ਸਮੱਗਰੀ 'ਤੇ ਜਾਓ

ਪੰਨਾ:Alochana Magazine May 1960.pdf/7

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬੰਜਰ ਹੈ ਜਿਥੇ ਹਬਸ਼ੀ ਦੈਤ ਹੀ ਪਲਦੇ ਹਨ, ਜਿਹੜਾ ਪਬਲਿਸ਼ਰ ਸਾਹਿਤ ਸੇਵਾ ਦੇ ਪਖੰਡ ਥੱਲੇ ਲਿਖਾਰੀਆਂ ਦਾ ਲਹੂ ਪੀਂਦਾ ਹੈ, ਚੁਗਲੀ ਕਰ ਕੇ ਨਵੇਂ ਜੀਵਨ ਨੂੰ ਲਤਾੜਦਾ ਹੈ, ਉਹ ਵੀ ਬੰਜਰ ਹੈ। ਇਸ ਦਾ ਵਿਸ਼ਾ ਹੈ ਚੰਗਾ ਸਾਹਿਤਕਾਰ, ਅੰਦਰੋਂ ਬਾਹਰੋਂ ਇਕ ਸਾਹਿਤਕਾਰ ਚੰਗਾ ਹੈ, ਦੰਗਾ ਪ੍ਰੇਮੀ ਹੈ, ਚੰਗਾ ਪੁਤਰ ਹੈ, ਚੰਗਾ ਗੁਆਂਢੀ ਹੈ, ਚੰਗਾ ਸ਼ਹਿਰੀ ਹੈ, ਗਰੀਬਾਂ ਦਾ ਦਰਦੀ ਹੈ ਤੇ ਆਸਤਕ ਵਾਂਗ ਰਬ ਤੇ ਭਰੋਸਾ ਰਖ ਕੇ ਸਭ ਦੀ ਸੇਵ ਕਮਾਉਣ ਵਾਲਾ ਹੈ, ਮਾਨਸਿਕ ਤੇ ਆਤਮਿਕ ਵੈਦ ਹੈ। ਇਹ ਵਿਸ਼ਾ ਬੜਾ ਜ਼ੋਰ ਦਾ ਤੇ ਕਲਿਆਨਕਾਰੀ ਹੈ। ਚੰਗੇ ਸਾਹਿਤਕਾਰ ਦੇ ਲਗ ਪਗ ਉਹੋ ਹੀ ਗੁਣ ਹਨ ਜੋ ਆਸਤਕ ਦੇ ਹਨ।

