ਪੰਨਾ:Alochana Magazine May 1960.pdf/33

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਿੰਘ ਦੀ ਸ਼੍ਰੇਣੀ ਵਿਚੋਂ ਹੀ ਹਨ। ਪਰਮਿੰਦਰ ਸਿੰਘ ਪਖੰਡੀ ਆਸਤਕ ਉਸਾਰੂ ਸੰਤ ਹੈ, ਕੁਰਾਹੇ ਪਿਆ ਹੋਇਆ ਆਦਮੀ। ਪੰਡਤ ਬਦਰੀ ਨਾਥ ਕਰਾਹੇ ਤੇ ਪਖੰਡ ਉਲਾਰੂ ਸਾਹਿਤਕਾਰ ਹੈ ਜਿਹੜਾ ਆਪਣੇ ਆਪ ਨੂੰ ਪਰਮਿੰਦਰ ਸਿੰਘ ਵਾਂਗ ਉੱਚ ਕੋਟੀ ਦਾ ਸਾਹਿਤਕਾਰ ਸਮਝਦਾ ਹੈ ਜਿਵੇਂ ਪਰਮਿੰਦਰ ਸਿੰਘ ਸਵਰਨ ਸਿੰਘ ਨੂੰ ਘਟੀਆ ਤੇ ਨਾਸਤਕ ਸਮਝਦਾ ਹੈ ਤਿਵੇਂ ਇਹ ਦੀਪਕ ਨੂੰ ਘਟੀਆ ਸਮਝਦਾ ਹੈ। ਜਿਹੜਾ ਸਾਹਿਤ ਨੂੰ ਕੌਡਾਂ ਬਦਲੇ ਵੇਚਦਾ ਹੈ। ਅਗਲੇ ਦੀ ਪਗ ਲਾਹੁਣ ਲਈ ਸਾਹਿਤ ਨੂੰ ਵਰਤਦਾ ਹੈ। ਆਪਣੀ ਆਲੋਚਨਾ ਸ਼ਕਤੀ ਨੂੰ ਮਹਾਨ ਸਮਝਦਾ ਹੈ, ਪਰ ਪੈਸੇ ਦੀ ਖਾਤਰ ਮਹਾਂ ਪੰਜਾਬ ਦੇ ਕੁਕਰਮੀ ਲੀਡਰ ਕੋਲ ਵਿਕ ਜਾਂਦਾ ਹੈ। ਹੀਣ ਦੀ ਗੁੰਝਲ ਨਾਲ ਉਸ ਦਾ ਅੰਗ ਅੰਗ ਜ਼ਹਿਰ ਨਾਲ ਮਲਿਆ ਤੇ ਤਰਕਿਆ ਹੋਇਆ ਹੈ। ਪਰਮਿੰਦਰ ਸਿੰਘ ਵਾਂਗ ਪੈਸੇ ਦੇ ਗੇੜ 'ਚ ਫਸ ਕੇ ਬੇਈਮਾਨੀ ਕਰਦਾ ਹੈ। ਨਵੇਂ ਲਿਖਾਰੀ ਉਸ ਕੋਲੋਂ ਵਧ ਨਾ ਜਾਣ ਇਸ ਲਈ ਉਨ੍ਹਾਂ ਤੇ ਚਿਕੜ ਸੁਟ ਕੇ ਉਠਦੀਆਂ ਸਾਹਿਤਕ ਕਰੂੰਬਲਾਂ ਨੂੰ ਭਸਮ ਕਰਦਾ ਹੈ। ਮਾਇਆ ਮੋਹ `ਚ ਫਸ ਕੇ ਚੋਰੀ ਕਰਦਾ ਹੈ ਤੇ ਕੈਦ ਹੋ ਜਾਂਦਾ ਹੈ। ਇਹ ਸਾਹਿਤਕ ਸੱਪ ਹੈ। ਪਰਮਿੰਦਰ ਸਿੰਘ ਜਿਸ ਰਾਜ ਸਿੰਘ ਨੂੰ ਘਟੀਆ ਸਮਝਦਾ ਹੈ ਉਸ ਕੋਲੋਂ ਰਾਹੇਰਾਸਤ ਤੇ ਆਉਂਦਾ ਹੈ ਤੇ ਪੰਡਤ ਆਪਣੀ ਕੁੜੀ ਦੀ ਚਿਤੀ ਨਾਲ ਪਸ਼ਚਾਤਾਪ ਕਰਦਾ ਹੈ।

ਭੋਲਾ ਨਾਬ ਵੀ ਇਸੇ ਧੜੇ ਦਾ ਪ੍ਰਤੀਨਿਧ ਹੈ, ਇਹ ਆਪਣੇ ਆਪ ਨੂੰ ਪੰਜਾਬੀ ਸਾਹਿਤ ਦਾ ਸੇਵਾਦਾਰ ਹੀ ਨਹੀਂ, ਬੰਮ ਦਸਦਾ ਹੈ। ਇਹ ਅੰਦਰੋਂ ਲਹੂ ਪੀਣਾ ਸੱਪ ਹੈ। ਇਹਨੂੰ ਵੀ ਸ਼ਮਸ਼ੇਰ ਸਿੰਘ ਵਾਂਗ ਵੇਲੇ ਗਧੇ ਨੂੰ ਪਿਉ ਕਹਿਣਾ ਆਉਂਦਾ ਹੈ। ਇਹ ਚੰਗਾ ਸ਼ਿਕਾਰੀ ਹੈ, ਸਾਹਿਤਕਾਰਾਂ ਨੂੰ ਫਸਾਉਣਾ ਆਉਂਦਾ ਹੈ। ਮੇਨਕਾ ਦੇ ਜਨਮ ਦਿਨ ਤੇ ਇਹ ਰਾਣੋਂ ਰਾਹੀਂ ਸਾੜ੍ਹੀ ਭੇਜ ਦੇਂਦਾ ਹੈ। ਜਦ ਕਿਤਾਬ ਲਿਖਾਉਣੀ ਸੀ ਤਾਂ ਆਪ ਬਦਰੀ ਨਾਥ ਦੇ ਘਰ ਆ ਕੇ ਮਿਠੀਆਂ ਮਿਠੀਆਂ ਗਲਾਂ ਕਰ ਕੇ ਪ੍ਰੇਰ ਲੈਂਦਾ ਹੈ ਜਦ ਕਿਤਾਬ ਲਿਖੀ ਜਾਂਦੀ ਹੈ ਤੇ ਬਦਰੀ ਨਾਥ ਦੇਣ ਜਾਂਦਾ ਹੈ ਤਾਂ “ਮੇਰਾ ਤੇਰਾ ਮਿਤਰ ਆਂ ਹਰ ਵੇਲੇ ਦਾਸ ਆਂ ਕੋਈ ਸੇਵਾ ਤਾਂ ਦਸੇ।" ਕਹਿ ਕੇ ਬਦਰੀ ਨਾਥ ਨੂੰ ਪਰਨੋਟ ਤੇ ਦਸਖਤ ਕਰ ਕੇ ਪੰਜ ਸੌ ਦੇ ਦੇਂਦਾ ਹੈ। ਤੇ ਬਚਨ ਕਰਦਾ ਹੈ ਕਿ ਕਿਤਾਬ ਲਗਣ ਤੇ ਐਡਵਾਨਸ ਰਾਇਲਟੀ ਦੇ ਵੇਗਾ। ਜਦ ਕਿਤਾਬ ਲਗ ਜਾਂਦੀ ਹੈ ਤਾਂ ਘੱਟ ਖਰਚਨ ਦੀਆਂ ਸਲਾਹਾਂ ਦੇ ਕੇ ਪੰਡਤ ਨੂੰ ਫੋਰਕਾ ਦੱਦਾ ਹੈ। ਜਦ ਪ੍ਰੈਸ ਵੇਚਣ ਦੀ ਲੋੜ ਪੈਂਦੀ ਹੈ ਤਾਂ ਆਪ ਜਲੰਧਰ ਪੰਡਤ ਕੋਲ

ਜਾਂਦਾ ਹੈ। ਪਿਛਲੀ ਭੁੱਲ ਬਖਸ਼ਾ ਕੇ ਅਗੋਂ ਅਸਲੀ ਮਿਤਰ ਬਣਨ ਦਾ ਇਕਰਾਰ ਕਰਦਾ ਹੈ। ਦੀਪਕ ਦੀ ਪਹਿਲੀ ਕਿਤਾਬ ਕੁਲ ਪੰਜਾਹ ਕਾਪੀਆਂ ਦੇ ਸਾਰੀ ਛਪ ਕੇ ਹਥ ਲੈਂਦਾ ਹੈ। ਜਦ ਉਹ ਦੂਜੀ ਕਿਤਾਬ ਲੈ ਕੇ

੩੧