ਪੰਨਾ:Alochana Magazine May 1961.pdf/14

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਅਤੇ ਯੋਗਤਾਵਾਂ ਦੀ ਕੁਰਬਾਨੀ ਕਲਾਤਮਕ ਦ੍ਰਿਸ਼ਟੀ ਦੀ ਇੱਕ ਸ਼ਰਤ ਹੈ, ਜੈਸਾ ਕਿ ਆਮ ਜੀਵਨ ਵਿੱਚ ਹੁੰਦਾ ਹੈ । ਸਾਧਾਰਣ ਜੀਵਨ ਵਿੱਚ ਇਕ ਐਸਾ ਆਦਮੀ ਜੋ ਕਿਸੇ ਚੀਜ਼ ਨੂੰ ਹਾਸਿਲ ਕਰਨ ਲਈ ਆਪਣੀ ਕਿਸੇ ਭੀ ਚੀਜ਼ ਦੀ ਕੁਰਬਾਨੀ ਦੇਣੋ ਸੰਕੋਚ ਕਰਦਾ ਹੈ, ਉਸ ਦਾ ਅੰਤ ਜਾਂ ਤਾਂ ਨਾਕਾਮੀ ਹੁੰਦਾ ਹੈ ਜਾਂ ਫਿਰ ਉਹ ਕਿਸੇ ਕੰਮ ਦਾ ਨਹੀਂ ਰਹਿੰਦਾ । ਇਸ ਦੇ ਵਿਪਰੀਤ ਕੁਛ ਐਸੇ ਭੀ ਕੁਸ਼ਲ ਵਿਅਕਤੀ ਹੁੰਦੇ ਹਨ, ਜੋ ਜ਼ਰਾ ਕੁ ਚੀਜ਼ ਲਈ ਬਹੁਤ ਕੁਛ ਕੁਰਬਾਨ ਕਰ ਦੇਦੇ ਹਨ ; ਜਾਂ ਫਿਰ ਆਦਮੀ ਐਸਾ ਪੂਰਣ ਪ੍ਰਵੀਣ ਹੋਇਆ ਹੋਵੇ ਕਿ ਉਸ ਨੂੰ ਕਿਸੇ ਚੀਜ਼ ਦੀ ਕੁਰਬਾਨੀ ਦੀ ਲੋੜ ਹੀ ਨਾ ਪਵੇ । ਪਰ ੧੮ਵੀਂ ਸਦੀ ਦੇ ਸਾਹਿਤ ਬਾਰੇ ਅਸਾਨੂੰ ਇਸ ਗੱਲ ਦਾ ਪੂਰਾ ਪੂਰਾ ਇਹਸਾਸ ਹੈ ਕਿ ਉਸ ਨੇ ਆਪਣੇ ਸੁਭਾਵ ਚੋਂ ਕੁਛ ਜ਼ਿਆਦਾ ਚੀਜ਼ਾਂ ਖਾਰਿਜ ਕਰ ਦਿੱਤੀਆਂ ਸਨ । ਉਸ ਦੌਰ ਦਾ ਮਾਨਸ ਪੌਢ ਤਾਂ ਜ਼ਰੂਰ ਸੀ ਪਰ, ਉਹ ਕੁਛ , ਸੀਮਿਤ ਪ੍ਰਕਾਰ ਦਾ ਸੀ । ਇਨਾਂ ਅਰਥਾਂ ਵਿੱਚ ਤਾਂ ਅੰਗ੍ਰੇਜ਼ੀ ਸਾਹਿਤ ਅਤੇ ਅੰਗ੍ਰੇਜ਼ੀ ਸਾਹਿਤ-ਸੰਸਕ੍ਰਿਤੀ ਸੀਮਿਤ ਨਹੀਂ ਸਨ ਕਿ ਉਹ ਯੂਰਪ ਦੇ ਗਿਆਨ-ਸਾਹਿਤ ਅਤੇ ਸੁਸ਼ਟ ਸਮਾਜ ਤੋਂ ਵਿਯੁਕਤ ਹੋ ਗਏ ਸਨ ਜਾਂ ਉਹ ਉਨ੍ਹਾਂ ਨਾਲੋਂ ਕਿਸੇ ਅੰਸ਼ ਵਿੱਚ ਊਣੇ ਸਨ । ਪਰੰਤੂ ਗੱਲ ਅਸਲ ਵਿੱਚ ਇਹ ਹੈ ਕਿ ਇਹ ਯੁਗ ਹੀ ਇਕ ਪ੍ਰਕਾਰ ਦਾ ਸਥਾਨਕਤਾ ਅਤੇ ਅਨੁਦਾਰਤਾ ਦਾ ਯੁਗ ਸੀ । ਜਦ ਅਸੀਂ ੧੭ਵੀਂ ਸਦੀ ਵਿੱਚ ਇੰਗਲਿਸਤਾਨ ਵਿੱਚ ਸ਼ੈਕਸਪੀਅਰ, ਜਰ ਮੀਟੇਲਰ ਜਾਂ ਮਿਲਟਨ ਨੂੰ ਵੇਖਦੇ ਹਾਂ ; ਜਾਂ ਫਰਾਂਸ ਵਿੱਚ Ioliere ਤੇ Pascal ਪਾਸਕਲ ਨੂੰ ਵੇਖਦੇ ਹਾਂ ਤਾਂ ਅਸੀਇਹ ਕਹਣ ਤੇ ਮਜਬੂਰ ਹੋ ਜਾਂਦੇ ਹਾਂ ਕਿ ੧੮ਵੀਂ ਸਦੀ ਨੇ ਆਪਣੇ ਬਾਗ ਬਗੀਚਿਆਂ ਨੂੰ ਮੁਕੰਮਲ ਤਾਂ ਜ਼ਰੂਰ ਕਰ ਲਇਆ ਸੀ, ਪਰ ਨਾਲੇ ਨਾਲ ਕਾਸ਼ਤ ਜੋਗ ਰਕਬੇ ਨੂੰ ਭੀ ਸੀਮਿਤ ਕਰ ਲਇਆ ਸੀ, ਅਸੀਂ ਮਹਸੂਸ ਕਰਦੇ ਹਾਂ ਕਿ ਜੇ ‘ਕਲਾਸਿਕ` ਕੋਈ ਉੱਚ ਆਦਰਸ਼ ਹੈ ਤਾਂ ਇਸ ਵਿੱਚ ਸਾਰਵੜਿਕਤਾ ਅਤੇ ਵਿਸਤਾਰ-ਪ੍ਰਚੁਰਤਾ ਦੀ ਪ੍ਰਗਟਾਉ-ਸ਼ਕਤੀ ਹੋਣੀ ਚਾਹੀਦੀ ਹੈ । ੧੮ਵੀਂ ਸਦੀ ਦਾ ਸਾਹਿਤ ਇਸ ਗੱਲ ਦਾ ਦਾਅਵਾ ਨਹੀਂ ਕਰ ਸਕਦਾ । ਇਹ ਉਹ feਖ਼ਤਾਵਾਂ ਹਨ ਜੋ ਚੌਸਰ ਜੈਸੇ ਮਹਾਨ ਲੇਖਕਾਂ ਵਿੱਚ ਨਜ਼ਰ ਆਉਂਦੀਆਂ ਹਨ, ਪਰ ਜਿਨ੍ਹਾਂ ਨੂੰ ਕਿਸੇ ਪੱਖੋਂ ਭੀ ਅੰਗੇਜ਼ੀ ਸਾਹਿਤ ਦਾ ‘ਕਲਾਸਿਕ ਕਰਾਰ ਨਹੀਂ ਦਿੱਤਾ ਜਾ ਸਕਦਾ ਅਤੇ ਜੋ ਪੂਰੇ ਤੌਰ ਤੇ ਮੱਧ-ਕਾਲੀਨ ਮਾਨਸ ਅਰਥਾਤ ਡਾਂਟੇ ਵਿੱਚ ਭੀ ਮੌਜੂਦ ਹਨ । ਆਧੁਨਿਕ ਯੂਰਪੀ ਭਾਸ਼ਾ ਵਿੱਚ ਕਿਤੇ ਕਈ ਕਲਾਸਿਕ` ਨਜ਼ਰ ਆਉਂਦੀ ਹੈ, ਤਾਂ ਉਹ Divine Comedy ਹੈ । ੧੮ਵੀਂ ਸਦੀ ਵਿੱਚ ਅਸੀਂ ਅਨੁਭਵ ਅਤੇ ਸੰਵੇਦਨਸ਼ੀਲਤਾ ਦੇ ਸੀਮਿਤ ਮੰਡਲ ਅਤੇ ਖਾਸ ਤੌਰ ਤੇ ਧਾਰਮਿਕ ਵਿਚਾਰ-ਅਨੁਭਵ ਦੂਰਾ ਅਭਿਭੂਤ ਪ੍ਰਤੀਤ ਹੁੰਦੇ 98