੧. ਆਦਰਸ਼ਵਾਦੀ।
੨. ਯਥਾਰਥਵਾਦੀ ਸਰਮਾਏਦਾਰ, ਪੈਸੇ ਨੂੰ ਭਗਵਾਨ ਸਮਝਣ ਵਾਲੇ।
੩. ਯਥਾਰਥਵਾਦੀ ਤੇ ਜੀਵਨ-ਮਈ ਕਿਰਤੀ ਤੇ ਗਰੀਬ ਪਾਤਰ।
੪. ਪਖੰਡੀ ਪਾਤਰ।
ਆਦਰਸ਼ਵਾਦੀ ਪਾਤਰ, ਜਿਹੜੇ ਨਿਰੋਲ ਚੰਗੇ ਹਨ, ਜਿਹੜੇ ਸਦਾਚਾਰਕ, ਧਾਰਮਿਕ ਤੇ ਅਧਿਆਤਮਕਤਾ ਦੀ ਮਿਸਾਲ ਲੈ ਕੇ ਆਲਾ ਦੁਆਲਾ ਨਸ਼ਿਆਉਣਾ ਤੇ ਲੋਕਾਂ ਨੂੰ ਰਾਹੇ ਪਾਉਣਾ ਆਪਣਾ ਕਰਤਵ ਸਮਝਦੇ ਹਨ, ਸਾਰੇ ਦੇ ਸਾਰੇ ਨਾਨਕ ਸਿੰਘ ਦੇ ਸੰਤ ਬਾਘ ਸਿੰਘ ਦੇ ਮੇਲ ਤੋਂ ਜਨਮੇ ਹਨ। ਨਾਨਕ ਸਿੰਘ, ਦੇ ਆਪਣੇ ਸੰਤ ਦੀ ਛੋਹ ਨਾਲ ਹੋਏ ਕਾਹਲੇ ਪਰਿਵਰਤਨ ਤੋਂ ਉਪਜੇ ਹਨ।
ਪੁਜਾਰੀ ਉਪਨਿਆਸ ਦੇ ਪਾਤਰ ਭਗਤ ਰਾਮ ਪ੍ਰਕਾਸ਼ (ਪੁਜਾਰੀ) ਬਾਬਤ ਤਾਂ ਨਾਨਕ ਸਿੰਘ ਆਪ ਹੀ ਮੰਨਦਾ ਹੈ ਕਿ ਉਸੇ ਸੰਤ ਦੀ ਕਲਮੀ ਤਸਵੀਰ ਹੈ। ਰਾਜ ਸਿੰਘ (ਆਸਤਕ ਨਾਸਤਕ) ਦੀਪਕ, ਵਿਨੋਦ, ਦੀਪਕ ਦੀ ਮਾਂ, ਮੇਨਕਾ (ਬੰਜਰ) ਭਗਤ (ਪੁਜਾਰੀ) ਆਦਿ ਪਾਤਰ ਨਿਰੋਲ ਆਦਰਸ਼ਕ ਹਨ ਤੇ ਨਾਨਕ ਸਿੰਘ ਦੇ ਆਪਣੇ ਉਦੇਸ਼ ਤੇ ਵਿਚਾਰਾਂ ਦੇ ਪ੍ਰਤੀਕ ਹਨ। ਇਨ੍ਹਾਂ ਸਾਰਿਆਂ ਦਾ ਉਦੇਸ਼ ਇਕ ਹੈ ਲੋਕ ਸੇਵਾ। ਇਹ ਸਾਰੇ ਰੱਬ ਵਿਚ ਹੀ ਨਹੀਂ ਸਗੋਂ ਗੁਰਬਾਣੀ ਵਿਚ ਵੀ ਕਾਫ਼ੀ ਭਰੋਸਾ ਰਖਦੇ ਹਨ। ਪੁਜਾਰੀ ਤੇ ਰਾਜ ਸਿੰਘ ਤਾਂ ਨਿਰੋਲ ਸਿੱਖੀ ਵਿਚਾਰਾਂ ਵਾਲੇ ਪਾਤਰ ਜਾਪਦੇ ਹਨ। ਇਹ ਸਾਰੇ ਮਾਨਵ ਪਿਆਰ ਲਈ ਬਿਹਬਲ ਹਨ। ਇਹ ਸਾਰੇ ਵੈਰ ਵਿਰੋਧ ਤੋਂ ਉਪਰ ਹਨ, ਜਿਥੇ ਪੁਜਾਰੀ ਤੇ ਰਾਜ ਸਿੰਘ ਦੇ ਟਬਰ ਛਡ ਕੇ ਚਲੇ ਜਾਂਦੇ ਹਨ ਕਿਉਂਕਿ ਇਨ੍ਹਾਂ ਦੇ ਗ੍ਰਿਹਸਥੀ ਜੀਵਨ ਵਿਚ ਸਾਂਝੀ ਧੜਕਣ ਨਹੀਂ ਉਥੇ ਦੀਪਕ, ਵਿਨੋਦ, ਦੀਪਕ ਦੀ ਮਾਂ ਆਦਿ ਘਰ ਨੂੰ ਸਵਰਗ ਬਣਾਉਣ ਵਾਲੇ ਪਾਤਰ ਹਨ।
ਪੁਜਾਰੀ ਭਾਵੇਂ ਹਿੰਦੂ ਸੀ, ਪਰ ਆਪਣੇ ਗੁਰੂ ਦੀ ਸਿਖਿਆ ਨਾਲ ਤੇ ਉਤਸਾਹ ਨਾਲ ਉਸ ਨੇ ਗੁਰਬਾਣੀ ਦਾ ਪੂਰਣ ਅਧਿਐਨ ਕੀਤਾ ਤੇ ਗੀਤਾ ਅਤੇ ਸੁਖਮਣੀ ਸਾਹਿਬ ਦੀ ਸਮਾਨਤਾ ਲਭੀ। ਉਹਨੇ ਆਪਣੇ ਗੁਰੂ ਕੋਲੋਂ ਕਲਾ ਦਾ ਅਸਲੀ ਮਨੋਰਥ ਸਮਝਿਆ ਤੇ ਮਾਨਵ ਪਿਆਰ ਦੀ ਘੁਟੀ ਲਈ। ਪੁਜਾਰੀ ਨੂੰ ਗੁਰੂ ਰਾਹੀਂ ਪੂਰਣ ਅਨੁਭਵ ਹੋ ਗਇਆ ਕਿ ਸੰਗੀਤ ਵਿਚ ਆਤਮਿਕ ਸ਼ਕਤੀ ਹੈ ਤੇ ਇਸ ਵਿਚ ਆਤਮਕ ਅਰੋਗਤਾ ਬਖਸ਼ਣ ਦੀ ਸਮਰਥਾ ਹੈ। ਪੁਜਾਰੀ ਨੇ ਪਾਗਲ ਸੁਨੀਤਾ ਨੂੰ ਰਾਗ ਦੀ ਇਸ ਸ਼ਕਤੀ ਨਾਲ ਹੀ ਅਰੋਗ ਕਰ ਲਇਆ ਸੀ ਤੇ ਉਸ ਦੇ ਅੰਦਰ ਕਲਾ ਸੂਝ ਜਗਾ ਕੇ ਉਸ ਨੂੰ ਕਲਾਕਾਰ, ਕਵਿਤਰੀ ਤੇ ਅਭਿਨੇਤ੍ਰੀ ਬਣਾ ਦਿੱਤਾ। ਪੁਜਾਰੀ ਸੇਵਾ, ਧਰਮ, ਕਲਾ ਤੇ ਅਧਿਆਤਮਕਤਾ ਦਾ ਪੂਰਣ ਸੰਬੰਧ ਸਮਝਦਾ ਹੈ। ਉਸ
੨੨