ਸਾਲ ਦੀ ਕੈਦ ਹੋ ਗਈ ਸੀ, ਤੇ ਉਹ ਮੁਸ਼ੱਕਤ ਤੋਂ ਡਰ ਕੇ ਮਾਫ਼ੀ ਮੰਗ ਕੇ ਆ ਗਇਆ ਸੀ, ਜਿਸ ਨੂੰ ਭਾਰਤੀ ਸਰਕਾਰੋਂ ਇਸ ਕਰ ਕੇ ਕੁਝ ਨਹੀਂ ਸੀ ਮਿਲਿਆ । ਜਿਸ ਨੇ ਮਹਾਂ ਪੰਜਾਬ ਦੀ ਐਜੀਟੇਸ਼ਨ ਨੂੰ ਆਪਣਾ ਮਰਨ ਬਰਤ ਰਖ ਕੇ ਮੁੜ ਸਰਜੀਤ ਕਰ ਕੇ ਨਾਮਣਾ ਖਟ ਲਇਆ ਸੀ, ਆ ਗਇਆ ਤੇ ਪੰਡਤ ਨੂੰ ਪੰਜਾਬੀ ਵਲੋਂ ਮੋੜ ਕੇ ਦੋ ਸੌ ਰੁਪਏ ਮਹੀਨੇ ਦੀ ਐਡਵਾਂਸ ਤਨਖਾਹ ਦੇ ਕੇ ਨਵੇਂ ਉਰਦੂ ਦੇ ਅਖਬਾਰ ਲਈ ਸਹਾਇਕ ਐਡੀਟਰ ਬਣਾ ਕੇ ਲੈ ਗਇਆ। ਮੇਨਕਾ ਨੇ ਬਾਪੂ ਨੂੰ ਇਸ ਸੰਬੰਧੀ ਝਾੜਿਆ ਤੇ ਰੋਕਿਆ ਵੀ ਪਰ ਉਹ ਜਾਲੰਧਰ ਕੰਮ ਤੇ ਚਲਾ ਗਇਆ। ਮੇਨਕਾ ਨੇ ਪਿਤਾ ਦੇ ਇਸ ਕਰਮ ਦੀ ਤੇ ਨਵ-ਪ੍ਰਭਾਤ ਵਿਰੁਧ ਪਿਤਾ ਨੇ ਲਿਖੇ ਲੇਖ ਸੰਬੰਧੀ ਦੀਪਕ ਕੋਲੋਂ ਚਿਠੀ ਰਾਹੀਂ ਮਾਫੀ ਮੰਗੀ। ਮੇਨਕਾ ਦੀਪਕ ਦੇ ਘਰ ਗਈ ਫੇਰ ਉਸ ਨਾਲ ਹਸਪਤਾਲ ਤੋਂ ਆ ਕੇ ਮਾਂ ਨੂੰ ਸਾਰੀ ਕਹਾਣੀ ਦਸੀ ਤੇ ਉਹ ਵੀ ਇਨਾਂ ਦੈਵੀ ਬੰਦਿਆਂ ਦੇ ਕਰਮਾਂ ਤੇ ਨਸ਼ਿਆ ਗਈ। ਤੂਫ਼ਾਨ ਪ੍ਰੈਸ ਲਈ ਪੈਸਾ ਇਕੱਠਾ ਕਰਨ ਲਈ ਤੂਫ਼ਾਨੀ ਦੌਰੇ ਤੇ ਚੜ ਗਇਆ। ਪਿਛੇ ਪੰਡਤ ਵੀ ਵਿੱਚ ਹਥ ਰੰਗਣ ਲਗ ਪਇਆ। ਦੀਪਕ ਦਾ ਉਪਨਿਆਸ ਮੁਕ ਗਇਆ ਤੇ ਉਹ ਛਾਪਣ ਲਈ ਬੇਨਤੀ ਕਰਨ ਲਈ ਭੋਲਾ ਨਾਥ ਕੋਲ ਗਇਆ ਪਰ ਉਸ ਬਦਰੀ ਨਾਥ ਵਿਰੁਧ ਭੜਕਾਉਣਾ ਚਾਹਿਆ ਦੀਪਕ ਉੱਜ ਹੀ ਮੁੜ ਆਇਆ। ਪੰਡਤ ਨੇ ਤੁਫ਼ਾਨ ਨਾਲ ਭਾਈਵਾਲੀ ਪਾਉਣ ਦੀ ਸਲਾਹ ਕੀਤੀ। ਪੰਡਤ ਇਉਂ ਵਿਉਂਤਾਂ ਬਣਾ ਰਹਿਆ ਸੀ ਕਿ ਭੋਲਾ ਨਾਬ ਆ ਗਇਆ। ਪਿਛਲੀਆਂ ਭੁੱਲਾਂ ਬਖਸ਼ਾ ਕੇ ਮਿਤਰ ਬਣਨ ਦਾ ਨਿਸਚਾ ਕਰਾਇਆ ਤੇ ਫੈਸਲਾ ਇਹ ਹੋਇਆ ਕਿ ਪੰਡਤ ਭੋਲਾ ਨਾਥ ਦਾ ਪ੍ਰੈਸ ਵਿਕਾ ਦੇਵੇਗਾ ਤੇ ਨਫ਼ਾ ਅਧ ਅਧ ਹੋਵੇਗਾ। ਦੋਵੇਂ ਮਿਤਰਾਂ ਵਾਂਗ ਵਿਛੜੇ। ਮੇਨਕਾ ਆਪਣੀ ਨਵੀਂ ਕਹਾਣੀ (ਜੀਵਨ ਦੇ ਮੌੜ ਤੇ) ਲਿਖ ਕੇ ਦੀਪਕ ਕੋਲ ਲੈ ਗਈ ਤੇ ਦੀਪਕ ਕੋਲੋਂ ਉਸ ਸੰਬੰਧੀ ਵਿਚਾਰ ਪੁਛੇ ਤਾਂ ਦੀਪਕ ਨੇ ਆਪਣੀ ਕਹਾਣੀ 'ਪਿਆਸ' ਦੇ ਦਿਤੀ। ਮੇਨਕਾ ਜਵਾਬ ਮੰਗਦੀ ਰਹੀ, ਦੀਪਕ ਚੁਪ ਰਹਿਆ ਤੇ ਮੇਨਕਾ ਖਿਝ ਕੇ ਆ ਗਈ। ਤੂਫ਼ਾਨ ਆਇਆ। ਪੰਡਤ ਨੇ ਪ੍ਰੈਸ ਦੀ ਗਲ ਕੀਤੀ, ਉਸ ਕਹਿਆ ਅਜੇ ਨਹੀਂ। ਫੇਰ ਪੰਡਤ ਨੇ ਕਹਿਆ ਭਾਈਵਾਲ ਬਣਾ ਲਓ ਨਹੀਂ ਉਹ ਤਾਂ ਨੌਕਰੀ ਛਡ ਦੇਵੇਗਾ। ਤੁਫ਼ਾਨ ਨੇ ਸਮਝਿਆ ਹੁਣ ਪੰਡਤ ਰਖਣ ਦੇ ਯੋਗ ਨਹੀਂ। ਉਸ ਨੇ ਪੰਡਤ ਨੂੰ ਸਦ ਕੇ ਕਹਿਆ ਕਿ ਅਸਤੀਫ਼ਾ ਤਾਂ ਤੁਸੀਂ ਦੇ ਦਿਤਾ ਹੈ। ਅਖਬਾਰ ਤੇ ਵੀ ਛਾਪਾ ਪੈ ਗਇਆ, ਸੋ ਹਿਸਾਬ ਕਰ ਲਉ। ਕਟ ਕਟਾ ਕੇ ਪੰਡਤ ਨੂੰ ਆਪਣ ਹਥੋਂ ੧੨੫ ਰੁਪਏ ਦੇਣੇ ਪਏ। ਪੰਡਤ ਨੇ ਹੈਂਕੜ ਵਿਚ ਆ ਕੇ ਨਵੇਂ ਨੋਟ ਦੇ ਦਿਤੇ ਤੇ ਤੁਫ਼ਾਨ ਨੂੰ ਸ਼ਕ ਪੈ ਗਇਆ। ਦੀਪਕ ਦੀ ਚਿਠੀ ਵਿਨੋਦ ਰਾਹੀਂ ਆਈ, ਮਾਵਾਂ ਧੀਆਂ ਨੇ ਪੜ੍ਹੀ। ਪੰਡਤ ਘਰ ਆ ਕੇ ਪਰੂਫ਼ ਰੀਡਰ ਬਣਨ ਲਈ ਭੋਲਾ ਨਾਥ ਕੋਲ ਗਇਆ। ਉਧਰ ਮੇਨਕਾ ਦੀਪਕ ਨੂੰ ਮਿਲਣ ਚਲੀ ਗਈ। ਪਹਿਲਾਂ
੧੪