ਸਮੱਗਰੀ 'ਤੇ ਜਾਓ

ਪੰਨਾ:Alochana Magazine May 1960.pdf/47

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਘੁਲ-ਮਿਲ ਜਾਣਾ ਚਾਹੁੰਦਾ ਸੀ । ਤਦੇ ਹੀ ਆਦੀ ਸ਼ਿਕਾਰੀ ਅਤੇ ਚਰਵਾਹੇ ਮਾਨਵ ਦੀ ਕਵਿਤਾ ਵੀ ਅਜਿਹੇ ਪ੍ਰਾਕ੍ਰਿਤਿਕ ਭਾਵਾਂ ਨੂੰ ਵਿਅਕਤ ਕਰਦੀ ਹੈ । ਇਨ੍ਹਾਂ ਕਵਿਤਾਵਾਂ ਦੇ ਵਿਸ਼ਯ ਵੀ ਸ਼ਿਕਾਰ ਖੇਡਣ ਦੇ ਸਮੂਹਕ ਤਰੀਕੇ ਅਰ ਪ੍ਰਕ੍ਰਿਤੀ ਵਿਚ ਲੀਨ ਹੋਣ ਦੀ ਸਾਖੂਹਿਕ ਤਾਂਘ ਦੀ ਮਨੁੱਖੀ ਪ੍ਰੇਰਨਾ ਹਨ । ਇਨ੍ਹਾਂ ਦਾ ਰੂਪ ਵੀ ਬੜਾ ਹੋਲਾ ਜਿਹਾ, ਬੜਾ ਸੁਭਾਵਕ, ਸਾਧਾਰਣ ਅਤੇ ਸੁਖਲੜਾ ਹੈ । ਆਦਿ-ਸ਼ਕਾਰੀ ਮਾਨਵ ਦੀ ਇਨ੍ਹਾਂ ਸਾਮੂਹਿਕ ਸੱਧਰਾ ਦਾ ਪਰਿਚਯ ‘ਰਿਗ-ਵੇਦ ਦੀਆਂ ਕੁਝ ਲਿਖਤਾਂ ਤੋਂ ਮਿਲਦਾ ਹੈ । ਜਿਨ੍ਹਾਂ ਵਿਚ ਜੰਗਲ ਦੀ ਤਾਰੀਫ਼ ਕੀਤੀ ਗਈ ਹੈ ਤੇ ਘਾਹ, ਫਲਫੁੱਲ ਅਤੇ ਪਸ਼ੂ-ਪੰਛੀਆਂ ਦਾ ਜ਼ਿਰਰ ਹੈ*। ਪੁਸ਼ਤ-ਦਰ-ਪੁਸ਼ਤ ਪਰੰਪਰਾ ਦੇ ਰੂਪ ਵਿਚ ਆਦੀ ਮਨੁਖ ਦੇ ਤਜਰਬੇ, ਅਨੁਭਵ, ਅਰ ਰੋਜ਼ ਦੀਆਂ ਲੋੜਾਂ ਮੁਤਾਬਕ, ਆਪਣੇ ਹਥਿਆਰਾਂ-ਸੰਦਾਂ ਦਾ ਸੁਧਾਰ ਆਦਿ-ਮਨੁਖ ਨੂੰ ਆਤਮ-ਨਿਰਭਰ ਬਣਾਉਣ ਵਿਚ ਸਹਾਇਕ ਹੁੰਦਾ ਹੈ । ਸ਼ਿਕਾਰੀ ਤੋਂ ਉਹ ਚਰਵਾਹਾ ਬਣਦਾ ਹੈ ਤੇ ਚਰਵਾਹੇ ਤੋਂ ਉਸ ਦਾ ਵਿਕਾਸ ਹੁੰਦਾ ਹੈ ਕਿਸਾਨ ਦੇ ਰੂਪ ਵਿਚ । ਇਕ ਥਾਂ ਤੇ ਟਿਕ ਕੇ ਉਹ ਪੇਟ ਭਰਨ ਦੀ ਸਮਰਥਾ ਪ੍ਰਾਪਤ ਕਰ ਲੈਂਦਾ ਹੈ । ਹੁਣ ਉਹ ਪ੍ਰਕ੍ਰਿਤੀ ਤੋਂ ਭੀਖ ਨਹੀਂ ਮੰਗਦਾ, ਪੇਟ ਦੀ ਅੱਗ ਬੁਝਾਉਣ ਲਈ ਧਕੇ ਨਹੀਂ ਖਾਂਦਾ ਫਿਰਦਾ | ਆਪਣੇ ਹੱਥਾਂ ਨਾਲ ਹੁਣ ਉਹ ਹਲ ਚਲਾਂਦਾ, ਬੀਜ ਪਾਂਦਾ, ਖੇਤ ਸਿੰਜਦਾ, ਫ਼ਸਲ ਕੱਟਦਾ ਅਤੇ ਰੋਟੀ ਪਕਾਂਦਾ । ਆਪ ਵੀ ਖਾਂਦਾ ਤੇ ਆਪਣੇ ਸਾਥੀਆਂ ਨੂੰ ਵੀ ਖੁਆਉ ਦਾ | ਆਤਮ-ਨਿਰਭਰ ਹੋ ਕੇ ਹੁਣ ਉਹ ਬਹੁਤ ਪ੍ਰਸੰਨ ਸੀ । ਕ੍ਰਿਤੀ ਦੇ ਭਰੋਸੇ ਤੇ ਹੁਣ ਉਹ ਨਹੀਂ ਸੀ ਰਹਿਆ, ਸਗੋਂ ਆਪਣੀ ਮਿਹਨਤ ਦੇ ਭਰੋਸੇ ਤੇ ਜੀਅ ਰਹਿਆ ਸੀ । ਹਾਲਾਤ ਬਦਲ ਗਏ ਤੇ ਉਨ੍ਹਾਂ ਦੇ ਨਾਲ ਹੀ ਬਦਲ ਗਈਆਂ ਆਦੀ ਮਾਨਵ ਦੀਆਂ ਸਾਖੂਹਿਕ ਲੋੜਾਂ | ਸਾਮੂਹਿਕ ਲੋੜਾਂ ਦੇ ਬਦਲ ਜਾਣ ਨਾਲ ਸਮੂਹਕ ਭਾਵਨਾਵਾਂ ਬਦਲੀਆਂ ਅਤੇ ਬਦਲੀਆਂ ਹੋਈਆਂ ਸਮੂਹਕ

  • ਇਸ ਮਹਾ-ਵਨ ਵਿਚ ਗਊ ਆਦਿ ਪਸ਼ ਬੜੇ ਆਨੰਦ ਨਾਲ ਘਾਹ ਪਏ ਚਰ ਰਹੇ ਹਨ । ਇਹ ਜੰਗਲ ਤਾਂ ਬਿਲਕੁਲ ਘਰ ਵਰਗਾ ਹੈ । ਕੋਈ ਹੱਡੀਆਂ ਭੇਜ ਰਹਿਆ ਹੈ । ਕੋਈ ਗਊਆਂ ਨੂੰ ਆਵਾਜ਼ਾਂ ਪਿਆ ਮਾਰ ਰਹਿਆ ਹੈ । ਕੋਈ ਸਕੀਆਂ ਲਕੜੀਆਂ ਕੱਟ ਰਹਿਆ ਹੈ-ਅਰ ਕੋਈ ਸ਼ਾਮ
  • 4 ਰਹੇ ਹਨੇਰੇ ਵਿਚ ਘਬਰਾ ਰਹਿਆ ਹੈ । ਜੇਕਰ ਕੋਈ ਜ਼ਾਲਮ ਜਾਨਵਰ ਨਾ ਹੋਵੇ ਤਾਂ ਇਹ ਜੰਗਲ ।
  • ਕਿਸੇ ਨੂੰ ਨਹੀਂ ਮਾਰਦਾ-ਕਿਸੇ ਦੇ ਕੰਮ ਵਿਚ ਦਖਲ ਨਹੀਂ ਦੇਂਦਾ । ਬੜਾ ਸਾਉ ਹੈ ਇਹ | ਸਾਡੇ ਖਾਣ ਲਈ, ਸਆਦੀ ਫਲ ਦੇਂਦਾ ਹੈ ਸ਼ਿਕਾਰ ਕਰਨ ਜੋਗ ਕਿੰਨੇ ਹੀ ਜਾਨਵਰਾਂ ਮ ਤੋਂ ਹੈ ਇਹ ਜੰਗਲ ਕਿੰਨਾ ਕਲਾ ਹੈ, ਕਿੰਨਾ ਸੁੰਦਰ ਤੇ ਕਿੰਨਾ ਸੰਸਾਰ-ਯੋਗ ਹੈ ।

ਰਿਗਵੇਦ-੧੦/੧੪੬੧-੬ ਦੀ ਜਨਮ ਤੋਂ ਹੈ ਇਹ ਜੰਗਲ yu