ਪੰਨਾ:Alochana Magazine May 1960.pdf/9

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਰਨ ਦੀ ਜੁਗਤੀ ਨਾਨਕ ਸਿੰਘ ਆਮ ਵਰਤਦਾ ਹੈ।

ਆਸਤਕ ਨਾਸਤਕ ਉਪਨਿਆਸ ਨੌਕਰਾਣੀ ਅੰਬੋ ਦੀ ਲੋਰ ਨਾਲ ਅਰੰਭ ਹੁੰਦਾ ਹੈ:

ਲੋ...ਰੀ ਲੋਰੀ
ਦੁੱਧ ਕਟੋਰੀ...
ਸੌਂ ਜਾਹ ਮੁੰਨੀਏ ਤੂੰ।

"

ਮੁੰਨੀ ਸਵਰਨ ਸਿੰਘ ਦੀ ਚੌਥੀ ਕੁੜੀ ਹੈ ਜਿਹੜੀ ਮਾਂ ਨੇ ਖਿਝ ਕੇ ਨੌਕਰਾਣੀ ਅੰਬੋ ਦੇ ਸਪੁਰਦ ਕਰ ਦਿਤੀ ਹੈ। ਸਵਰਨ ਸਿੰਘ ਜਿਸ ਦਾ ਪਠਾਨਕੋਟ ਸਾਬਨ ਦਾ ਕਾਰਖਾਨਾ ਹੈ ਘਰੋਂ ਡਰਦਾ ਚਲਾ ਜਾਂਦਾ ਹੈ ਕਿਉਂਕਿ ਉਸ ਦੇ ਬੱਚਾ ਹੋਣ ਵਾਲਾ ਹੈ ਤੇ ਕੁੜੀ ਦੀ ਹੋਂਦ ਉਹ ਸਹਾਰ ਨਹੀਂ ਸਕਦਾ। ਉਧਰ ਪਰਮਿੰਦਰ ਸਿੰਘ ਜੀ ਦਸਵੀਂ ਪਾਸ ਕਰ ਕੇ ਸੰਤ ਬਣ ਗਿਆ ਹੈ, ਲੋਕਾਂ ਦੀਆਂ ਸ਼ਰਧਾ ਤੋਂ ਅੱਕ ਕੇ ਰਾਤੀਂ ਘਰੋਂ ਨਿਕਲ ਕੇ ਗਡੀ ਚੜ ਜਾਂਦਾ ਹੈ। ਸਵਰਨ ਸਿੰਘ ਤੇ ਪਰਮਿੰਦਰ ਸਿੰਘ ਦਾ ਗਡੀ ਵਿਚ ਮੇਲ ਹੁੰਦਾ ਹੈ ਪਰਮਿੰਦਰ ਸਿੰਘ ਆਪਣਾ ਚੋਲਾ ਨਕਦੀ ਗਡੀ 'ਚੋਂ ਬਾਹਰ ਸੁਟ ਦਿੰਦਾ ਹੈ ਤੇ ਨਾਲ ਬੈਠਿਆਂ ਦੀ ਸ਼ਰਧਾ ਹੋਰ ਜਿਤ ਲੈਂਦਾ ਹੈ। ਪਰਮਿੰਦਰ ਸਿੰਘ ਸਵਰਨ ਸਿੰਘ ਨੂੰ ਐਤਕੀਂ ਮੁੰਡੇ ਹੋਣ ਦੀ ਪੱਕੀ ਆਸ ਦੁਆਉਂਦਾ ਹੈ। ਸਵਰਨ ਸਿੰਘ ਸੰਤ ਨੂੰ ਪਠਾਨਕੋਟ ਲੈ ਜਾ ਕੇ ਆਪਣੀ ਬਗੀਚੀ ਵਿਚ ਡੇਰਾ ਕਰਾ ਦਿੰਦਾ ਹੈ। ਸਵਰਨ ਸਿੰਘ ਦੇ ਘਰ ਮੁੰਡਾ ਹੋਇਆ। ਤੇਰੁਵਾਂ ਨਹਾ ਕੇ ਸੰਤਾਂ ਨੂੰ ਘਰ ਸਦ ਕੇ ਰੋਟੀ ਖੁਆਈ ਤੇ ਬਗੀਚੀ ਉਸ ਦੇ ਨਾਂ ਲੁਆ ਦਿਤੀ। ਸੰਤਾਂ ਦੀ ਮਾਨਤਾ ਵਧ ਗਈ, ਦੋਵੇਂ ਵੇਲੇ ਸਤਸੰਗ ਤੇ ਕੀਰਤਨ ਹੋਣ ਲਗਾ। ਇਮਾਰਤ ਲਈ ਪੈਸਾ ਇਕੱਠਾ ਹੋਣ ਲਗਾ। ਸੰਤਾਂ ਨੇ ਮਨ ਨੂੰ ਅਡੋਲ ਰਖਣ ਲਈ ਘਰ ਘਰ ਜਾ ਕੇ ਪਰਸ਼ਾਦ ਖਾਣ ਦੀ ਥਾਂ ਡੇਰੇ ਵਿਚ ਪਰਸ਼ਦ ਖਾਣ ਦੀ ਵਿਉਂਤ ਬਣਾਈ ਜਿਹੜਾ ਸਵਰਨ ਸਿੰਘ ਦੇ ਘਰੋਂ ਅੰਬ ਰਾਹੀ ਆਉਣ ਦਾ ਫ਼ੈਸਲਾ ਹੋਇਆ। ਅੰਬੋ ਸੰਤਾਂ ਦੇ ਜਲਾਲ ਨਾਲ ਵਿੰਨੀ ਗਈ। ਅੰਬੋ ਨੂੰ ਤਕ ਕੇ ਸੰਤਾਂ ਦਾ ਆਪ ਭੋਲਣ ਲੱਗਾ ਤੇ ਅੰਬੋ ਗੁਰਮੰਤਰ ਮੰਗਣ ਲਗੀ। ਇਸ ਦੇ ਪਸਚਾਤਾਪ ਵਜੋਂ ਸੰਤਾਂ ਨੇ ਪੰਦਰਾਂ ਦਿਨਾਂ ਦਾ ਵਰਤ ਲੋਕਾਂ ਦੇ ਰੋਕਦਿਆਂ ਰੋਕਦਿਆਂ ਰਖ ਲਇਆ। ਸੰਤ ਬੂਹੇ ਬੰਦ ਕਰ ਕੇ ਅੰਦਰ ਬੈਠ ਗਿਆ। ਭੁਖ ਸਹਾਰ ਨਾ ਹੋਈ ਤੇ ਪਿਛਲਾ ਬੂਹਾ ਖੋਲ ਕੇ ਕਚੇ ਆੜੂ ਖਾ ਲਏ। ਦੂਜੇ ਦਿਨ ਫੇਰ ਇਉਂ ਹੀ ਕੀਤਾ ਪਰ ਮਾਲੀ ਨੇ ਡਾਂਗ ਮਾਰੀ। ਮਾਲੀ ਨੂੰ ਜਦ ਪਤਾ ਲਗਾ ਕਿ ਡਾਂਗ ਸੰਤਾਂ ਦੇ ਲਗੀ ਹੈ ਤ ਬੜਾ ਡਰਿਆ ਤੇ ਸਭ ਕੁਝ ਸਵਰਨ ਸਿੰਘ ਨੂੰ ਦਸ ਦਿਤਾ, ਜਿਸ ਮੁਆਫ਼ ਕਰ ਦਿਤਾ। ਸੰਤ ਨੇ ਮਸੀਂ ਮਸੀਂ ਪੰਦਰਾਂ ਦਿਨ ਕਢੇ। ਬੜੀ ਧੂਮ ਧਾਮ ਨਾਲ ਵਰਤ ਤੋੜਿਆ ਤੇ ਡਾਕਟਰਾਂ ਨੇ ਥੋੜਾ ਖਾਣ ਨੂੰ ਕਿਹਾ ਪਰ ਉਸ ਕੋਲੋਂ ਭੁੱਖ ਸਹਾਰ ਨਾ