ਪੰਨਾ:Alochana Magazine May 1961.pdf/10

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਜਾ ਸਕਦਾ ਹੈ । ਗੱਦ ਵਿੱਚ ਅਸੀਂ ਵਿਅਕਤਿਗਤ ਵਿਸ਼ਿਸ਼ਟਤਾ ਦੇ ਅੰਤਰ ਤੋਂ ਘਟ ਪ੍ਰਭਾਵਿਤ ਹੁੰਦੇ ਹਾਂ ; ਅਤੇ ਇੱਕ ਸਾਮਾਨ ਮਾਨਦੰਡ, ਸਾਮਾਨ, ਸ਼ਬਦਾਵਲੀ ਅਤੇ ਸਾਮਾਨ ਵਾਕ-ਬਣਤਰ ਨਾਲ ਤੁਲਿਅਤਾ ਦੀ ਮੰਗ ਕਰਦੇ ਹਾਂ | ਉਹ ਗੱਦ ਜੋ ਇਸ ਸਾਮਾਨਯ ਮਾਨਦੰਡ ਦੀ ਅਧਿਕ ਤੋਂ ਅਧਿਕ ਅਵਹੇਲਨਾ ਕਰਦੀ ਰਹੇ, ਅਤੇ ਜੋ ਅਤਿ ਵਿਲੱਖਣ ਹੁੰਦੀ ਹੈ, ਉਸ ਨੂੰ 'ਕਾਵਿਆਤਮਕ ਗੱਦ ਆਖਿਆ ਜਾਂਦਾ ਹੈ । ਇੱਕ ਜ਼ਮਾਨਾ ਸੀ ਕਿ ਇੰਗਲਿਸਤਾਨ ਨੇ ਕਾਵਿਪਿੜ ਵਿੱਚ ਕਰਾਮਾਤੀ ਚਮਤਕਾਰ ਪ੍ਰਦਰਸ਼ਿਤ ਕੀਤਾ ਸੀ, ਪਰੰਤੂ ਉਸ ਦੀ ਗੱਦ ਅਪੇਸ਼ਾਕ੍ਰਿਤ ਅਖੌਢ ਸੀ । ਨਿਰਸੰਦੇਹ ਉਹ ਕੁਛ ਮੰਤਵਾਂ ਦੀ ਪੂਰਤੀ ਲਈ ਜ਼ਰੂਰ ਕਾਫੀ ਸੀ ; ਪਰੰਤੂ ਕੁਛ ਮੰਤਵ ਹੋਰ ਐਸੇ ਭੀ ਸਨ, ਜਿਨ੍ਹਾਂ ਲਈ ਉਹ ਸਰਵਥਾ ਅਸਮਰਥ ਸੀ । ਉਸੇ ਜ਼ਮਾਨੇ ਵਿੱਚ ਫਰਾਂਸੀਸੀ ਭਾਸ਼ਾ ਅੰਗ੍ਰੇਜ਼ੀ ਨਾਲੋਂ ਕਵਿਤਾ ਵਿੱਚ ਘਟ ਵਿਕਸਿਤ ਸੀ, ਪਰ ਉਸ ਦੀ ਗੱਦ ਅੰਗੇਜ਼ੀ-ਗੱਦ ਨਾਲੋਂ ਕਿਤੇ ਵੱਧ ਪਰਿਪਕੂ ਅਤੇ ਪੌਢ ਸੀ । ਪ੍ਰਮਾਣ ਜਾਂ ਦ੍ਰਿਸ਼ਟਾਂਤ ਵਜੋਂ ਟਿਉਡਰ-ਕਾਲ ਦੇ ਕਿਸੇ ਸਾਹਿਤਕਾਰ ਦਾ ਮੁਕਾਬਲਾ ਮੌਟੇਨ Montaigne ਨਾਲ ਕਰਕੇ ਵੇਖ ਲਵੋ ਤਾਂ ਅੰਤਰ ਸਪਸ਼ਟ ਹੋ ਜਾਵੇਗਾ । ਇੱਕ ਵਿਸ਼ਿਸ਼ਟ ਸ਼ੈਲੀਕਾਰ ਦੀ ਹੈਸੀਅਤ ਨਾਲ ਮੌਟੇਨ ਯਮ ਇਕ ਅਦੁਤ ਦੀ ਹੀ ਹੈਸੀਅਤ ਰਖਦਾ ਹੈ । ਉਸ ਦੀ ਸ਼ੈਲੀ ਇਤਨੀ ਪ੍ਰੋਢ ਨਹੀਂ ਕਿ ਉਹ ਕਲਾਸਿਕ` ਬਣਨ ਲਈ ਫਰਾਂਸੀਸੀ ਜ਼ਰੂਰਤਾਂ ਪੂਰੀਆਂ ਕਰ ਸਕੇ : ਇਸੀ ਕਾਰ ਅਸਾਡੀ ਅੰਗੇਜ਼ੀਗੱਦ ਪੁਰਵ ਇਸ ਦੇ ਕਿ ਕੁਛ ਹੋਰ ਗੰਭੀਰ ਮੰਤਵ ਸਿੱਧ ਕਰਨ ਵਿੱਚ ਸਮਰਥ ਦੀ ਕੁਛ ਇੱਕ ਪ੍ਰਯੋਜਨਾਂ ਦੀ ਪੂਰਤੀ ਲਈ ਤਿਆਰ ਹੋ ਚੁਕੀ ਸੀ ; ਅਤੇ ਇਹ ਸੰਭਵ ਹੋ ਗਇਆ ਸੀ ਕਿ ਕੋਈ ਮੈਲੋਰੀ Malory, ਹੂਕਰ ਤੋਂ ਪਹਲਾਂ , ਅਤੇ ਕੋਈ ਹੂਕਰ ਕਿਸੇ ਹੋਬਸ Hobbes ਤੋਂ ਪਹਿਲਾਂ ਅਤੇ ਕੋਈ ਹੋਬਸ ਕਿਸੇ ਐਡੀਸਨ ਤੋਂ ਪਹਲਾਂ ਪੈਦਾ ਹੋ ਸਕਦਾ ਸੀ । ਕਵਿਤਾ ਦੇ ਪੂਸੰਗ ਵਿੱਚ ਇਸ ਸਿਧਾਂਤ-ਮਾਨਦੰਡ ਨੂੰ ਚਰਿਤਾਰਥ ਕਰਨ ਵਿੱਚ ਭਾਵੇਂ ਕਿੰਨੀਆਂ ਭੀ ਔਕੜਾਂ ਪੇਸ਼ ਆਉਣ ਪਰ ਗੱਦ ਦੇ ਸਿਲਸਿਲੇ ਵਿੱਚ ਇਹ ਗੱਲ ਆਪਣੇ ਥਾਂ ਦੁਰੁਸਤ ਹੈ ਕਿ ਕਲਾਸੀਕੀ ਗੱਦ ਦਾ ਵਿਕਾਸ ਵਾਸਤਵ ਵਿੱਚ ਇੱਕ ਸਰਵੀਯ ਸਾਮਾਨਯ ਸ਼ੈਲੀ ਦੀ ਨਿਸ਼ਪੱਤੀ ਵੱਲ ਹੀ ਹੁੰਦਾ ਹੈ । ਪਰ ਇਸ ਤੋਂ ਮੇਰਾ ਅਭਿਯ ਇਹ ਨਹੀਂ ਕਿ ਉੱਤਮ ਲੇਖਕਾਂ ਵਿੱਚ ਸ਼ੈਲੀਗਤ ਧਰਾਤਲ ਤੇ ਪਾਰਸਪਤਿਕ ਅੰਤਰ ਬਾਕੀ ਨਹੀਂ ਰਹਿੰਦਾ। ਸਾਰਭੁਤ ਅਤੇ ਸੁਭਗਤ ਅੰਤਰ ਅਵੱਸ਼ ਰਹਿੰਦੇ ਹਨ : ਗੱਲ ਇਹ ਨਹੀਂ ਕਿ ਅੰਤਰ ਸੂਲਪ ਹੁੰਦੇ ਹਨ, ਸਗੋਂ ਇਹ ਕਿ ਉਹ ਅਧਿਕ ਸੂਖਮ ਅਤੇ ਕੋਮਲ ਹੁੰਦੇ ਹਨ । ਇਕ ਸੰਵੇਦਨਸ਼ੀਲ ਮਰਗ ਵਿਅਕਤੀ ਹੀ ਦਿਸ਼ ਵਿੱਚ ਐਡੀਸਨ ਰਚਿਤ ਗੱਦ ਅਤੇ ਸੂਫਟ ਦੀ ਗੱਦ ਵਿਚਕਾਰ