ਪੰਨਾ:Alochana Magazine May 1961.pdf/16

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਨਾਲ ਇਤਨੀ ਮਿਲੀ-ਜੁਲੀ ਹੋਵੇ ਕਿ ਉਸ ਦੇ ਅਸਰ ਉਸ ਦੀ ਆਪਣੀ ਸਭਿਅਤਾ ਵਿੱਚ ਜਜ਼ਬ ਹੋ ਚੁਕੇ ਹੋਣ । ਇਹੀ ਇਤਿਹਾਸਕ ਅਨੁਭਵ ਰੂਮੀਆਂ ਵਿੱਚ ਮੌਜੂਦ ਸੀ, · ਪਰ ਜਿਸ ਤੋਂ ਯੂਣੀ ਜਿਨ੍ਹਾਂ ਦਿਆਂ ਕਾਰਨਾਮਿਆਂ ਨੂੰ ਅਸੀਂ ਕਿੰਨਾ ਭੀ ਮਹਤਵ ਕਿਉਂ ਨਾ ਦੇਈਏ ਅਤੇ ਜਿਨ੍ਹਾਂ ਦਾ ਸਤਿਕਾਰ ਇਸ ਲਿਹਾਜ਼ ਨਾਲ ਹੋਰ ਭੀ ਵੱਧ ਜਾਂਦਾ ਹੈ, ਵੰਚਿਤ ਸਨ । ਇਹ ਇੱਕ ਐਸਾ ਅਨੁਵਵ-ਗਿਆਨ ਹੈ, ਜਿਸ ਨੂੰ ਪ੍ਰਗਤੀ ਦੇਣ ਵਿੱਚ ਸੁਯਮ ਵਰਜਲ ਨੇ ਬਹੁਤ ਕੁਛ ਕੀਤਾ | ਵਰਜਲ ਆਪਣੇ ਸਮਕਾਲੀਨ ਅਤੇ ਨਿਕਟ ਪੂਰਵ-ਕਾਲੀਨ ਕਲਾਕਾਰਾਂ ਦੀ ਰੀਤ ਅਨੁਸਾਰ ਸ਼ੁਰੂ ਤੋਂ ਹੀ ਯੂਨਾਨੀ ਕਵਿਤਾ ਦਿਆਂ ਆਵਿਸ਼ਕਾਰਾਂ, ਪਰੰਪਰਾਵਾਂ ਅਤੇ ਸਿਸ਼-ਚਮਤਕਾਰਾਂ ਨੂੰ ਆਤਮਸਾਤ ਕਰ ਰਹਿਆ ਸੀ ਅਤੇ ਨਿਰੰਤਰ ਪ੍ਰਯੋਗ ਵਿੱਚ ਲਿਆ ਗਿਆ ਸੀ । ਇਸ ਪ੍ਰਕਾਰ ਆਪਣੀ ਸੰਸਕ੍ਰਿਤੀ ਦੀਆਂ ਪ੍ਰਾਰੰਭਿਕ ਪ੍ਰਾਪਤੀਆਂ ਦੇ ਪ੍ਰਯੋਗ ਤੋਂ ਛੁਟ ਕਿਸੇ ਵਿਦੇਸ਼ੀ ਸਾਹਿਤ ਤੋਂ ਲਾਭਾਵਿਤ ਹੋਣਾ ਸਭਿਅਤਾ ਦੇ ਅਗਲੇਰੇ ਵਿਕਾਸਪੜਾਉ ਵੱਲ ਕਦਮ ਵਧਾਉਣ ਦੇ ਸਮਾਨ ਹੈ-ਭਾਵੇਂ ਮੇਰਾ ਇਹ ਵਿਚਾਰ ਹੈ ਕਿ ਯੂਨਾਨੀ ਅਤੇ ਪ੍ਰਾਰੰਭਿਕ ਲਾਤੀਨੀ ਕਵਿਤਾ ਤੋਂ ਲਾਭ ਪ੍ਰਾਪਤ ਕਰਨ ਵਿੱਚ ਜਿਸ ਸੂਖਮ ਸੰਵੇਦਨ-ਸੰਤੁਲਨ ਦਾ ਪ੍ਰਮਾਣ ਵਰਜਲ ਵਿੱਚ ਮਿਲਦਾ ਹੈ, ਉਹ ਕਿਸੇ ਹੋਰ ਕਵੀ ਵਿੱਚ ਦਿਸ਼ਟਿਗੋਚਰ ਨਹੀਂ ਹੁੰਦਾ। ਇਹੀ ਵਿਕਾਸ ਜੋ ਇੱਕ ਸਾਹਿਤ ਜਾਂ ਇਕ ਸਭਿਅਤਾ ਨੂੰ ਕਿਸੇ ਦੂਸਰੇ ਸਾਹਿਤ ਅਤੇ ਸਭਿਅਤਾ ਨਾਲ ਸੰਬੰਧ-ਸਾਪੇਸ਼ ਚੂਰਾ ਪ੍ਰਾਪਤ ਹੁੰਦਾ ਹੈ, ਵਰਜਲ ਰਚਿਤ ਮਹ:ਕਾਵਿ ਦੇ ਵਿਸ਼ਯ-ਵਸਤੂ ਨੂੰ ਮਹਤਵ ਪ੍ਰਦਾਨ ਕਰਦਾ ਹੈ । ਹੋਮਰ ਵਿੱਚ ਯੂਨਾਨੀਆਂ ਅਤੇ ਟਰਾਜਨ-ਵਾਸੀਆਂ ਦਾ ਸੰਘਰਸ਼ ਕਿਸੇ ਵਿਸ਼ੇਸ਼ ਅਤੇ ਵਿਸ਼ਾਲ ਮਹਤਵ ਦਾ ਧਾਰਨ ਨਹੀਂ ਹੈ-ਇਹ ਸੰਘਰਸ਼ ਜ਼ਿਆਦਾ ਤੋਂ ਜ਼ਿਆਦਾ ਇੱਕ ਸ਼ਹਰੀ ਰਿਆਸਤ ਅਤੇ ਹੋਰ ਸੰਯੁਕਤ ਸ਼ਹਰੀ ਰਿਆਸਤਾਂ ਵਿਚਕਾਰ ਖਾਨ-ਜੰਗੀ ਦੀ ਹੈਸੀਅਤ ਰੱਖਦਾ ਹੈ ; Acneas ਦੀ ਕਹਾਣੀ ਦੇ ਪਰਿਪਾਰਸ਼ਵ ਵਿੱਚ ਇੱਕ ਮੁਲਭੂਤ ਅੰਤਰ ਦੀ ਗਿਆ-ਚੇਤਨਾ ਵਿਦਮਾਨ ਹੈ - ਇੱਕ ਐਸਾ ਅੰਤਰ ਜੋ ਸਮਕਾਲਿਕ ਤੌਰ ਤੇ ਦੇ ਸੰਸਕਿ ਤੀਆਂ ਦੇ ਪਾਰਸ ਪਰਿਕ ਸੰਬਧ ਅਤੇ ਅੰਤ ਵਿੱਚ ਇੱਕ ਸਰਵਗਾਮੀ ਬਬ ਦੇ ਪ੍ਰਭਾਵ-ਵਸ਼ ਉਨ੍ਹਾਂ ਦੀ ਪਰਸਪਰ ਸੰਜੋਗ-ਸੰਧੀ ਨੂੰ ਉਜਾਗਰ ਕਰਦਾ ਹੈ । eas ਵਰਜਲ ਦੇ ਦੌਰ ਅਤੇ ਸੂਯਮ ਉਸ ਦੇ ਮਾਨਸ ਦੀ ਪੌਢਤਾ ਦਾ ਟਾਉ ਇਤਿਹਾਸ ਦੀ ਇਸੀ ਗਿਆ-ਚੇਤਨਾ ਉਪਰ ਆਧਾਰਿਤ ਹੈ । ਮਾਨਸਿਕ ਪੌਫਤਾ ਲਈ ਸਾਂਸਕ੍ਰਿਤਿਕ ਆਚਾਰ ਦੀ ਪ੍ਰੋਢਤਾ ਅਤੇ ਅਨਦਾਰਤਾਪਰਿਹਾਰ O &