ਪੁਜਾਰੀ ਦਾ ਵਿਸ਼ਯ ਵੀ ਲਗ ਪਗ ਆਸਤਕ ਨਾਸਤਕ ਤੇ ਬੰਜਰ ਵਰਗਾ ਹੈ ਕਿ ਅਸਲੀ ਪੁਜਾਰੀ ਕੌਣ ਹੈ। ਆਸਤਕ ਨਾਸਤਕ ਤੇ ਪੁਜਾਰੀ ਦੇ ਵਿਸ਼ਿਆਂ ਦੀ ਉਪਜ ਦਾ ਆਧਾਰ ਵੀ ਨਾਨਕ ਸਿੰਘ ਦਾ ਮੁਰਸ਼ਦ ਸੰਤ ਬਾਘ ਸਿੰਘ ਹੀ ਹੈ। ਪੁਜਾਰੀ ਦਾ ਕਰਤਵ ਵੀ ਲਗ ਪਗ ਆਸਤਕ ਵਾਲਾ ਤੇ ਚੰਗੇ ਸਾਹਿਤਕਾਰ ਵਾਲਾ ਹੀ ਪੁਜਾਰੀ ਵੀ ਤਾਂ ਇਕ ਉਚ ਕੋਟੀ ਦਾ ਸੰਗੀਤਕਾਰ ਤੇ ਕਲਾਕਾਰ ਹੈ। ਪੁਜਾਰੀ ਲੋਭ ਰਹਿਤ, ਨਿਰ-ਸਵਾਰਥ ਨਿਸ਼ਕਾਮ, ਨਿਰ-ਵਿਕਾਰ ਤੇ ਮਾਨਵ ਦਾ ਸੁਨੇਹੀ ਹੋਣਾ ਚਾਹੀਦਾ ਹੈ। ਉਹ ਜ਼ਾਤ ਪਾਤ ਧਾਰਮਕ ਝਗੜਿਆਂ ਤੋਂ ਉਪਰ ਹੋਵੇ ਤੇ ਹਰ ਇਕ ਵਿਚ ਇਕੋ ਜੋਤ ਤਕੇ। ਉਹ ਦੁਨੀਆਂ ਤੋਂ ਡਰ ਕੇ, ਦੁਨੀਆਂ ਤੋਂ ਨਸੇ ਨਾ ਸਗੋਂ ਦੁਨੀਆਂ ਨੂੰ ਸਚੇ ਕੀ ਕੋਠੜੀ ਸਮਝ ਕੇ ਲੋਕਾਂ ਦੀ ਸੇਵਾ ਕਰੇ । ਪੁਜਾਰੀ ਕਲਾ ਤੇ ਆਤਮਾ, ਕਲਾ ਤੇ ਅਧਿਆਤਮਕਾਂ ਦਾ ਸੰਬੰਧ ਸਮਝਦਾ ਹੋਵੇ, ਇਹ ਤਾਂ ਹੀ ਸਮਝ ਸਕਦਾ ਹੈ ਜਿਵੇਂ ਪੰਜਵੇਂ ਵੇਦ ਨਾਦ ਵੇਦ ਦਾ ਪੂਰਨ ਆਤਮਕ ਗਿਆਨ ਹੋਵੇ| ਪੁਜਾਰੀ ਮੋਹ ਮਾਇਆ ਤਿਆਗ ਕੇ ਰਬ ’ਚ ਭਰੋਸਾ ਰਖ ਕੇ ਹਰ ਇਕ ਦੇ ਕੰਮ ਆਵੇ ਤੇ ਹਰ ਇਕ ਨੂੰ ਆਤਮਕ ਤੇ ਸਰੀਰਕ ਅਰੋਗਤਾ ਬਖਸ਼ੇ। ਪਾਪ ਦਾ ਵੈਰੀ ਹੋਵੇ ਪਾਪੀ ਦਾ ਨਾ! ਪੁਜਾਰੀ, ਆਸਤਕ ਚੰਗੇ ਸਾਹਿਤਕਾਰ ਦੇ ਗੁਣ ਰਲਦੇ ਹਨ ਜਿਹੜੇ ਪੂਰਨ ਗੁਰਸਿਖ ਦੇ ਗੁਣ ਹਨ । ਆਸਤਕ ਨਾਸਤਕ ਦਾ ਵਿਸ਼ਾ ਬਝਵਾਂ ਇਕਹਿਰਾ ਤੇ ਸੰਜੁਗਤ ਹੈ। ਬੰਜਰ ਦਾ ਵਿਸ਼ਾ ਦੇ ਉਪ ਵਿਸ਼ਿਆਂ ਦਾ ਸੰਜੋਗ ਹੈ ਪਰ ਇਕ ਦੂਜੇ ਦਾ ਆਧਾਰ ਹੈ ਪਰ ਪੁਜਾਰੀ ਦੇ ਵਿਸ਼ੇ ਨਾਲ ਕੁਝ ਨਿਖੜਵੇਂ ਉਪ ਵਿਸ਼ੇ ਵੀ ਹਨ। ਕਿ ਅਮੀਰ ਕਿਵੇਂ ਗਉਂ ਵੇਲੇ ਗਧੇ ਨੂੰ ਪਿਉ ਕਹਿੰਦੇ ਹਨ, ਉਂਜ ਆਦਮੀ ਤੇ ਉਸ ਦੀ ਕੁਰਬਾਨੀ ਦੀ ਕਦਰ ਨਹੀਂ ਕਰਦੇ ਤੇ ਦੂਜਾ ਹੈ ਸਿੱਖ ਹਿੰਦੂ ਏਕਤਾ ਸੁਖਮਣੀ ਤੇ ਗੀਤਾ ਦੀ ਸਮਾਨਤਾ|

ਛਲਾਵੇ ਦਾ ਵਿਸ਼ਯ ਬਹੁਤ ਯਥਾਰਥਵਾਦੀ ਹੈ ਕਿ ਮਾਇਆ ਇਕ ਛਲਾਵਾ ਹੈ । ਜਿੰਨਾ ਇਸ ਦਾ ਮੋਹ ਵਧਦਾ ਹੈ, ਉਨੀ ਇਸ ਲਈ ਭੁਖ ਵਧਦੀ ਹੈ । ਜਿੰਨਾ ਇਸ ਨੂੰ ਇਕੱਠਾ ਕਰੋ ਉਨਾ ਇਹਦੇ ਲਈ ਲਾਲਸਾ ਵਧਦੀ ਹੈ ਜਿੰਨੀ ਲਾਲਸਾ