ਪ੍ਰੋ: ਗੁਰਦਿਆਲ ਸਿੰਘ ਫੁੱਲ--
ਨਾਨਕ ਸਿੰਘ ਦੀ ਉਪਨਿਆਸ-ਕਲਾ ਦੀ ਰੂਪ ਰੇਖਾ
(੧੯੫੬ ਤੋਂ ੧੯੫੯ ਚਾਰ ਸਾਲ)
(ਪੰਜ ਉਪਨਿਆਸ ਆਸਤਕ ਨਾਸਤਕ, ਬੰਜਰ, ਪੁਜਾਰੀ, ਛਲਾਵਾ ਤੇ
ਅਣਸੀਤੇ ਜ਼ਖਮ ਦੇ ਆਧਾਰ ਤੇ)
ਨਾਨਕ ਸਿੰਘ ਅਸਲੀ ਮੌਲਿਕ ਪੰਜਾਬੀ ਉਪਨਿਆਸ ਦਾ ਜਨਮ ਦਾਤਾ ਹੈ,ਜਿਸ ਨੇ ਪੰਜਾਬੀ ਉਪਨਿਆਸ ਨੂੰ ਇਤਿਹਾਸਕ ਤੇ ਅਰਧ ਇਤਿਹਾਸਕ ਦੀਆਂ ਆਦਰਸ਼ਕ ਘਟਨਾਵਾਂ ਦੇ ਨਿਰੋਲ ਸਿੱਖੀ ਪ੍ਰਚਾਰ ਕਰਨ ਵਾਲੀਆਂ ਬਾਤਾਂ ਵਰਗੀਆਂ ਉਪਨਿਆਸ ਰਚਨਾਵਾਂ ’ਚੋਂ ਘਟਨਾਵਾਂ ਦੇ ਜੋੜ ਤੋੜ ਕੇ ਭਾਵਕ ਪਰਗਟਾ 'ਚੋਂ ਨਿਰੇ ਚੰਗੇ ਤੇ ਨਿਰੇ ਦੇ ਪਾਤਰਾਂ ਦੀ ਵਿਰੋਧਾਤਮਕ ਤੇ ਸਵੈ ਵਿਰੋਧਾਤਮਕ ਦ੍ਰਿਸ਼ਟੀ ਚੋਂ ਕਢ ਕੇ ਨਿਰੋਲ ਮਨੁਖੀ ਬਣਾਉਣ ਦਾ ਹੰਭਲਾ ਮਾਰਿਆ ਹੈ ਤੇ ਸੁਣੀਆਂ ਬਾਤਾਂ ਸੁਣੀਆਂ, ਅਰਧ ਇਤਿਹਾਸਕ ਘਟਨਾਵਾਂ ਪੜ੍ਹੀਆਂ, ਇਤਿਹਾਸਕ ਝਾਕੀਆਂ ਦੇ ਅਧਾਰ ਤੇ ਉਪਨਿਆਸ ਉਸਾਰਨ ਦੀ ਥਾਂ ਆਪਣੇ ਆਲੇ ਦੁਆਲੇ, ਆਪਣੇ ਜੀਵਨ, ਆਪਣੇ ਜੀਵਨ ਅਭਿਆਸ, ਆਪਣੇ ਉਤੇ ਹੋਏ ਪ੍ਰਤੀਕਰਮ, ਸਮੇਂ ਸਮੇਂ ਸਿਰ ਦੇਸ਼ ਵਿਚ ਵਾਪਰੀਆਂ ਹੋਈਆਂ ਹੋਣੀਆਂ, ਨੇਤਕ ਜੀਵਨ ਵਿਚ ਪਈਆਂ ਉਲਝਣਾਂ ਤੇ ਉਨ੍ਹਾਂ ਦੇ ਅਸਰ ਨਾਲ ਅਜ ਦੇ ਮਨੁਖ ਵਿਚ ਆਏ ਵਿਚਾਰਾਂ ਨੂੰ ਆਪਣੀ ਉਪਨਿਆਸ ਕਲਾ ਦਾ ਆਧਾਰ ਬਣਾਇਆ ਹੈ ਤੇ ਉਪਨਿਆਸ ਵਿਚ ਵਾਪਰਨ ਵਾਲੇ ਸਾਰੇ ਪਰਿਵਰਤਨਾਂ ਦੀ ਸ਼ੁਧ ਤਸਵੀਰ ਚਿਤਰਨ ਦੀ ਦਲੇਰੀ ਕੀਤੀ ਹੈ। ਨਾਨਕ ਸਿੰਘ ਦੀ ਉਪਨਿਆਸ ਕਲਾ ਨਾਲ ਪੰਜਾਬੀ ਉਪਨਿਆਸ ਵਿਚ ਜੀਵਨ ਰੰਗ,ਯਥਾਰਥਵਾਦੀ ਰੰਗ,ਸਥਾਨਕ ਰੰਗ ਆਇਆ ਜੋ ਆਉਣ ਵਾਲੇ ਸਮੇਂ ਲਈ ਭਾਵਾਂ ਦਾ ਇਤਿਹਾਸਕ ਆਧਾਰ ਬਣਨ ਦੀ ਸਮਰਥਾ ਰਖਣ ਵਾਲੀ ਬਣ ਗਈ।
ਨਾਨਕ ਸਿੰਘ ਪੂਰਣ ਭਾਂਤ ਸਮਝਦਾ ਹੈ ਤੇ ਪੂਰਨ ਭਾਂਤ ਇਸ ਦਾ ਪ੍ਰਯੋਗ ਵੀ ਕਰਦਾ ਹੈ,ਕਿ ਉਪਨਿਆਸ ਦਾ ਮੁਖ ਉਦੇਸ਼ ਕਹਾਣੀ ਸੁਣਾਉਣਾ ਹੈ,ਭਰਮੀ ਬਝਵੀਂ ਨਾਟਕੀਅਤ ਰਸ ਵਾਲੀ, ਰੌਚਕ, ਉਤਸੁਕਤਾ ਤੇ ਲਟਕਾਉ ਭਰਪੂਰ ਕਹਾਣੀ, ਜਿਹੜੀ ਕਹਾਣੀ ਇਉਂ ਖੁਲੇ,ਇਉਂ ਫੈਲੇ,ਇਉਂ ਉਸਰੇ,ਇਉਂ ਸਿਖਰ ਛੋਹੇ,
੧