ਸਮੱਗਰੀ 'ਤੇ ਜਾਓ

ਪੰਨਾ:Alochana Magazine May 1960.pdf/46

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਵਾਸਤੇ ਸਾਮੂਹਿਕ ਜਤਨਾਂ ਜਾਂ ਤਿਆਰੀ ਦੀ ਲੋੜ ਹੈ,ਜਿਵੇਂ ਖੇਤ 'ਚ ਹਲ ਚਲਾਉਣਾ, ਬੀਜ ਪਾਣਾ, ਜਾਂ ਫ਼ਸਲ ਦੀ ਕਟਾਈ ਕਰਨਾ ਆਦਿ । ਅਜਿਹੇ ਮੌਕਿਆਂ ਤੇ ਕੁਦਰਤੀ ਲੋੜਾਂ ਨੂੰ ਸਾਮੂਹਿਕ ਰੂਪ ਦੇਣਾ ਜ਼ਰੂਰੀ ਹੋ ਜਾਂਦਾ ਹੈ ਅਤੇ ਅਜਿਹੇ ਸਾਮੂਹਿਕ ਸੰਗਠਣ ਵਾਸਤੇ ਇਕੋ ਇਕ ਸਾਧਨ ਹੈ-“ਬਾਣੀ । ਤੇ ਜਦ ਬਾਣੀ ਵਾਰਾ ਉਚਰੇ ਹੋਏ, ਸ਼ਬਦਾਂ ਵਿਚ ਲੈਅ, ਗਤੀ ਅਰ ਸੰਗੀਤ ਦੀ ਛੋਹ ਆ ਮਿਲਦੀ ਹੈ ਤਾਂ ਉਨ੍ਹਾਂ ਦੀ ਖਿੱਚ, ਸਮੂਹ ਦੀ ਆਂਤਰਿਕ ਭਾਵਨਾਵਾਂ ਨੂੰ ਇਕ-ਰੂਪਤਾ ਪ੍ਰਦਾਨ ਕਰਦੀ ਹੈ । ਸਾਰੇ ਸਮੂਹ ਦੀ ਸ਼ਕਤੀ ਇਕ ਵਿਅਕਤੀ ਵਿਚ ਪ੍ਰਵੇਸ਼ ਕਰ ਜਾਂਦੀ ਹੈ । ਸੰਗੀਤ ਵਿਚ ਨਸ਼ਿਆ ਕੇ ਉਹ ਝੂਮ ਉਠਦਾ ਹੈ, ਲਯ ਅਤੇ ਗਤੀ ਪੁਰ ਉਹ ਨਚਦਾ ਹੈ, ਗਾਉਂਦਾ ਹੈ, ਟਪਦਾ ਹੈ-ਇਹ ਆਦਿ-ਮਾਨਵ ਦੀ ਕਵਿਤਾ ਹੈ, ਇਹੋ ਉਸ ਦਾ ਸੰਗੀਤ ਹੈ, ਇਹੋ ਉਸ ਦਾ ਨਾਚ ਹੈ । ਸੰਗੀਤ ਅਤੇ ਨਾਚ ਦੋਵੇਂ ਮਿਲ ਕੇ ਆਦੀਮਾਨਵ ਦੀ ਕਵਿਤਾ ਦੇ ਰੂਪ ਸ਼ਿੰਗਾਰ ਨੂੰ ਸੁਆਰਦੇ-ਨਿਖਾਰਦੇ ਹਨ । ਫ਼ਸਲਾਂ ਦੀ ਬਿਜਾਈ, ਕਟਾਈ ਆਦਿ ਦੇ ਸਾਮਾਜਿਕ ਯਥਾਰਥ, ਇਸ ਤਰ੍ਹਾਂ ਦੇ ਸਾਮੂਹਿਕ-ਉਤਸਵ ਵਿਚ ਕਲਪਨਾ ਦਾ ਰੂਪ ਧਾਰਨ ਕਰਦੇ ਹਨ । ਵੇਲੇ ਸਿਰ ਵਾਸਤਵਿਕ ਕ੍ਰਿਆ ਲਈ ਸ਼ਕਤੀ ਦੇਂਦੇ ਹਨ, ਪ੍ਰੇਰਣਾ ਦੇਂਦੇ ਹਨ । ਇਹ ਮਿਹਨਤ ਹੈ ਜੋ ਕਵਿਤਾ ਨੂੰ ਜਨਮ ਦੇਂਦੀ ਹੈ, ਇਹ ਕਵਿਤਾ ਹੈ ਜੋ ਆਪਣੀ ਛੋਹ ਨਾਲ ਮਿਹਨਤ ਨੂੰ ਹਲਕਾ ਕਰਦੀ ਹੈ, ਮਿੱਠੀ ਮਿੱਠੀ ਬਣਾ ਕੇ ਦੇਂਦੀ ਹੈ । ਇਹ ਦੋਹਰਾ ਚਰਿਤ੍ਰ ਹੀ ਆਦੀ ਕਵਿਤਾ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਹੈ । ਉਧਰ ਅਸੀਂ ਬਾਣੀ’ ਅਤੇ ਭਾਸ਼ਾ ਦਾ ਜ਼ਿਕਰ ਕੀਤਾ ਹੈ । ਇਸੇ ਤਰ੍ਹਾਂ ਆਦੀ-ਮਾਨਵ ਦਾ ਪ੍ਰਕ੍ਰਿਤੀ ਨਾਲ ਸਲੂਕ ਵੀ ਅਜ ਦੇ ਸਭਿਅਤਾਵਾਨ ਮਾਨਵ ਨਾਲੋਂ ਬਿਲਕੁਲ ਵਖਰਾ ਸੀ । ਜਦੋਂ ਤੀਕ ਉਸ ਦੇ ਮਨੁਖ ਦੇ ਹੱਥ ਸੁਤੰਤਰ ਨਹੀਂ ਸਨ ਹੋਏ, ਓਦੋਂ ਤੀਕ ਉਹ ਆਪ ਹੀ ਪੂਰੀ ਤਰ੍ਹਾਂ ਨਾਲ ਪੂਕ੍ਰਿਤੀ ਦਾ ਇਕ ਹਿੱਸਾ ਬਣਿਆ ਹੋਇਆ ਸੀ, ਓਦੋਂ ਉਹ ਨਿਰਾ ਪਸ਼ੂ ਸੀ, ਹੈਵਾਨ ਸੀ । ਜਾਨ ਉਸ ਵਿਚ ਸੀ, ਪਰ ਆਤਮਾ-ਚੇਤਨ ਦਾ ਉਸ ਵਿਚ ਅਭਾਵ ਸੀ । ਮਿਹਨਤ ਅਤੇ ਬਾਣੀ ਨੇ ਉਸ ਨੂੰ ਪਸ਼ੂ-ਜਗਤ ਤੋਂ ਉੱਚਾ ਚੁਕਿਆ | ਆਪਣੀ ਚੇਤਨਾ ਬਾਰੇ ਉਸ ਵਿਚ ਕੁਝ ਕੁਝ ਜਾਗਰਤੀ ਆਈ । ਇਸ ਚੇਤਨਾ ਵਿਚ ਸ਼ੁਰੂ ਸ਼ੁਰੂ ਵਿਚ ਆਦਿ-ਮਨੁਖ ਲਈ ਇਹ ਨਤੀਜਾ ਹੋਇਆ ਕਿ ਉਹ ਪ੍ਰਕ੍ਰਿਤੀ ਨਾਲ, ਉਸ ਦੇ ਇਕ ਹਿੱਸੇ ਦੇ ਰੂਪ ਵਿਚ ਜੁੜਿਆ ਹੋਇਆ ਨਹੀਂ ਰਹਿ ਸਕਿਆ। ਪ੍ਰਕ੍ਰਿਤੀ ਨਾਲੋਂ ਉਸ ਨੇ ਆਪਣੇ ਆਪ ਨੂੰ ਕੁਝ ਕੁ ਨਿਖੇੜ ਲਇਆ | ਪਰ ਇਸ ਨਿਖੇੜੇ ਦੀ ਚੇਤਨਾ ਉਸ ਨੂੰ ਨਹੀਂ ਸੀ । ਤਦੇ ਹੀ ਆਦਿ· ਯੁਗ ਦਾ ਸ਼ਿਕਾਰੀ ਜਾਂ ਚਰਵਾਹਾ (ਆਜੜੀ) ਪ੍ਰਕ੍ਰਿਤੀ ਵਿਚ ਹੀ ਆਪਣੀਆਂ ਉਮੀਦਾਂ, ਉਮੰਗਾਂ, ਸੱਧਰਾ ਨੂੰ ਭਾਲਦਾ ਫਿਰਦਾ ਰਹਿਆ | ਆਦੀਮਨੁਖ ਨੂੰ ਪ੍ਰਕ੍ਰਿਤੀ ਦਾ ਉਹ ਵਿਛੋੜਾ ਰੜਕਦਾ ਸੀ । ਉਹ ਫਿਰ ਕ੍ਰਿਤੀ ਨਾਲ sy