ਪੰਨਾ:Alochana Magazine May 1960.pdf/48

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਭਾਵਨਾਵਾਂ ਦੇ ਮੁਤਾਬਕ ਹੀ ਕਵਿਤਾ ਦਾ ਰੂਪ ਵੀ ਬਦਲਿਆ | ਆਦੀ-ਸ਼ਿਕਾਰੀ ਜਿੱਥੇ ਪ੍ਰਕ੍ਰਿਤੀ ਵਿਚ ਇਕ-ਮਿਕ ਹੋ ਜਾਣਾ ਚਾਹੁੰਦਾ ਸੀ ਤੇ ਆਦੀ-ਕਿਸਾਨ ਜਿੱਥੇ ਪ੍ਰਕ੍ਰਿਤੀ ਨੂੰ ਅਪਣੀ ਚੇਤਨਾ ਵਿਚ ਮਿਲਾ ਲੈਣਾ ਚਾਹੁੰਦਾ ਸੀ - ਹੁਣ ਉਸ ਨੂੰ ਅਪਣੇ ਵਿਚ ਪ੍ਰਕ੍ਰਿਤੀ ਦਾ ਹਿੱਸਾ ਭਾਲਣ ਦੀ ਚਾਹ ਨਹੀਂ ਸੀ, ਸਗੋਂ ਹੁਣ ਉਹ ਪ੍ਰਕ੍ਰਿਤੀ ਵਿਚ ਮਨੁੱਖੀ ਚੇਤਨਾ ਨੂੰ ਅਨੁਭਵ ਕਰ ਰਹਿਆ ਸੀ । ਹੁਣ ਸਾਰੀ ਪ੍ਰਕ੍ਰਿਤੀ ਨੂੰ ਉਹ ਆਪਣੀ ਹੀ ਚੇਤਨਾ ਦਾ ਇਕ ਅੰਸ਼ ਮੰਨ ਰਹਿਆ ਸੀ । ਕ੍ਰਿਤੀ ਨਾਲ ਉਸ ਦਾ ਸੰਬੰਧ ਬਦਲ ਗਇਆ । ਪਹਿਲੋਂ ਪ੍ਰਕ੍ਰਿਤੀ , ਦੀ ਖਿੱਚ ਉਸ ਨੂੰ ਆਪਣੇ ਵੱਲ ਬੁਲਾਂਦੀ ਸੀ ; ਹੁਣ ਉਹ ਪ੍ਰਕ੍ਰਿਤੀ ਨੂੰ ਹੀ ਆਪਣੇ ਅੰਦਰ ਜਜ਼ਬ ਕਰ ਲੈਣਾ ਚਾਹੁੰਦਾ ਸੀ । | ਪ੍ਰਕ੍ਰਿਤੀ ਨੂੰ ਆਪਣੀ ਹੀ ਚੇਤਨਾ ਦਾ ਅੰਸ਼ ਮੰਨਣ ਵਾਲੇ ਆਦਿ-ਮਾਨਵ ਦਾ ਇਹ ਵਿਸ਼ਵਾਸ ਹੈ ਕਿ ਆਪਣੀ ਚੇਤਨਾ ਉਤੇ ਨਿਯੰਤਣ ਕਰ ਲੈਣ ਨਾਲ ਹੀ ਪੂਕ੍ਰਿਤੀ ਉੱਤੇ ਵੀ ਨਿਯੰਤ੍ਰਣ ਕੀਤਾ ਜਾ ਸਕਦਾ ਹੈ । ਆਪਣੀਆਂ ਹੀ ਇਛਾਵਾਂ ; ਆਪਣੇ ਅੰਤਰਕ ਭਾਵਾਂ ਦੇ ਮੁਤਾਬਕ ਹੀ ਉਹ ਬਾਹਰੀ-ਸੰਸਾਰ ਨੂੰ ਬਦਲ ਸਕਦਾ ਹੈ । (ਚੇਤਨਾ 1 1 ਬਾਣੀ, ਆ -ਮਾਨਣ ਦੇ ਨੇੜੇ ਦੋ ਵੱਖ ਚੀਜ਼ਾਂ ਨਹੀਂ ਸਨ) ਆਦੀ-ਮਾਨਣਾ ਤਦੇ ਹੀ ਬਾਣੀ ਦੁਆਰਾ ਪ੍ਰਕ੍ਰਿਤੀ ਤੇ ਕਬਜ਼ਾ ਕਰਣ ਦੀ ਕੋਸ਼ਿਸ਼ ਕਰਦਾ ਹੈ । ਅਤੇ ਉਸ ਦੀ ਇਹ ਕੋਸ਼ਿਸ਼ ਸਫ਼ਲ ਹੁੰਦੀ ਹੈ ਕਵਿਤਾ ਰਾਹੀਂ ਮਨੁੱਖੀ ਹਾਵ- ਭਾਵ, ਲਯ, ਗਤੀ, ਛੰਦ, ਸੰਗੀਤ ਅਤੇ ਨਾਚ ਦਾਰਾ ਕਵਿਤਾ · ਵਿਚ ਇਕ ਰਹੱਸ-ਆਤਮਕ, ਅਦਭੁਤ-ਬਕਤੀ ਉਤਪੰਨ ਹੁੰਦੀ ਹੈ । ਇਸ ਅਦਭੁਤ-ਸ਼ਕਤੀ ਦਾ ਇਹ ਪ੍ਰਭਾਵ ਹੈ ਕਿ ਉਸ ਨੂੰ ਇਹ ਵਿਸ਼ਵਾਸ਼ ਹੋ ਜਾਂਦਾ ਹੈ ਕਿ ਪ੍ਰਕ੍ਰਿਤੀ ਉਸ ਦੀ ਚਾਹਨ ਦੇ ਮੁਤਾਬਕ ਹੀ ਕੰਮ ਕਰੇਗੀ । ਸ਼ਬਦਾਂ ਦੀ ਇਹ ਮੰਤਰ-ਸ਼ਕਤੀ ਆਦੀ ਕਵਿਤਾ ਦੀ ਬੁਨਿਆਦੀਸਚਾਈ ਹੈ । ' ਜਾਦੂ-ਟੂਣੇ ਅਰ ਮੰਤਰਾਂ ਦੀ ਮੁਢਲੀ ਭਾਵਨਾਂ ਨੇ ਹੀ ਕਵਿਤਾ ਨੂੰ ਜਨਮ ਦਿੱਤਾ। ਆਪਣੀਆਂ ਅੱਖਾਂ ਨਾਲ ਆਦੀ-ਮਾਨਣ ਇਹ ਦੇਖਦਾ ਹੈ ਕਿ ਕਾਲੀਆਂ ਘਟਾਵਾਂ ਛਾਂ ਗਈਆਂ ਹਨ, ਬਿਜਲੀਆਂ ਚਮਕਦੀਆਂ ਹਨ, ਬੱਦਲ ਗੱਜਦੇ ਹਨ, ਮੀਂਹ ਵੱਸਦਾ ਹੈ, ਖੇਤਾਂ 'ਚ ਅੰਨ ਉੱਗਦਾ ਹੈ, ਫਸਲ ਪੱਕਦੀ ਹੈ । ਕਦੇ ਹੀ ਜਦੋਂ ਖੇਤ ਨੂੰ ਪਾਣੀ ਦੇਣ ਦੀ ਲੋੜ ਹੁੰਦੀ ਹੈ, ਆਦੀ ਮਾਨਣ ਸਮੂਹ ਬਣ ਕੇ ਓਦੇ ਨੱਚਦਾ ਹੈ, ਗਾਉਂਦਾ ਹੈ ਅਤੇ ਬੱਦਲਾਂ ਦੀ ਕਾਮਨਾ ਕਰਦਾ ਹੈ। ਉਸ ਨੇ ਇਹ ਵਿਸ਼ਵਾਸ ਹੈ ਕਿ ਕਾਮਨਾਂ ਕਰਣ ਨਾਲ ਮੀਂਹ ਜ਼ਰੂਰ ਵਰੇਗਾ ! ਪਾਣੀ ਦੀ ਉਸ ਨੂੰ ਲੋੜ ਹੈ ਤਾਂ ਪਾਣੀ ਵੱਸੇਗਾ ਜ਼ਰੂਰ । ਉਸ ਦੀ ਕਾਮਨਾ ਫਲੀ

  • Marxism and Poetry by George Thomson -P. 9.

86