ਪੰਨਾ:Alochana Magazine May 1961.pdf/20

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਹੈ । ਪਰ ਚੌਸਰ ਇੱਕ ਨਿਆਰੀ ਅਤੇ ਅਸਾਡੇ ਦਿਸ਼ਟੀਕੋਣ ਅਨੁਸਾਰ ਇੱਕ ਅਖੌਢ ਭਾਸ਼ਾ ਦਾ ਪ੍ਰਯੋਗ ਕਰਦਾ ਦ੍ਰਿਸ਼ਟੀਗੋਚਰ ਹੁੰਦਾ ਹੈ । ਅਤੇ ਸ਼ੈਕਸਪੀਅਰ ਤੇ ਮਿਲਟਨ ਨੇ ਆਪਣੀ ਕਵਿਤਾ ਦਾਰਾ, ਜਿਵੇਂ ਕਿ ਬਾਅਦ ਦੇ ਇਤਿਹਾਸ ਤੋਂ ਗਿਆਤ ਹੁੰਦਾ ਹੈ, ਅੰਗ੍ਰੇਜ਼ੀ ਭਾਸ਼ਾ ਦੇ ਪ੍ਰਯੋਗ ਦੀਆਂ ਬਹੁਤ ਸਾਰੀਆਂ ਸੰਭਾਵਨਾਵਾਂ ਦਾ ਦਾਰ ਉਦਘਾਟਿਤ ਕਰ ਦਿੱਤਾ | ਇਸ ਦੇ ਉਲਟ ਵਰਜਲ ਬਾਰੇ ਇਹ ਨਹੀਂ ਕਹਿਆ ਜਾ ਸਕਦਾ। ਸਗੋਂ ਉਸ ਬਾਰੇ ਤਾਂ ਇਹ ਕਹਣਾ ਜ਼ਿਆਦਾ ਦਰੁਸਤ ਹੈ ਕਿ ਉਸ ਦੇ ਬਾਅਦ ਭਾਸ਼-ਯੋਗ ਦੇ ਪ੍ਰਕਰਣ ਵਿੱਚ ਕੋਈ ਵਿਸ਼ੇਸ਼ ਪ੍ਰਗਤੀ ਸੰਭਵ ਹੀ ਨਹੀਂ ਸੀ ਜਦ ਤਕ ਕਿ ਲਾਤੀਨੀ ਭਾਸ਼ਾ ਬਦਲ ਕੇ ਇਕ ਨਵੀਨ ਰੂਪ ਧਾਰਣ ਨਹੀਂ ਕਰ ਲੈਂਦੀ । ਹੁਣ ਮੈਂ ਉਸ ਪ੍ਰਸ਼ਨ ਵੱਲ ਮੁੜ ਵਿੱਤ ਹੋਣਾ ਚਾਹੁੰਦਾ ਹਾਂ ਜਿਸ ਵੱਲ ਮੈਂ ਪਹਲਾਂ ਸੰਕੇਤ ਕਰ ਚੁਕਿਆ ਹਾਂ । ਉਹ ਪ੍ਰਸ਼ਨ ਇਹ ਹੈ ਕਿ ਕੀ ‘ਕਲਾਸਿਕ (ਉਨ੍ਹਾਂ ਅਰਥਾਂ ਵਿੱਚ ਜਿਨ੍ਹਾਂ ਵਿੱਚ ਮੈਂ ਇਸ ਪਰਿਭਾਸ਼ਾ ਨੂੰ ਹੁਣ ਤਕ ਇਸ਼ਤੇਮਾਲ ਕਰਦਾ ਆਇਆ ਹਾਂ) ਦਾ ਅਸਤਿਤੂ ਕੌਮ ਲਈ ਅਤੇ ਖੁਦ ਉਸ ਭਾਸ਼ਾ ਲਈ ਜਿਸ ਵਿੱਚ ਉਸਦਾ ਵਿਕਾਸ ਹੁੰਦਾ ਹੈ ਕਿਸੇ ਵਰਦਾਨ ਦਾ ਦਰਜਾ ਰੱਖਦੀ ਹੈ ? ਇਸ ਵਿੱਚ ਕੋਈ ਸੰਦੇਹ ਨਹੀਂ ਕਿ ਇਹ ਗੌਰਵ ਵਾਲੀ ਗੱਲ ਜ਼ਰੂਰ ਹੈ । ਆਪਣੇ ਮਨ ਵਿੱਚ ਇਸ ਪ੍ਰਸ਼ਨ ਨੂੰ ਉਠਾਉਣ ਤੋਂ ਉਪਰਾਂਤ ਬਸ ਇਤਨਾ ਕਾਫੀ ਹੈ ਕਿ ਵਰਜਲ ਦੇ ਬਾਅਦ ਦੀ ਲਾਤੀਨੀ ਕਵਿਤਾ ਬਾਰੇ ਵਿਚਾਰ ਕਰ ਲਇਆ ਜਾਵੇ ਅਤੇ ਵੇਖਿਆ ਜਾਵੇ ਕਿ ਵਰਜਲ ਦੇ ਪਰਵਰਤੀ ਕਵੀ ਕਿਸ ਸੀਮਾ ਤਕ ਜੀਵਿਤ ਰਹੇ ; ਅਤੇ ਉਸ ਦੀ ਵਿਸ਼ਿਸ਼ਟਤਾ ਦੀ ਛਤਰ-ਛਾਇਆ ਹੇਠ ਉਨਾਂ ਨੇ ਕਿਸ ਤਰਾਂ ਸਿਰਜਨਾਤਮਕ ਕੰਮ ਨਿਪੰਨ ਕੀਤਾ ਕਿ ਅਸੀਂ ਉਨ੍ਹਾਂ ਮਾਨਦੰਡਾਂ ਦੇ ਅਨੁਸਾਰ ਜੋ ਵਰਜਲ ਨੇ ਪ੍ਰਤਿਸ਼ਠਾਪਿਤ ਕੀਤੇ ਸਨ ਉਨ੍ਹਾਂ ਦੀ ਪ੍ਰਸ਼ੰਸਾ ਜਾਂ ਨਿੰਦਾ-ਨਿਸ਼ੇਧ ਕਰ ਸਕੀਏ; ਅਤੇ ਉਨ੍ਹਾਂ ਦੇ ਨਵੀਨ ਵਿਚਲਨ ਜਾਂ ਵਿਵਿਧਤਾ ਜਾਂ ਸ਼ਬਦਾਂ ਦੀ ਨਵੀਨ ਤਰਤੀਬ ਦੀ ਸ਼ਲਾਘਾ ਕਰ ਸਕੀਏ ਜਿਨ੍ਹਾਂ ਨੂੰ ਪੜ੍ਹ ਕੇ ਪੁਰਾਤਨ ਮੂਲ ਦੇ ਮਨੋਰਮ ਅਸਪਸ਼ਟ ਚਿਨਾਂ ਦੀ ਯਾਦ ਤਾਜ਼ਾ ਹੋਣ ਲਗਦੀ ਹੈ । ਡਾਂਟੇ ਤੋਂ ਬਾਅਦ ਦੀ ਅਤਾਲਵੀ ਕਵਿਤਾ ਹੋਵੇ ਤਾਂ ਪੂਸ਼ਨ ਦੀ ਪ੍ਰਕ੍ਰਿਤੀ ਵਿਭਿੰਨ ਹੋਵੇਗੀ ਕਿਉਂਕਿ ਉੱਤਰ-ਕਾਲੀਨ ਅਤਾਲਵੀ ਕਵੀਆਂ ਨੇ ਉਸ ਦਾ ਅਨੁਕਰਣ ਨਹੀਂ ਕੀਤਾ, ਉਨ੍ਹਾਂ ਨੂੰ ਇਹ ਸਹੂਲਤ ਭੀ ਹਾਸਿਲ ਸੀ ਕਿ ਉਹ ਇੱਕ ਐਸੇ ਯੁਗ ਨਾਲ ਸੰਬੰਧ ਰਖਦੇ ਸਨ ਜੋ ਬੜੀ ਤੀਬਰ ਗਤੀ ਨਾਲ ਬਦਲ afਗਿਆ ਸੀ ਅਤੇ ਇਸ ਤਰ੍ਹਾਂ ਪ੍ਰਗਟ ਹੈ ਕਿ ਉਨ੍ਹਾਂ ਨੇ ਜੋ ਕੁਛ ਕਰਨਾ ਸੀ ਉਸ ਦਾ ਸਭਾਵ ਪਹਿਲਾਂ ਨਾਲੋਂ ਨਿਆਰਾ ਸੀ : ਇਹੀ ਕਾਰਣ ਹੈ ਕਿ ਉਹ ਕਠੋਰ ਤੁਲਨਾ sonਆਂ ਨੂੰ ਉਤੇਜਿਤ ਨਹੀਂ ਕਰਦੇ । ਅੰਗਜ਼ੀ ਅਤੇ ਫ਼ਰਾਂਸੀਸੀ ਕਵਿਤਾ ਨੂੰ ਭੀ 20