ਪੰਨਾ:Alochana Magazine May 1961.pdf/19

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਇੱਕ ਗਿਆਨ-ਸੰਪੰਨ ਲੇਖਕ ਸੀ ਜਿਸ ਦੀ ਸਮਸਤ ਯੋਗਤਾ ਉਸ ਦੇ ਕਰਮਆਦਰਸ਼ ਦੇ ਅਨੁਸਾਰ ਸੀ; ਅਤੇ ਉਸ ਦੇ ਪਾਸ ਆਪਣੇ ਇਸਤੇਮਾਲ ਲਈ ਆਵੱਸ਼ਕਤਾ-ਅਨੁਸਾਰ ਸਾਹਿਤ ਭੀ ਮੌਜੂਦ ਸੀ; ਪਤੇ ਦੀ ਗੱਲ ਇਹ ਹੈ ਕਿ ਇਹ ਸਾਰਾ ਸਾਹਿੱਤ ਸਮੁਚਿਤ ਸੀਮਾ ਤੋਂ ਅਤਿਕਾਂਤ ਭੀ ਨਹੀਂ ਸੀ । ਮੈਂ ਨਹੀਂ ਸਮਝਦਾ ਕਿ ਸੰਯਤ ਅਤੇ ਆਸ਼ਚ ਚਯ-ਜਨਕ ਸਾਦਗੀ ਤੇ ਪੁਰਕਾਰੀ ਦੀ ਅਵਹੇਲਨਾ ਕੀਤੇ ਬਿਨਾ ਅਨੁਭੂਤਿਗਤ ਅਤੇ ਨਾਦਾਤਮਕ ਵਿਨਿਆਸ-ਵਿਧਾਨ ਉਪਰ ਕਦੀ ਕਿਸੇ ਕਵ ਨੂੰ ਇਤਨਾ ਅਧਿਕਾਰ ਪ੍ਰਾਪਤ ਹੋਇਆ ਹੋਵੇ । ਇਸ ਪੂਕਰਣ ਵਿੱਚ ਅਧਿਕ ਵਿਸਤਾਰ ਦੀ ਕੋਈ ਇਤਨੀ ਲੋੜ ਨਹੀਂ ਹੈ । ਪਰ ਇਹ ਉਚਿਤ ਪ੍ਰਤੀਤ ਹੁੰਦਾ ਹੈ fਕ ਮਃ ਇਥੇ ਸਰਵੀਯ ਸਾਮਾਨਯ ਸ਼ੈਲੀ ਬਾਰੇ ਆਪਣੇ ਮਤ ਦਾ ਸੂਲਪ ਪ੍ਰਗਟਾਉ ਕਰ ਦਿਆਂ ਕਿਉਂਕਿ ਇਹ ਇੱਕ ਐਸੀ ਸਮੱਸਿਆ ਹੈ ਜਿਸ ਦਾ ਸਪਸ਼ਟ ਪ੍ਰਤਿਪਾਦਨ ਅਸੀਂ ਅੰਗਜ਼ੀ ਕਾਵਿ ਦੇ ਆਧਾਰ ਤੇ ਸਫ਼ਲਤਾ-ਪੂਰਵਕ ਨਹੀਂ ਕਰ ਸਕਾਂਗੇ । ਇਹੀ ਕਾਰਣ ਹੈ ਕਿ ਅਸੀਂ ਇਸ ਵੱਲ ਉਤਨਾ ਧਿਆਨ ਨਹੀਂ ਦੇਂਦੇ ਜੋ ਦਰਅਸਲ ਅਸਾਨੂੰ ਦੇਣਾ ਚਾਹੀਦਾ ਹੈ । ਅਰਵਾਚੀਨ ਯੂਰਪੀ ਸਾਹਿੱਤ ਵਿੱਚ ਸਾਮਾਨ ਸ਼ੈਲੀ ਦੀ ਮਿਸਾਲੀ ਝਲਕ ਸਭ ਤੋਂ ਅਧਿਕ ਅਸਾਨੂੰ ਡਾਂਟੇ ਅਤੇ ਰਾਸੀਨ ਦੀਆਂ ਰਚਨਾਵਾਂ ਵਿੱਚ ਅਤੇ ਅੰਗੇਜ਼ੀ ਕਾਵਿ-ਪਿੜ ਵਿੱਚ ਸਭ ਤੋਂ ਵਧੀਕ ਪੋਪ ਵਿੱਚ ਨਜ਼ਰ ਆਉਂਦੀ ਹੈ । ਪੋਪ ਦਾ ਸਾਮਾਨ ਸ਼ੈਲੀ ਦਾ ਦਾਇਰਾ ਕੁਛ ਸੀਮਿਤ ਪ੍ਰਤੀਤ ਹੁੰਦਾ ਹੈ । ਸਾਮਾਨਯ ਸ਼ੈਲੀ ਉਹ ਨਹੀਂ ਕਿ ਜਿਸ ਨੂੰ ਵੇਖ ਕੇ ਅਸੀਂ ਇਹ ਕਹੀਏ ਕਿ ਇੱਕ ਅਸਾਧਾਰਣ ਤਿਭਾ ਵਿਭੂਸ਼ਿਤ ਵਿਅਕਤੀ ਹੈ ਜੋ ਭਾਸ਼ਾ ਦਾ ਪ੍ਰਯੋਗ ਕਰ ਰਹਿਆ ਹੈ ਬਲਕਿ ਇ ਹ ਕ ਹ ਉਠੀਏ ਕਿ ਇਹ ਉਹ ਵਿਅਕਤੀ ਹੈ ਜਿਸ ਨੇ ਭਾਸ਼ਾ ਦੀ ਆਤਮਾ ਅਤੇ ਤੱਤੂ-ਸਾਰ ਨੂੰ ਪ੍ਰਾਪਤ ਕਰ ਲਇਆ ਹੈ ਇਸ ਦ੍ਰਿਸ਼ਟੀਕੋਣ ਤੋਂ ਜਦ ਅਸੀਂ ਪੋਪ ਦੀ ਕਾਵਿ-ਰਚਨਾ ਦਾ ਅਧਿਐਨ ਕਰਦੇ ਹਾਂ ਤਾਂ ਅਸੀਂ ਇਹ ਗੱਲ ਨਹੀਂ ਕਹਿੰਦੇ ਕਿਉਂਕਿ ਅਸੀਂ ਅੰਗੇਜ਼ੀ ਭਾਸ਼ਾ ਅਤੇ ਸ਼ੈਲੀਗਤ ਅਭਿਵਿਅਕਤੀ ਦਿਆਂ ਉਨ੍ਹਾਂ ਸਾਰਿਆਂ ਵਸੀਲਿਆਂ ਤੇ ਉਪਕਰਣਸਾਧਨਾਂ ਸੰਬੰਧੀ ਚੰਗੀ ਤਰਾਂ ਪਰਿਚਿਤ ਹੁੰਦੇ ਹਾਂ ਜਿਨ੍ਹਾਂ ਵੱਲ ਪੋਪ ਨੇ ਕੋਈ ਧਿਆਨ ਨਹੀਂ ਦਿੱਤਾ। ਅਧਿਕ ਤੋਂ ਅਧਿਕ ਅਸੀਂ ਇਹ ਕਹ ਸਕਦੇ ਹਾਂ ਕਿ ਇਸ ਵਿਅਕਤੀ ਨੇ ਅੰਗੇਜ਼ੀ ਭਾਸ਼ਾ ਦੇ ਇੱਕ ਵਿਸ਼ੇਸ਼ ਦੌਰ ਦੇ ਤੱਤੁ-ਸਾਰ ਨੂੰ ਪਾ ਲਤਾ ਹੈ । ਇਸ ਦੇ ਵਿਪਰੀਤ ਜਦ ਅਸੀਂ ਸ਼ੈਕਸਪੀਅਰ ਜਾਂ ਮਿਲਦਨ ਦਾ ਅਧਿਅਨ ਕਰਦੇ ਹਾਂ ਤਾਂ ਉਸ ਵਕਤ ਅਸੀਂ ਇਹ ਗੱਲ ਨਹੀਂ ਕਹਿੰਦੇ ਕਿਉਂਕਿ ਅਸੀਂ ਉਸ ਵਿਅਕਤੀ ਦੀ ਮਹਾਨਤਾ ਅਤੇ ਉਨ੍ਹਾਂ ਕਰਾਮਾਤੀ ਚਮਤਕਾਰਾਂ ਤੋਂ ਭੀ ਪਰਿਚਿਤ ਹੁੰਦੇ ਹਾਂ ਜੋ ਉਹ ਆਪਣੀ ਭਾਸ਼ਾ ਵਿੱਚ ਪ੍ਰਦਰਸ਼ਿਤ ਕਰ ਰਹਿਆ ਹੁੰਦਾ ਹੈ । ਇਸ ਪੱਖ ਤੋਂ ਚੌਸਰ ਸ਼ਾਇਦ ਇਸ ਮਤ-ਆਦਰਸ਼ ਦੇ ਅਧਿਕ ਸਮਪ 9€