ਪੰਨਾ:Alochana Magazine May 1960.pdf/39

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸ਼ਾਕਿਰ ਪੁਰਸ਼ਾਰਥੀ-- ਲੋਕ-ਗੀਤ ਤੋਂ ਕਵਿਤਾ ਤਕ ਕ੍ਰਿਤੀ ਤੋਂ ਪਿਛੋਂ, ਦੂਜੇ ਨੰਬਰ ਤੇ, ਸਭ ਤੋਂ ਵਧੇਰੇ ਮਹਤਵ-ਪੂਰਣ ਮਨੁਖ ਦੀ ਮਿਹਨਤ ਹੈ; ਸਰੀਰਕ ਮਿਹਨਤ । ਮਨੁਖੀ-ਮ ਅਰਥਾਤ ਮਿਹਨਤ ਤੋਂ ਵਧ ਕੇ ਦੂਜੀ ਕੋਈ ਕਲਾ ਨਹੀਂ। ਕਿਉਂਜੋ ਸਾਰੀਆਂ ਕਲਾਵਾਂ ਦੇ ਸਿਰਜਣਹਾਰ: ਸਾਰੇ ਗਿਆਨ-ਵਿਗਿਆਨ ਦਾ ਨਿਰਮਾਣ ਕਰਨ ਵਾਲੇ-- ਮਨੁੱਖ ਦਾ ਆਪਣਾ ਜਨਮ ਵੀ ਮਿਹਨਤ ਦੀ ਕੁੱਖ 'ਚੋਂ ਹੋਇਆ ਹੈ -ਨਾਰੀ ਦੀ ਕੁੱਖ 'ਚੋਂ ਨਹੀਂ। ਮਿਹਨਤ ਨੇ “ਬਾਲਕ ਮਨੁੱਖ ਨੂੰ ਜਨਮ ਦੇ ਕੇ ਆਪਣੇ ਆਸਰੇ ਹੀ ਨਹੀਂ ਛੱਡ ਦਿੱਤਾ । ਆਪਣੀਆਂ ਜ਼ਿੰਮੇਵਾਰੀਆਂ ਤੋਂ ਉਸ ਨੂੰ ਕਦੇ ਵੀ ਧੱਕਾ ਨਹੀਂ ਦਿਤਾ ! ਮੰਗਣ ਤੋਂ ਬਿਨਾਂ ਹੀ ਉਸ ਨੇ ਆਪਣੇ ਪੁੱਤਰ ਦੇ ਮਨ ਦੀਆਂ ਗੱਲਾਂ, ਉਸ ਦੀਆਂ ਰੁਕਾਵਟਾਂ, ਉਸ ਦੀਆਂ ਔਕੜਾਂ, ਮੁਸ਼ਕਲਾਂ ਅਤੇ ਬੁੜਾਂ ਨੂੰ ਸਮਝਿਆ ਹੈ ਤੇ ਝਟਪਰ ਉਨ੍ਹਾਂ ਦਾ ਸਮਾਧਾਨ ਵੀ ਕੀਤਾ ਹੈ । ਮਿਹਨਤ ਨੇ ਉਸ ਨੂੰ ਪਸ਼ੂ ਤੋਂ ਮਨੁਖ ਬਣਾਇਆ, ਮਨੁੱਖ ਦੇ ਹੱਥਾਂ ਨੂੰ ਸ਼ਕਤੀਸ਼ਾਲੀ ਬਣਾਇਆ, ਉਸ ਨੂੰ ਸਮੂਹ ਚ ਰਹਿਣ ਲਈ ਪ੍ਰੇਰਿਆ । ਲੋੜ ਪੈਣ ਤੇ ਉਸ ਨੇ ਮਨੁੱਖ ਦੇ ਕੰਠ ਨੂੰ ਵਾਣੀ ਦੁਆਰਾ ਮੁਖਰਿਤ ਕੀਤਾ | ਲੋੜ ਪੈਣ ਤੇ ਸਾਰੀਆਂ ਕਲਾਵਾਂ ਨਾਲ ਉਸ ਨੂੰ ਸਸ਼ੋਭਿਤ ਕੀਤਾ। ਵਿਗਿਆਨ ਦੀ ਸਮਰਿਧੀ ਪ੍ਰਦਾਨ ਕੀਤੀ, ਉਸਦੀ ਬਾਣੀ ਨੂੰ ਲਿਪੀ ਦਾ ਰੂਪ ਦਿੱਤਾ । ਮਨੁੱਖ ਦੀ ਮਿਹਨਤ ਦੇ ਵਿਕਾਸ-ਬਾਣੀ ਤੋਂ ਲਿਪੀ ਤੀਕ, ਅਤੇ ਲਿਪੀ ਤੋਂ ਹੁਣ ਦੀ ਕਵਿਤਾ ਤੀਕਰ ਦੇ ਵਿਕਾਸ-ਕ੍ਰਮ ਦਾ ਵਿਗਿਆਨਕ ਵਿਸ਼ਲੇਸ਼ਣ ਅਸੀਂ ਇਸ ਲੇਖ ਵਿਚ, ਇਤਿਹਾਸ ਦੇ ਪੈਰ-ਚਿੰਨ ਵੇਖ ਕੇ ਕਰਾਂਗੇ । ਭਾਸ਼ਾ ਤੋਂ ਮਨੁਖ ਪੁਰਾਣਾ ਹੈ--ਤੇ ਮਨੁਖ ਤੋਂ ਵੀ ਮਨੁਖ ਦੀ ਭਾਸ਼ਾ ਪੁਰਾਣੀ ਹੈ | ਅਜ ਜਿਸ ਰੂਪ ਵਿਚ ਮਨੁੱਖ ਵਰਤਮਾਨ ਹੈ, ਉਸ ਦੇ ਇਸ ਮਨੁਖ-ਰੂਪ ਦਾ ਨਿਰਮਾਣ ਮਿਹਨਤ ਦੇ ਹਥੋਂ ਹੀ ਹੋਇਆ ਸੀ । ਕ੍ਰਿਤੀ ਵਲੋਂ ਉਸ ਨੂੰ ਵਰਦਾਨ ਰੂਪ `ਚ ਮਿਲੀ ਉਸ ਦੀ ਸਰੀਰਕ ਸ਼ਕਤੀ ਦਾ ਜੇ ਜੰਗਲੀ-ਹਿੰਸਕ ਜਾਨਵਰਾਂ ਨਾਲ "Dialectics of Nature by E, Engles . 228-31. 32