ਜਾਂਦਾ ਹੈ ਤਾਂ ਉਸ ਨੂੰ ਬਦਰੀ ਨਾਥ ਦੇ ਵਿਰੁਧ ਭੜਕਾਉਂਦਾ ਹੈ। ਜਦ ਬਦਰੀ ਨਾਥ ਆਉਂਦਾ ਹੈ ਤਾਂ ਉਸ ਨੂੰ ਦੋਵੇਂ ਵੇਲੇ ਘਰ ਰੋਟੀ ਖਾਣ ਲਈ ਕਹਿੰਦਾ ਹੈ ਪਰ ਜਦ ਪਤਾ ਲਗਦਾ ਹੈ ਕਿ ਛੁਟੀ ਕਰਕੇ ਆਇਆ ਹੈ ਤੇ ਹੁਣ ਪ੍ਰੈਸ ਨਹੀਂ ਬਿਕਾ ਸਕਦਾ ਤੇ ਪਰੂਫ ਰੀਡਰ ਬਣਨ ਆਇਆ ਹੈ ਤਾਂ ਝਾੜ ਕੇ ਘਰੋਂ ਕਢ ਦੇਂਦਾ ਹੈ। ਉਹ ਅਸਲੀ ਪੈਸੇ ਦਾ ਪੀਰ ਹੈ। ਸ਼ੋਭਾ ਦਾ ਭੁਖਾ। ਅੱਤ ਦਾ ਚੁਗਲਖੋਰ ਤੇ ਪਖੰਡੀ ਹੈ।
ਤੁਫਾਨ ਵੀ ਪਰਮਿੰਦਰ ਸਿੰਘ ਵਾਂਗ ਕੱਚਾ ਪੱਲਾ ਲੀਡਰ ਹੈ। ਜਿਹੜਾ ਪਹਿਲਾਂ ਇਜ਼ਤ ਲੈਣ ਤੇ ਪੈਸਾ ਬਟੋਰਨ ਲਈ ਅੰਗੇਜ਼ਾਂ ਵਿਰੁਧ ਬੋਲਦਾ ਹੈ, ਪਰ ਜਦ ਫੜਿਆ ਜਾਂਦਾ ਹੈ ਤਾਂ ਮਾਫੀ ਮੰਗ ਕੇ ਆ ਜਾਂਦਾ ਹੈ। ਮਾਫੀ ਮੰਗਣ ਕਰਕੇ ਉਸ ਦਾ ਮੁਲ ਅਜ਼ਾਦ ਭਾਰਤ ਵਿਚ ਵੀ ਨਹੀਂ ਪੈਂਦਾ। ਫਿਰ ਉਲਾਰੂ ਤਅਸਵੀ ਲੋਕਾਂ ਦੇ ਧੜੇ ਦਾ ਲਾਭ ਉਠਾਕੇ ਮਹਾਂ ਪੰਜਾਬ ਦੀ ਮਰੀ ਹੋਈ ਐਜੀਟੇਸ਼ਨ ਨੂੰ ਫੇਰ ਭੜਕਾਉਂਦਾ ਹੈ ਤੇ ਪਰਮਿੰਦਰ ਵਾਂਗ ਮਰਨ ਬਰਤ ਰਖ ਕੇ ਲੋਕਾਂ ਨੂੰ ਸ਼ਰਧਾਲੂ ਬਣਾ ਲੈਂਦਾ ਹੈ। ਪੈਸੇ ਦੀ ਜੁਤੀ ਨਾਲ ਬਦਰੀ ਨਾਬ ਨੂੰ ਖਰੀਦ ਲੈਂਦਾ ਹੈ। ਪ੍ਰੈਸ ਲਾਉਣ ਦੀ ਸ਼ੂਚਨਾ ਦੇ ਤੂਫਾਨੀ ਦੌਰੇ ਤੇ ਚੜ੍ਹ ਜਾਂਦਾ ਹੈ ਤੇ ਹਜ਼ਾਰਾਂ ਰੁਪਏ ਇਕੱਠੇ ਕਰਦਾ ਹੈ ਤੇ ਥਾਂ ਥਾਂ ਪਾਰਟੀਆਂ ਖਾਂਦਾ ਹੈ ਤੇ ਹਾਰ ਪੁਆਉਂਦਾ ਹੈ। ਜਦ ਬਦਰੀ ਨਾਥ ਹਿੱਸਾ ਰਖਣ ਲਈ ਕਹਿੰਦਾ ਹੈ ਤਾਂ ਉਸ ਦਾ ਸਾਰਾ ਹਿਸਾਬ ਕਰ ਕੇ ਮੱਖਣ `ਚੋਂ ਵਾਲ ਕਢਣ ਵਾਂਗ ਉਸ ਨੂੰ ਕਢ ਕੇ ਤੋਰ ਦਿੰਦਾ ਹੈ। ਜਦ ਹਿਸਾਬ ਕਰਨ ਲਗਿਆ ਪੰਡਤ ਨਵੇਂ ਨੋਟ ਦੇਦਾ ਹੈ ਤਾਂ ਇਹ ਝਟ ਤਾੜ ਜਾਂਦਾ ਹੈ ਕਿ ਮਾਲ ਚੋਰੀ ਦਾ ਹੈ। ਪੁਲਸ ਤੋਂ ਤਲਾਸ਼ੀ ਕਰਵਾ ਕੇ ਪੰਡਤ ਬਦਰੀ ਨਾਬ ਨੂੰ ਕੈਦ ਕਰਾ ਦੇਂਦਾ ਹੈ। ਜਦੋਂ ਆਪ ਫਸਣ ਲਗਦਾ ਹੈ ਤਾਂ ਇਧਰ ਓਧਰ ਹੋ ਜਾਂਦਾ ਹੈ। ਇਹੋ ਜਿਹੇ ਲੀਡਰ ਦੇਸ਼ ਦਾ ਖੂਨ ਕਰ ਰਹੇ ਹਨ। ਪਰਮਿੰਦਰ ਵਾਂਗ ਲੋਕਾਂ ਨੂੰ ਕੁਰਾਹੇ ਪਾ ਕੇ ਲੁੱਟ ਰਹੇ ਹਨ ਤੇ ਆਪਣੀਆਂ ਜੇਬਾਂ ਗਰਮ ਕਰ ਰਹੇ ਹਨ। ਇਨ੍ਹਾਂ ਦਾ ਗੁਰ ਪੀਰ ਪੈਸਾ ਹੈ ਤੇ ਲੋਕਾਂ ਨੂੰ ਪਾੜ ਕੇ ਪੈਸਾ ਖਟਣਾ ਤੇ ਸੋਭਾ ਕਰਾਉਣੀ ਇਨ੍ਹਾਂ ਦਾ ਕਰਤਵ ਹੈ। ਇਹੋ ਜਿਹੇ ਪਾਤਰ ਨਾਨਕ ਸਿੰਘ ਬੜੀ ਬਰੀਕ ਬੀਨੀ ਨਾਲ ਉਸਾਰਦਾ ਹੈ। ਇਹ ਪਾਤਰ ਇਕ ਕੁਕਰਮੀ ਰੱਟ ਵਿਚ ਗਰੱਸੇ ਹੋਏ ਹੁੰਦੇ ਹਨ।
ਬਨਸਪਤੀ ਪਾਤਰ ਨਾਨਕ ਸਿੰਘ ਨੇ ਬੰਜਰ ਉਪਨਿਆਸ ਵਿਚ ਤੂਤ ਨੂੰ ਵੀ ਇਕ ਜੀਉਂਦੇ ਜਾਗਦੇ ਪਾਤਰ ਵਾਂਗ ਉਸਾਰਿਆ ਹੈ। ਜਿਹੜਾ ਤੂਤ ਉਸ ਦਿਨ ਵਿਹੜੇ ਵਿਚ ਲਾਇਆ ਗਇਆ ਸੀ ਜਿਸ ਦਿਨ ਦੀਪਕ ਦਾ ਪਿਤਾ