ਭੋਲਾ ਨਾਥ ਨੇ ਬੜਾ ਆਦਰ ਕੀਤਾ ਪਰ ਜਦ ਪਤਾ ਲਗਾ ਕਿ ਪੰਡਤ ਛਡ ਛਡਾ ਕੇ ਆ ਗਇਆ ਹੈ ਤੇ ਪ੍ਰੈਸ ਨਹੀਂ ਵਿਕ ਸਕਦਾ ਤਾਂ ਘਰੋਂ ਝਾੜ ਕੇ ਕਢ ਦਿਤਾ। ਦੀਪਕ ਮੇਨਕਾ ਘਰ ਨਹੀਂ ਸੀ ਆਪਣਾ ਉਪਨਿਆਸ ਲੈ ਕੇ ਲੁਧਿਆਣੇ ਗਇਆ ਹੋਇਆ ਸੀ। ਉਥੋਂ ਆ ਕੇ ਉਹ ਮੋਤੀ ਬਾਗ਼ ਵਿਚ ਚਲਾ ਗਇਆ, ਜਿਥੇ ਮੇਨਕਾ ਮਿਲੀ। ਮੇਨਕਾ ਨੇ ਬਾਪ ਦਾ ਚੋਰੀ ਕੀਤਾ ਪੈਸਾ ਦੀਪਕ ਨੂੰ ਮਾਂ ਦੀਆਂ ਅੱਖਾਂ ਬਣਾਉਣ ਲਈ ਦੇਣਾ ਚਾਹਿਆ ਪਰ ਉਸ ਚੋਰੀ ਦਾ ਕਹਿ ਲੈਣੇ ਇਨਕਾਰ ਕਰ ਦਿਤਾ ਤੇ ਦਸਿਆ ਇਲਾਜ ਲਈ ਉਸ ਨੂੰ ਉਪਨਿਆਸ ਦਾ ਸੱਤ ਸੌ ਐਡਵਾਂਸ ਮਿਲ ਜਾਵੇਗਾ। ਮੇਨਕਾ ਨੇ ਵਰ ਮਾਲਾ ਦੀਪਕ ਦੇ ਪਾ ਦਿਤੀ। ਜਦ ਘਰ ਮੁੜੀ ਤਾਂ ਪੰਡਤ ਭੋਲਾ ਨਾਥ ਦੇ ਘਰੋਂ ਲੜ ਝਗੜ ਕੇ ਆ ਚੁਕਾ ਸੀ ਉਸ ਨੇ ਮੇਨਕਾ ਨੂੰ ਬੜਾ ਝਾੜਿਆ ਉਸਦੀ ਚੋਰੀ ਫੜੀ ਤੇ ਅਗੋਂ ਦੀਪਕ ਨਾਲ ਮਿਲਣੋਂ ਵਰਜਿਆ। ਪੰਡਤ ਦੋਹਾਂ ਨਮੋਸ਼ੀਆਂ ਦਾ ਮਾਰਿਆ ਬੈਠਾ ਸੀ ਕਿ 'ਤੂਫਾਨ' ਪੁਲੀਸ ਲੈ ਕੇ ਆ ਗਇਆ, ਤਲਾਸ਼ੀ ਹੋਈ। ਪੰਡਤ ਨੂੰ ਫੜ ਕੇ ਲੈ ਲਏ ਤੇ ਨਾਲ ਪੈਸਾ ਵੀ ਲੈ ਗਏ। ਸਾਰਿਆਂ ਨੂੰ ਪਿੱਸੂ ਪੈ ਗਏ। ਗੁਆਂਢੀਆਂ ਨੇ ਜ਼ਮਾਨਤ ਨਾ ਦਿਤੀ। ਤੀਜੇ ਦਿਨ ਵਿਨੋਦ, ਉਸ ਦੀ ਮਾਂ ਤੇ ਦੀਪਕ ਘਰ ਆਏ। ਦੀਪਕ ਨੇ ਉਪਨਿਆਸ ਦਾ ਮਿਲਿਆ ਪੈਸਾ ਤੇ ਉਸ ਦੀ ਮਾਂ ਨੇ ਬਾਂਹ ਦਾ ਸੋਨੇ ਦਾ ਜ਼ੇਵਰ ਮੇਨਕਾ ਦੀ ਮਾਂ ਨੂੰ ਦੇਣਾ ਚਾਹਿਆ ਪਰ ਮੇਨਕਾ ਨਾ ਮੰਨੀ। ਦੀਪਕ ਨੇ ਜ਼ਮਾਨਤ ਦੇਣੀ ਚਾਹੀ ਪਰ ਦੀਪਕ ਦੀ ਜ਼ਮਾਨਤ ਪੰਡਤ ਨਾ ਮੰਨੀ । ਦੀਪਕ ਮਾਂ ਨੂੰ ਅੱਖਾਂ ਬਣਾਉਣ ਲਈ ਬੰਬਈ ਲੈ ਗਇਆ ਤੇ ਮੇਨਕਾ ਸਤੀ ਨਾਲ ਵਿਨੋਦ ਕੋਲ ਸੌਣ ਲੱਗੀ ਤੇ ਤੂਤ ਨੂੰ ਪਾਣੀ ਪਾਉਣ ਲੱਗੀ। ਮੇਨਕਾਂ ਨੇ ਪਿਤਾ ਨੂੰ ਸਖਤ ਚਿਠੀ ਲਿਖੀ। ਮੇਨਕਾ ਨੇ ਨੌਕਰੀ ਕਰ ਲਈ। ਇਕ ਦਿਨ ਜਦ ਸਕੂਲੋਂ ਮੁੜੀ ਤਾਂ ਮਾਂ ਨੇ ਪੰਡਤ ਦੀ ਚਿਠੀ ਦਿਤੀ ਜਿਸ ਵਿਚ ਪੰਡਤ ਨੇ ਪਸ਼ਚਾਤਾਪ ਹੀ ਨਹੀਂ ਸੀ ਕੀਤਾ ਸਗੋਂ ਦੀਪਕ ਨਾਲ ਵਿਆਹ ਕਰਾਉਣ ਦੀ ਆਗਿਆ ਵੀ ਮੇਨਕਾ ਨੂੰ ਦੇ ਦਿਤੀ ਸੀ। ਮੇਨਕਾ ਕਲ ਤੂਤ ਦੀਆਂ ਫੁਟੀਆਂ ਅੱਖਾਂ ਵਿਖਾ ਕੇ ਵਿਨੋਦ ਨੂੰ ਨਿਸਚਾ ਕਰਾ ਆਈ ਸੀ ਕਿ ਮਾਂ ਦੀਆਂ ਅੱਖਾਂ ਜ਼ਰੂਰ ਬਣ ਗਈਆਂ ਹੋਣ ਗੀਆਂ। ਮੇਨਕਾ ਪਿਤਾ ਦੀ ਚਿਠੀ ਲੈ ਕੇ ਜਾਣ ਨੂੰ ਤਿਆਰ ਹੀ ਸੀ ਵਿਨੇਦ ਆ ਗਈ ਜਿਸ ਦਸਿਆ ਮਾਂ ਜੀ ਬੰਬਈਓ ਆ ਗਏ ਹਨ । ਵਿਨੋਦ ਚਿਠੀ ਲੈ ਕੇ ਪਹਿਲਾਂ ਚਲੀ ਗਈ। ਮਗਰੋਂ ਮੇਨਕਾ ਤੇ ਸਤੀ ਗਏ। ਦੀਪਕ ਦੀ ਮਾਂ ਤੇਲ ਚੋ ਕੇ ਮੇਨਕਾ ਨੂੰ ਅੰਦਰ ਲੰਘਾਇਆ। ਤੂਤ ਦੀਆਂ ਫੁਟੀਆਂ ਅੱਖਾਂ ਮਾਂ ਨੂੰ ਵਿਖਾਉਣ ਨਾਲ ਉਪਨਿਆਸ ਖਤਮ ਹੋ ਜਾਂਦਾ ਹੈ। ਇਹ ਕਹਾਣੀ ਬਹੁਤ ਸੋਹਣੀ ਬਝਵੀਂ ਤੇ ਗੁੰਦਵੀਂ ਹੈ। ਜਿਸ ਦੇ ਹਰ ਕਰਮ ਦਾ ਨਿਰਣਯ-ਜਨਕ ਕਾਰਣ ਹੈ। ਕਿਤੇ ਕਿਤੇ ਮੌਕਾ ਮੇਲ ਹੈ ਪਰ ਭਾਰੂ ਨਹੀਂ ਹੈ। ਕਲਾ ਸੰਬੰਧੀ ਵਿਚਾਰ ਤੇ ਲੰਮੀਆਂ ਚਿੱਠੀਆਂ ਰਸ ਨੂੰ
੧੫