ਪੰਨਾ:Alochana Magazine May 1961.pdf/15

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਹਾਂ । ਇਸ ਦਾ ਇਹ ਅਭਿਪ੍ਰਾਯ ਨਹੀਂ ਕਿ ਇੰਗਲਿਸਤਾਨ ਦੀ ਕਵਿਤਾ ਵਿੱਚ ਈਸਾਈਅਤ ਦੀ ਆਣ-ਆਤਮਾ ਵਿਦਮਾਨ ਨਹੀਂ ਹੈ ; ਅਤੇ ਇਹ ਭੀ ਮਤਲਬ ਨਹੀਂ ਕਿ ਕਵੀ ਗੰਭੀਰ ਨਿਸ਼ਠਾਵਾਨ ਈਸਾਈ ਨਹੀਂ ਸਨ । ਸਿੱਧਾਂਤਸਨਾਤਨਤਾ ਅਤੇ ਸੁਹਿਰਦਤ-ਪੂਰਣ ਅਨੁਭੂਤੀ-ਪਵਿਤਾ ਲਈ ਆਪ ਨੂੰ ਬਹੁਤ ਦੂਰ ਤਕ ਨਜ਼ਰ ਮਾਰਨੀ ਪਵੇਗੀ ਤਦ ਕਿਤੇ ਆਪ ਨੂੰ ਜਾਨਸਨ ਤੋਂ ਵਧੀਕ ਕੋਈ ਵਾਸਤਵਿਕ ਕਵੀ ਨਜ਼ਰ ਆ ਸਕੇਗਾ | ਪਰ ਇਸ ਦੇ ਨਾਲ ਨਾਲ ਸ਼ੈਕਸਪੀਅਰ ਦੀ ਕਾਵਿ-ਰਚਨਾ ਵਿੱਚ ਭੀ ਅਸਾਨੂੰ ਗੰਭੀਰ ਧਾਰਮਿਕ ਅਨੁਭਵ ਅਤੇ ਚੇਤਨਾ ਦੇ ਪ੍ਰਮਾਣ ਦਿਸ਼ਟਿਗੋਚਰ ਹੁੰਦੇ ਹਨ ; ਭਾਵੇਂ ਸੱਚ ਗੱਲ ਇਹ ਹੈ ਕਿ ਸ਼ੈਕਸਪੀਅਰ ਦਾ ਨਿਸ਼ਠ-ਵਿਸ਼ਵਾਸ ਅਤੇ ਆਚਾਰ-ਵਿਵਹਾਰ ਸਿਰਫ ਅਨੁਮਾਨ ਅਤੇ ਅੰਦਾਜ਼ੇ ਦਾ ਵਿਸ਼ਯ ਹੈ । ਧਾਰਮਿਕ ਅਨੁਭੂਤੀ ਅਤੇ ਚੇਤਨਾ ਦੀ ਇਹ ਪਾਬੰਦ ਆਪਣੇ ਆਪ ਵਿੱਚ ਇਕ ਪ੍ਰਕਾਰ ਦੀ ਅਨੁਦਾਰਤਾ ਪੈਦਾ ਕਰਦੀ ਹੈ (ਭਾਵੇਂ ਅਸੀਂ ਇਹ ਭੀ ਕਹ ਸਕਦੇ ਹਾਂ ਕਿ ਇਨ੍ਹਾਂ ਅਰਥਾਂ ਵਿੱਚ ੧੯ਵੀਂ ਸਦੀ ਕਿਤੇ ਜ਼ਿਆਦਾ ਕੱਟੜ ਪੱਖਪਾਤੀ ਅਤੇ ਅਨੁਦਾਰ ਸੀ) ਇਹ ਅਨੁਦਾਰ ਈਸਾਈਅਤ ਦੀ ਅਸਤਵਿਅਸਤਤਾ ਦੀ ਸਾਖੀ ਭਰਦੀ ਹੈ ਅਤੇ ਸਰਵੀਯ ਵਿਸ਼ਵਾਸ-ਨਿਸ਼ਠਾ ਤੇ ਸਰਵੀਯ ਸੰਸਕ੍ਰਿਤੀ ਦੇ ਅਪਕਰਸ਼ ਨੂੰ ਪ੍ਰਮਾਣਿਤ ਕਰਦੀ ਹੈ । ਇਸ ਤੋਂ ਇਹ ਗੱਲ ਭੀ ਸਪਸ਼ਟ ਹੋ ਜਾਂਦੀ ਹੈ ਕਿ ੧੮ਵੀਂ ਸਦੀ ਆਪਣੇ ਕਲਾਸੀਕਲ ਕਾਰਨਾਮਿਆਂ ਦੇ ਬਾਵਜੂਦ ਇੱਕ ਐਸਾ ਕਾਰਨਾਮਾ ਹੈ ਜੋ ਮਿਸਾਲ ਦੀ ਹੈਸੀਅਤ ਵਜੋਂ ਭਵਿਖ ਲਈ ਗੰਭੀਰ ਮਹਤਵ ਰਖਦਾ ਹੈ, ਪਰ ਜੋ ਐਸੇ ਗੁਣਾਂ ਤੋਂ ਵੰਚਿਤ ਹੈ, ਜਿਨ੍ਹਾਂ ਦੇ ਕਾਰਣ ਵਾਸਤਵਿਕ ਕਲਾਸਿਕ ਦੀ ਸੁਸ਼ਟੀ ਸੰਭਵ ਹੁੰਦੀ ਹੈ । ਉਹ ਗੁਣ ਕੀ ਹਨ ? ਉਨ੍ਹਾਂ ਦੀ ਖੋਜ ਲਈ ਅਸਾਨੂੰ ਵਰਜਲ ਵੱਲ ਰਜੂਹ ਕਰਨਾ ਪਵੇਗਾ । | ਸਭ ਤੋਂ ਪਹਲਾਂ ਮੈਂ ਉਨ੍ਹਾਂ ਗੁਣ' ਨੂੰ ਦੁਹਰਾਉਣਾ ਚਾਹੁੰਦਾ ਹਾਂ, ਜਿਨ੍ਹਾਂ ਨੂੰ ਮੈਂ ਪਹਲਾਂ ਹੀ ਕਲਾਸਿਕ ਨਾਲ ਸੰਬੰਧਿਤ ਕਰ ਚੁੱਕਿਆ ਹਾਂ; ਅਤੇ ਖਾਸ ਤੌਰ ਤੇ ਵਰਜਲ, ਉਸ ਦੀ ਭਾਸ਼ਾ, ਉਸ ਦੀ ਸਭਿਅਤਾ ਅਤੇ ਉਸ ਭਾਸ਼ਸਭਿਅਤਾ ਦੇ ਇਤਿਹਾਸ ਦੇ ਉਸ ਵਿਸ਼ੇਸ਼ ਪਲ ਦੇ ਹਵਾਲੇ ਨਾਲ ਜਿਸ ਵਿੱਚ ਵਰਜਲ ਪੈਦਾ ਹੋਇਆ | ਮਾਨਸਿਕ ਤੌਢਤਾ ਲਈ ਇਤਿਹਾਸ ਅਤੇ ਇਤਿਹਾਸਕ ਅਨੁਭਵ ਦੀ ਲੋੜ ਪੈਂਦੀ ਹੈ । ਇਤਿਹਾਸਕ ਅਨੁਭਵ ਉਸ ਵਕਤ ਤਕ ਉਤਕਟ ਨਹੀਂ ਹੁੰਦਾ, ਜਦ ਤਕ ਕਵੀ ਦੇ ਸਨਮੁਖ ਆਪਣੀ ਕੌਮ ਦੇ ਇਤਿਹਾਸ ਤੋਂ ਛੁਟ ਕਿਸੇ ਹੋਰ ਕੌਮ ਦਾ ਇਤਿਹਾਸ ਨਾ ਹੋਵੇ । ਇਹ ਭੀ ਜ਼ਰੂਰੀ ਹੈ ਕਿ ਉਸ ਨੂੰ ਘੱਟੋ ਘੱਟ ਇੱਕ ਦੁਸਰੀ ਅਤਿ ਸਭ ਕੌਮ ਦੇ ਇਤਿਹਾਸ ਦਾ ਭੀ ਗਿਆਨ ਹੋਵੇ - ਐਸੀ ਕੌਮ ਦਾ ਗਿਆਨ ਜਿਸ ਦੀ ਸਭਿਅਤਾ ਉਸ ਦੀ ਆਪਣੀ ਸਭਿਅਤਾ 44