ਪੰਨਾ:Alochana Magazine May 1960.pdf/44

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਨਾ ਤਾਂ ਸੰਜੋਗ-ਮਾਤਰ ਸੀ ਤੇ ਨਾ ਅਜ ਦੇ ਜੁਗ ਦੀ ਇਹ ਭਿਨਤਾ ਹੀ ਕੋਈ ਸੰਜੋਗ ਹੈ। ਦੋਵੇਂ ਹੀ ਆਪਣੇ ਹਾਲਾਤ ਦੀ ਪੈਦਾਵਾਰ ਹਨ। | ਭਾਸ਼ਾ ਨਾਲ ਅਜ ਦੇ ਸਭਿਅਤਾ-ਪਤ ਮਨੁਖ ਦਾ ਜੋ ਵਰਤਾਵਾ ਹੈ, ਆਦੀ-ਮਨੁਖ ਦਾ ਬਾਣੀ ਨਾਲ ਓਹੋ ਜਿਹਾ ਵਰਤਾਵਾ ਨਹੀਂ ਸੀ। ਉਸ ਵੇਲੇ ਦਾ ਮਨੁਖ ਜੋ ਕੁਝ ਮਹਿਸੂਸ ਕਰਦਾ ਸੀ, ਓਸੇ ਤਰਾਂ ਹੀ ਉਸ ਨੂੰ ਵਿਅਕਤ ਵੀ ਕਰਦਾ ਸੀ। ਕੇਵਲ ਸਚਾਈ ਦੇ ਇਜ਼ਹਾਰ ਵਾਸਤੇ ਹੀ ਬਾਣੀ ਦਾ ਇਸਤੇਮਾਲ ਕੀਤਾ ਜਾਂਦਾ ਸੀ। ਝੂਠੀ ਗੱਲ ਵੀ ਕੀਤੀ—ਦੱਸੀ ਜਾਂਦੀ ਹੈ। ਇਸ ' ਗੱਲ ਦਾ ਆਦੀ-ਮਨੁਖ ਨੂੰ ਉੱਕਾ ਹੀ ਗਿਆਨ ਨਹੀਂ ਸੀ। ਪਰ ਉਸ ਦੇ ਉਲਟ ਅਜ ਦੇ ਸਿਵਿਲਾਈਜ਼ਡ ਮਨੁਖ ਦੇ ਨਜ਼ਦੀਕ, ਸਚਾਈ ਤੋਂ ਛੁਟ, ਝੂਠ ਦੇ ਬਿਆਨ ਲਈ ਹੀ ਵਧੇਰੇ ਕਰਕੇ ਭਾਸ਼ਾ ਦੀ ਲੋੜ ਹੈ। ਅਜ ਭਾਸ਼ਾ ਦੀ ਲੋੜ ਮਹਿਸੂਸ ਹੁੰਦੀ ਹੈ, ਸਚਿਆਈ ਨੂੰ ਲੁਕਾਉਣ ਵਾਸਤੇ, ਪਰ ਆਦੀ-ਮਨੁਖ ਨੇ ਸਚ ਦੀ ਅਭਿਵਿਅਕਤੀ ਖਾਤਰ ਹੀ ਬਾਣੀ ਨੂੰ ਜਨਮ ਦਿੱਤਾ ਸੀ। ਤਦੇ ਹੀ ਬਾਣੀ ਉਸ ਦੀ ਜ਼ਿੰਦਗੀ ਤੋਂ ਵਖ ਕੋਈ ਚੀਜ਼ ਨਹੀਂ ਸੀ। ਉਸ, ਮਨੁਖ ਦੇ ਜੋ ਕੁਝ ਜੀਵਨ ਵਿਚ ਨਹੀਂ ਸੀ, ਉਹ ਉਸ ਦੀ ਬਾਣੀ ਵਿਚ ਵੀ ਨਹੀਂ ਸੀ। ਤਦੇ ਹੀ ਅੱਜ ਵੀ ਆਦੀ-ਮਨੁਖ ਦੀ ਉਸ ਬਾਣੀ ਨੂੰ ਵਾਚਿਆਂ, ਉਸ ਦੇ ਜੀਵਨ ਨੂੰ ਵੀ ਸੌਖਿਆਂ ਹੀ ਪੜਿਆ ਜਾ ਸਕਦਾ ਹੈ। ਬਾਣੀ ਦਾ ਆਦੀ-ਮਾਨਵ ਵਾਸਤੇ ਜੀਵਨ-ਆਵਸ਼ਕਤਾ ਨੂੰ ਸਮਝਣ ਤੇ, ਇਹ ਅਨੁਮਾਨ ਚੰਗੀ ਤਰ੍ਹਾਂ ਲਗਾਇਆ ਜਾ ਸਕਦਾ ਹੈ ਕਿ ਗੱਲ-ਬਾਤ ਦੀ ਸਾਧਾਰਣ ਬੋਲੀ ਤੋਂ ਵੀ ਕਵਿਤਾ ਦਾ ਰੂਪ ਹੋਰ ਪੁਰਾਣਾ ਹੈ। ਕਵਿਤਾ ਵਿਚ ਹੁੰਦੀ ਹੈ, ਲਯ ਗਤੀ ਤੇ ਛੰਦ। ਇਨ੍ਹਾਂ ਨਾਲ ਬਾਣੀ ਵਿਚ ਇਕ ਅਜੀਬ ਸ਼ਕਤੀ ਦਾ ਪ੍ਰਭਾਵ ਪੈਦਾ ਹੋ ਜਾਂਦਾ ਹੈ, ਜੋ ਸਮੂਹ ਦੇ ਭਾਵ ਸੰਸਾਰ ਨਾਲ ਇਕ-ਮਿਕ ਹੋ ਸਕਣ ਦਾ ਸੁਖਾਲਾ ਸਾਧਨ ਹੈ। ਆਦੀ-ਸਮਾਜ ਵਿਚ ਬਾਣੀ ਇਕ ਸਾਮੂਹਿਕ ਉਪਜ ਸੀ, ਸਾਮੂਹਿਕ ਲੋੜ ਸੀ, ਅਰ ਸਾਮੂਹਿਕ ਲੋੜ ਲਈ ਲੈ ਤੇ ਸੰਗੀਤ-ਬਧ ਬਾਣੀ ਵਧੇਰੇ ਉਪਯੁਕਤ ਸੀ। ਬਾਣੀ’, ਸੰਗੀਤ ਤੋਂ ਵੱਖ ਹੋ ਕੇ ਸਾਮੂਹਕ ਲੋੜ ਨੂੰ ਪੂਰਾ ਨਹੀਂ ਸੀ ਕਰ ਸਕਦੀ। ਇਸੇ ਲਈ ਆਦੀ-ਕਵਿਤਾ ਅਤੇ ਸੰਗੀਤ ਕੋਈ ਦੋ ਵਖ ਚੀਜ਼ਾ ਨਹੀਂ ਸਨ। ਕਵਿਤਾ ਵਿਚ ਵਰਤੇ ਜਾਂਦੇ ਸ਼ਬਦ ਉਸ ਦੇ ਵਿਸ਼ਯ-ਵਸਤੂ ਨੂੰ ਨਿਰਮਿਤ ਕਰਦੇ ਸਨ, ਅਤੇ ਲਯ, ਗਤੀ ਤੇ ਸੰਗੀਤ, ਕਵਿਤਾ ਦੇ ਰੂਪ-ਰੰਗ ਨੂੰ ਸੁਆਰਦੇ ਸਨ। ਗਲ-ਬਾਤ ਦੀ ਸਧਾਰਣ ਬੇਲੀ ਰਾਹੀਂ ਇਕ ਵਿਅਕਤੀ ਦੂਜੇ ਵਿਅਕਤੀ ਨੂੰ ਮਿਲ ਸਕਦਾ ਹੈ। ਪਰੰਤੁ ਕਵਿਤਾ ਵੀ ਇਸ ਸੰਗੀਤ-ਆਤਮਕ ਬਾਣੀ ਵਾਰਾ ਸਾਮੂਹਿਕ ਭਾਵ-ਸੰਸਾਰ ਦਾ ਪਰਸਪਰ ਮੇਲ ਹੋ nian। ਕਾਡਵੈਲ ਦੇ ਸ਼ਬਦਾਂ ਵਿਚ ਕਵਿਤਾ ਇਕ ਸਾਮੂਹਿਕ ਸਾਧਨ ਹੈ, 82