆ ਬਹੁਤ ਹੈ। ਕੇਵਲ ਸੁਨੀਤਾ ਤੇ ਪੁਜਾਰੀ ਦਾ ਪਹਿਲਾ ਮੇਲ, ਤੇ ਪੁਜਾਰੀ ਤੇ ਚੰਨਣ ਸਿੰਘ ਦਾ ਮੇਲ ਨਾਟਕੀ ਤੇ ਰਸਦਾਇਕ ਹੈ। ਸਿਧਾਤਾਂ ਨੇ ਕਹਾਣੀ ਰਸ ਨੂੰ ਫਿੱਟਾ ਦਿਤਾ ਹੈ। ਗੱਦ ਦੇ ਪੱਖ ਤੋਂ ਸ਼ਾਇਦ ਇਹ ਉਪਨਿਆਸ ਬਹੁਤ ਹੀ ਘਟੀਆ ਹੈ। ਬਾਘ ਸਿੰਘ ਦੀ ਜੀਵਨੀ ਲਿਖਣ ਦਾ ਵਿਅਰਥ ਜਿਹਾ ਯਤਨ ਹੈ। ਜਿਵੇਂ ਉਹ ਆਪ ਵੀ ਕਹਿੰਦਾ ਹੈ, ਉਸ ਮਾਨਵ ਪੁਜਾਰੀ ਦੀ ਇਕ ਸਿਧ ਪਧਰੀ ਜਿਹੀ ਕਲਮੀ ਤਸਵੀਰ ਵੀ ਨਹੀਂ ਚਿਤਰ ਸਕਦਾ? ਇਹ ਉਪਨਿਆਸ ਪੁਜਾਰੀ ਦੀ ਧੁੰਦਲੀ ਆਦਰਸ਼ਕ ਤੇ ਭਾਵਕ ਤਸਵੀਰ ਹੈ । ਜਿਸ ਵਿਚ ਛਾਇਆਵਾਦੀ ਵਿਚਾਰਾਂ ਦਾ ਬਹੁਤ ਭਾਰ ਹੈ। ਇਹ ਨਾ ਚੰਗਾ ਉਪਨਿਆਸ, ਨਾ ਚੰਗੀ ਜੀਵਨੀ ਤੇ ਨਾ ਚੰਗਾ ਪ੍ਰਚਾਰ ਹੈ।

ਬੰਜਰ ਉਪਨਿਆਸ ਦੀ ਕਹਾਣੀ ਬਹੁਤ ਸੋਹਣੇ ਕਰਮ ਤੇ ਪ੍ਰਤੀਕਰਮ ਦੇ ਇਕਾਗਰ ਪਰ ਵਿਰੋਧਾਤਮਕ ਟਾਕਰੇ ਨਾਲ ਉਸਾਰੀ ਹੋਈ ਹੈ। ਨਾਨਕ ਸਿੰਘ ਕਹਿੰਦਾ ਹੈ ਇਸ ਬਾਬਤ ਇਕ ਪੜਚੋਲੀਏ ਮਿਤਰ ਨੇ ਕਹਿਆ ਸੀ, “ਅਸਲ ਗਲ ਇਹ ਹੈ, ਕਿ ਮੈਂ ਕਹਾਣੀ ਦੇ ਸੁਆਦ ਵਿਚ ਇਤਨਾ ਬਹਿ ਗਇਆ ਸਾਂ ਕਿ ਮੇਰੀ ਪੜਚੋਲੀ ਅੱਖ ਉਸ ਵੇਲੇ ਕੰਮ ਨਹੀਂ ਸੀ ਕਰ ਰਹੀ...... .....। ਸੋ ਇਸ ਕਹਾਣੀ ਵਿਚ ਪਾਠਕ ਨੂੰ ਆਪਣੇ ਵੇਗ ਵਿਚ ਬਹਾ ਲੈਣ ਦੀ ਮਹਾਨ ਸ਼ਕਤੀ ਹੈ।

ਉਪਨਿਆਸ ਪੰਡਤ ਬਦਰੀ ਨਾਥ ਦੇ, ਦੀਪਕ ਦੀ ਪਹਿਲੀ ਕਿਤਾਬ ਨਵ ਪੁਭਾਤ ਜਿਹੜੀ ਭੋਲਾ ਨਾਥ ਨੇ ਛਾਪੀ ਸੀ ਤੇ ਜਿਹੜੀ ਬਦਰੀ ਨਾਥ ਨੂੰ ਹੁਣੇ ਡਾਕ ਵਿਚ ਮਿਲੀ ਹੈ, ਜਿਸ ਨੂੰ ਵੇਖ ਕੇ ਪੰਡਤ ਈਰਖਾ ਵਿਚ ਕਹੇ ਇਨਾਂ ‘ਕਲ ਜੰਮੀ ਗਿੱਦੜੀ ਤੇ ਅਜ ਹੋਇਆ ਵਿਆਹ ਜਿਸ ਨੂੰ ਮਾਂ ਨਹੀਂ ਜਾਣਦੀ ਉਹ ਵੀ ਅਜ ਕਲ ਦੇ ਜ਼ਮਾਨੇ ਵਿਚ ਸਾਹਿਤਕਾਰ ਬਣ ਬਣ ਬਹਿੰਦੇ...... ...। ਚਾਰ ਵਿੰਗਆਂ ਟੇਢੀਆਂ ਸਤਰਾਂ ਲਿਖਣ ਦੀ ਜਾਚ ਆਈ ਕਿ ਬਣ ਬੈਠੇ ਮਾਂ ਮੁਢੋਂ ਕਹਾਣੀ ਲੇਖਕ... ..... ...... ।’ ਨਾਲ ਅਰੰਭ ਹੁੰਦੀ ਹੈ ਭਾਵ ਬੰਜਰ ਮਨ ਦੀ ਕੰਡਿਆਲੀ ਪੱਲੀ ਦੀ ਚੋਭ ਨਾਲ। ਫੇਰ ਬਦਰੀ ਨਾਥ ਦਾ ਪਿਛੋਕੜ ਦਸ ਕੇ ਮੇਨਕਾ ਦੇ ਜਨਮ ਦਿਨ ਦੀ ਪਾਰਟੀ ਨੇ ਖਰਚ ਦਾ ਫਿਕਰ ਪੰਡਤਾਣੀ ਰਾਹੀਂ

੧੨