ਪੰਨਾ:Alochana Magazine May 1960.pdf/51

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸ਼ਕਤੀ ਬਦਲਦੀ ਰਹਿੰਦੀ ਹੈ । ਕ੍ਰਿਤੀ ਨੂੰ ਆਪਣੇ ਕੰਮ-ਕਾਜ ਦੇ ਮੁਤਾਬਿਕ ਬਣਾਉਣ ਲਈ ਮਨੁੱਖ ਦੇ ਅਸਤਰ-ਸ਼ਸਤਰ ਬਦਲਦੇ ਰਹਿੰਦੇ ਹਨ । ਤਦੇ ਹੀ ਵਸਤੂ ਜਗਤ ਅਤੇ ਯਥਾਰਥ ਵੀ ਬਦਲਦੇ ਹਨ | ਮਨੁਖ ਜਦ ਸਮੂਹ ਰੂਪ ਵਿਚ ਸਮਾਜ ਬਣਾ ਕੇ ਰਹਿੰਦਾ ਹੈ ਤਾਂ ਜ਼ਿੰਦਾ ਰਹਿਣ ਦੇ ਸਾਧਨ ਵੀ ਉਸ ਨੂੰ ਆਪਣੇ ਹਥ ਬਣਾਉਣੇ ਪੈਂਦੇ ਹਨ | ਪੇਟ ਭਰਨ ਲਈ ਅੰਨ ਚਾਹੀਦਾ ਹੈ, ਤਨ ਢਕਣ ਲਈ ਕਪੜੇ ਦੀ ਲੋੜ ਹੈ, ਮੀਹ ਹਨੇਰੀ, ਸਰਦੀ, ਗਰਮੀ ਅਤੇ ਜੰਗਲੀ ਹਿੰਸਕ ਜਾਨਵਰਾਂ ਤੋਂ ਬਚਣ ਲਈ ਉਸ ਨੂੰ ਇਕ ਮਹਿਫੂਜ਼ ਮਕਾਨ ਦੀ ਲੋੜ ਹੈ । ਸਪਸ਼ਟ ਹੈ ਕਿ ਜ਼ਿੰਦਗੀ ਦੀਆਂ ਇਤਨੀਆਂ ਲੋੜਾਂ ਨੂੰ ਦੇ ਖਾਲੀ ਹੱਥਾਂ ਨਾਲ ਹੀ ਤਾਂ ਪੂਰਾ ਨਹੀਂ ਕੀਤਾ ਜਾ ਸਕਦਾ । ਹਥਿਆਰ ਉਸ ਲਈ ਬੜੇ ਜ਼ਰੂਰੀ ਹਨ, ਇਨ੍ਹਾਂ ਤੋਂ ਬਿਨਾ ਤਾਂ ਮਨੁਖ ਕੁਝ ਵੀ ਨਹੀਂ ਕਰਨ ਜੋਗਾ | ਪ੍ਰਕ੍ਰਿਤੀ ਨੂੰ ਆਪਣੇ ਅਨੁਕੂਲ ਬਣਾਉਣ ਲਈ ਆਪਣੇ ਹੀ ਹਥੀਂ ਬਣਾਏ ਹੋਏ ਔਜ਼ਾਰ-ਹਥਿਆਰਾਂ ਦੀ ਉਸ ਨੂੰ ਸਦਾ ਹੀ ਲੋੜ ਹੈ । ਜੋ ਕਿ ਮਨੁਖ ਦੇ ਪਦਾਰਥਕ-ਮੁੱਲਾਂ ਦਾ ਨਿਰਮਾਣ ਕਰਦੇ ਹਨ । ਪਦਾਰਥਕ ਮੁੱਲਾਂ ਦਾ ਨਿਰਮਾਣ ਕਰਨ ਵੇਲੇ ਇਨ੍ਹਾਂ ਉਤਪਾਦਨ ਸਾਧਨਾਂ ਨੂੰ ਮਨੁੱਖ ਈਜਾਦ ਤਾਂ ਆਪ ਹੀ ਕਰਦਾ ਹੈ ਪਰ ਇਨ੍ਹਾਂ ਆਪਣੇ ਹਥੀਂ ਬਣਾਏ ਹੋਏ ਓਜ਼ਾਰਾਂ, ਇਨ੍ਹਾਂ ਪਦਾਰਥਕਸਾਧਨਾਂ ਤੋਂ ਬਗੈਰ ਤਾਂ ਉਹ ਆਪ ਵੀ ਅਧੂਰਾ ਹੈ, ਬਿਲਕੁਲ ਨਿਹੱਥਾ ਹੈ । ਓਜ਼ਾਰਹਥਿਆਰ ਹੀ ਤਾਂ ਮਨੁਖ ਦੀ ਵਾਸਤਵਿਕ ਸ਼ਕਤੀ ਹਨ, ਪਰ ਇਹ ਸ਼ਕਤੀ ਆਪਣੇ ਆਪ ਵਿਚ ਅਧੂਰੀ ਨਹੀਂ ਹੈ; ਬੇਕਾਰ ਨਹੀਂ ਹੈ । ਮਨੁੱਖੀ ਚੇਤਨਾ ਤੋਂ ਪਰੇ ਵੀ ਇਹ ਸਮਾਜ ਵਿਚ ਆਪਣਾ ਕੰਮ ਹਰ ਵੇਲੇ ਕਰਦੀ ਰਹਿੰਦੀ ਹੈ । ਮਨੁੱਖ ਤਾਂ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਨਵੇਂ ਸਾਧਨ ਈਜਾਦ ਕਰ ਲੈਂਦਾ ਹੈਭਵਿਖ ਦੇ ਨਤੀਜੇ ਨੂੰ ਬਿਨਾ ਸੋਚੇ-ਸਮਝੇ ਹੀ । ਪਰ ਇਹ ਉਤਪਾਦਕ-ਸਾਧਨ, ਮਨੁਖ ਦੇ ਪਿਛਲੇ ਸਾਰੇ ਸਾਮਾਜਿਕ ਰਿਸ਼ਤਿਆਂ ਨੂੰ ਤੋੜ ਸੁੱਟਦੇ ਹਨ, ਅਰ ਆਪਣੇ ਹਿਸਾਬ ਨਾਲ ਨਵੇਂ ਸਾਮਾਜਿਕ ਰਿਸ਼ਤਿਆਂ ਦੀ ਸਥਾਪਨਾ ਕਰਦੇ ਰਹਿੰਦੇ ਹਨ । ਇਨ੍ਹਾਂ ਸਾਮਾਜਿਕ ਉਤਪਾਦਨ ਸਾਧਨਾਂ ਦੇ ਕਾਰਣ, ਸਮਾਜ ਕਦੀ ਵੀ ਇਕ ਥਾਂ ਤੇ ਰੁਕਿਆ ਨਹੀਂ ਰਹਿੰਦਾ, ਇਹ ਸਮਾਜ ਨੂੰ ਵਿਕਾਸ ਦੀਆਂ ਨਿਤ ਨਵੀਆਂ ਮੰਜ਼ਲਾਂ ਵੱਲ ਅਗੇ ਵਧਾਂਦੇ ਹਨ । ਇਸ ਵਿਸ਼ਲੇਸ਼ਣ ਤੋਂ ਅਸੀਂ ਇਸ ਸਿੱਟੇ ਤੇ ਪੁਜਦੇ ਹਾਂ ਕਿ ਸਮਾਜ ਦੇ ਵਿਕਾਸ ਦੀ ਅੰਤਿਮ ਜ਼ਿੰਮੇਦਾਰੀ, ਪਦਾਰਥਕ- ਮੁੱਲਾਂ ਦੀ ਸਥਾਪਨਾ ਕਰਨ ਵਾਲੇ, ਇਨ੍ਹਾਂ ਉਤਪਾਦਨ ਸਾਧਨਾਂ ਤੇ ਹੀ ਆ ਕੇ ਠਹਿਰਦੀ ਹੈ । ਉਸ ਵੇਲੇ ਦੇ ਸਮਾਜ ਦੀ ਉਤਪਾਦਨ ਸ਼ਕਤੀ ਮਿਹਨਤ ਦੀ ਤਕਸੀਮ, ਤਬਕਿਆਂ ਦੀ ਵੰਡ, ਉਤਪਾਦਨ ਦੇ ਰਿਸ਼ਤੇ, ਕਲਾ, ਵਿਗਿਆਨ, ਧਰਮ, ਫ਼ਲਸਫ਼ਾ, ਸਾਹਿਤ, ਰਸਮਰਿਵਾਜ, ਸੋਚ-ਵਿਚਾਰ, ਸਭ ਕੁਝ ਇਨਾਂ ਓਜ਼ਾਰਾਂ, ਇਨ੍ਹਾਂ ਉਤਪਾਦਨ ਸਾਧਣਾਂ ਤੇ ਹੀ ਨਿਰਭਰ ਕਰਦਾ ਹੈ | ਆਦੀ-ਯੁਗ ਦੇ ਇਨਾਂ ਔਜ਼ਾਰਾਂ ਦੇ ਕਾਰਣ ਹੀ ਉਸ