ਪੰਨਾ:Alochana Magazine May 1960.pdf/37

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਿ ਕੋਈ ਸਤਰਾਂ ਸਦਾ ਲਈ ਯਾਦ ਦਾ ਸ਼ਿੰਗਾਰ ਬਣ ਜਾਣ ਜਿਵੇਂ ਅੰਗ੍ਰੇਜ਼ੀ ਦੇ ਕਈ ਉਪਨਿਆਸਕਾਰਾਂ ਦੀਆਂ ਮਹਾਨ ਸਤਰਾਂ ਹੁੰਦੀਆਂ ਹਨ।

ਨਾਨਕ ਸਿੰਘ ਉਪਨਿਆਸਾਂ ਵਿਚ ਵਾਪਰਨ ਵਾਲੀਆਂ ਸਾਮਾਜਿਕ ਸਥਿਤੀਆਂ ਲਿਆਉਣ ਲਈ ਸਮੇਂ ਸਮੇਂ ਉਠ ਰਹੀਆਂ ਲਹਿਰਾਂ ਨੂੰ ਪੂਰਣ ਭਾਂਤ ਕਹਾਣੀ ਵਿਚ ਲਪੇਟਣ ਦਾ ਯਤਨ ਕਰਦਾ ਹੈ ਜਿਥੇ ਲਪੇਟ ਲੈਂਦਾ ਹੈ, ਉਥੇ ਬੜਾ ਸਫ਼ਲ ਹੈ। ਜਿਵੇਂ ਮਹਾਂ ਪੰਜਾਬ ਦੀ ਐਜੀਟੇਸ਼ਨ ਜਾਂ ਪੁਜਾਰੀ ਵਿਚ ਚੋਣਾਂ ਆਦਿ।

ਇਨ੍ਹਾਂ ਉਪਨਿਆਸਾਂ ਵਿਚ ਪਹਿਲਿਆਂ ਉਪਨਿਆਸਾਂ ਵਾਂਗ ਦੁਰਾਚਾਰੀ ਪਾਤਰ ਨਹੀਂ ਆਉਂਦੇ ਜਿਵੇਂ ਬ੍ਰਿਜ ਮੋਹਨ, ਕੁੰਦਨ ਲਾਲ ਆਦਿ ਨਾ ਹੀ ਵੇਸਵਾਵਾਂ ਆਉਂਦੀਆਂ ਹਨ। ਸਿਵਾਏ ਅੰਬੋ ਦੇ ਡੋਲਣ ਦੇ ਜੋ ਬਹੁਤ ਸਾਧਾਰਣ ਹੈ।

ਹੁਣ ਨਾਨਕ ਸਿੰਘ ਵਧੇਰੇ ਕਰ ਕੇ ਆਰਥਿਕ ਸਮਸਿਆਵਾਂ ਲੈਂਦਾ ਹੈ। ਬੰਜਰ ਉਪਨਿਆਸ ਵਿਚ ਨਾਨਕ ਸਿੰਘ ਸਤੀ ਤੇ ਵਿਨੋਦ ਰਾਹੀਂ ਹਾਸਾ ਵੀ ਉਸਾਰਿਆ ਹੈ। ਉੱਜ ਨਾਨਕ ਸਿੰਘ ਬਾਬਤ ਕਹਿਆ ਜਾਂਦਾ ਹੈ ਕਿ ਉਸ ਵਿਚ ਹਾਸਾ ਬਹੁਤ ਘੱਟ ਹੈ ਤੇ ਬੱਚੇ ਪਾਤਰ ਵੀ ਘੱਟ ਆਉਂਦੇ ਹਨ। ਪਰ ਇਸ ਉਪਨਿਆਸ ਵਿਚ ਦੋਵੇਂ ਚੀਜ਼ਾਂ ਆ ਗਈਆਂ ਹਨ। ਆਸਤਕ ਨਾਸਤਕ ਵਿਚ ਮੁੰਨੀ ਪਾਤਰ ਕਹਾਣੀ ਨੂੰ ਕਾਫ਼ੀ ਮੋੜ ਦੇਂਦਾ ਹੈ।

ਇਨ੍ਹਾਂ ਪੰਜਾਂ ਉਪਨਿਆਸਾਂ ਦੇ ਸਿਰਲੇਖ ਸਿਵਾਏ ਪੁਜਾਰੀ ਦੇ ਬਹੁਤ ਢੁਕਵੇਂ ਹਨ। ਪੁਜਾਰੀ ਸਿਰਲੇਖ ਪੂਰੀ ਤਰ੍ਹਾਂ ਨਹੀਂ ਢੁਕਦਾ। ਉਹਦਾ ਸਮਸਤ ਉਪਨਿਆਸ ਨਾਲ ਕੋਈ ਸੰਬੰਧ ਨਹੀਂ ਜਾਪਦਾ। ਆਸਤਕ ਨਾਸਤਕ ਨਿਰਣਯ-ਜਨਕ ਤੇ ਵਿਰੋਧਾਤਮਕ ਸ਼ਬਦਾਂ ਦੇ ਸੰਜੋਗ ਵਾਲਾ ਠੀਕ ਜਚਦਾ ਸਿਰਲੇਖ ਹੈ। ਸਭ ਤੋਂ ਵਧ ਛਲਾਵਾ ਤੇ ਅਣਸੀਤੇ ਜ਼ਖਮ ਢੁਕਦਾ ਹੈ। ਛਲਾਵਾ ਬਹੁਤ ਸੰਕੇਤਾਤਮਕ ਹੈ ਪਰ ਉਪਨਿਆਸ ਦੀ ਰਗ ਰਗ ਵਿਚ ਰਚਿਆ ਹੋਇਆ ਹੈ।

ਸਮੁਚੇ ਤੌਰ ਤੇ ਅਸੀਂ ਇਸ ਸਿੱਟੇ ਤੇ ਅਪੜਦੇ ਹਾਂ ਕਿ ਨਾਨਕ ਸਿੰਘ ਕਹਾਣੀ ਵਾਲਾ ਭਰਵਾਂ ਉਪਨਿਆਸ, ਜਿਸ ਵਿਚ ਅੰਮ੍ਰਿਤਸਰ ਦੀ ਮਧ ਸ਼੍ਰੇਣੀ ਦਾ ਸਾਧਾਰਣ ਜੀਵਨ ਤਲ ਹੋਵੇ ਤੇ ਉਸ ਵਰਗੇ ਗਰੀਬੀ ਨਾਲ ਘੋਲ ਕਰਦੇ ਪਾਤਰ ਹੋਣ, ਲਿਖ ਸਕਦਾ ਹੈ। ਉਹ ਪਾਤਰ ਨੂੰ ਬਾਹਰਮੁਖੀ ਢੰਗ ਨਾਲ ਵਧੇਰੇ ਚਿਤਰ ਸਕਦਾ ਹੈ। ਇਕਹਿਰੀ ਕਹਾਣੀ ਵਾਲਾ ਉਪਨਿਆਸ ਨਾਨਕ ਸਿੰਘ ਨਹੀਂ ਲਿਖ ਸਕਦਾ। ਨਾ ਹੀ ਨਾਨਕ ਸਿੰਘ ਪਾਤਰਾਂ ਦੇ ਅੰਦਰ ਪੂਰਣ ਭਾਤ ਝਾਤੀ ਮਾਰ ਸਕਦਾ ਹੈ। ਉਸ ਦਿਆਂ ਉਪਨਿਆਸਾਂ ਵਿਚ ਪ੍ਰਚਾਰ ਦਿਨੋਂ ਦਿਨ ਵਧਦਾ ਜਾ ਰਹਿਆ ਹੈ। ਇਨ੍ਹਾਂ ਉਪਨਿਆਸਾਂ ਵਿਚ ਭਗੋਲਕ ਤੇ ਇਤਿਹਾਸਕ ਪਿਛੋਕੜ ਵੀ ਵਧੇਰੇ

੩੫