ਪੰਨਾ:Alochana Magazine May 1961.pdf/21

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਇਸ ਪੱਖੋਂ ਸੁਭਾਗ-ਸ਼ਾਲੀ ਕਹਿਆ ਜਾ ਸਕਦਾ ਹੈ ਕਿ ਇਨ੍ਹਾਂ ਭਾਸ਼ਾਵਾਂ ਦੇ ਮਹਾਨਤਮ ਕਵੀਆਂ ਨੇ ਵਿਸ਼ੇਸ਼ ਪਿੜ ਅਤੇ ਧਰਾਤਲ ਨੂੰ ਹੀ ਸਰ ਕੀਤਾ ਸੀ । ਚੁਨਾਂਚ ਅਸੀਂ ਇਹ ਨਹੀਂ ਕਹ ਸਕਦੇ ਕਿ ਸ਼ੈਕਸਪੀਅਰ ਦੇ ਕਾਲ-ਖੰਡ ਦੇ ਉਪਰਾਂਤ ਅਤੇ ਦੂਜੇ ਪਾਸੇ ਰਾਜੀਨ ਦੇ ਯੁਗ ਦੇ ਪਸ਼ਚਾਤ ਇੰਗਲਿਸਤਾਨ ਅਤੇ ਫ਼ਰਾਂਸ ਵਿੱਚ ਕਿਸੇ ਉੱਚ ਕੋਟੀ ਦੇ ਕਾਵਿ-ਨਾਟਕ ਦੀ ਸਿਸ਼ਟੀ ਘਟ ਹੀ ਹੋਈ ਹੈ । ਇਹ ਜ਼ਰੂਰ ਹੈ ਕਿ ਮਿਲਟਨ ਦੇ ਯੁਗ ਤਕ ਅਸਾਡੇ ਸਾਹਿੱਤ ਵਿੱਚ ਕੋਈ ਮਹਾਨ ਮਹਾਕਾਵਿਆਤਮਕ ਰਚਨਾ ਨਹੀਂ ਸੀ; ਵੈਸੇ ਵਿਸ਼ਿਸ਼ਟ ਦੀਰਘ ਕਵਿਤਾਵਾਂ ਬਹੁਤ ਸਨ । ਇਹ ਵਸਤਵਿਕਤ ਹੈ ਕਿ ਮਹਾਨ ਕਵੀ, ਭਾਵੇਂ ਉਹ ਕਲਾਸਿਕ` ਹੋਵੇ ਜਾਂ ਨਾ, ਉਸ ਜ਼ਮੀਨ ਨੂੰ ਜਿਸ ਵਿੱਚ ਉਹ ਕਾਸ਼ਤ ਕਰਦਾ ਹੈ, ਬਿਲਕੁਲ ਚੂਸ ਲੈਂਦਾ ਹੈ, ਇੱਥੋਂ ਤਕ ਕਿ ਥੋੜੀ ਬਹੁਤ ਫਸਲ ਉਗਾਉਣ ਦੇ ਬਾਅਦ ਉਹ ਕੁਛ ਨਸਲਾਂ ਲਈ ਉਸਰ ਬਣ ਕੇ ਰਹਿ ਜਾਂਦੀ ਹੈ । ਇੱਥੇ ਇਹ ਕਹਿਆ ਜਾ ਸਕਦਾ ਹੈ ਕਿ ਕੋਈ ਰਚਨਾ ਆਪਣੇ ਕਲਾਸੀਕਲ ਸੂਭਾਵ ਦੇ ਕਾਰਣ ਕਿਸੇ ਸਾਹਿਤ ਨੂੰ ਪ੍ਰਭਾਵਿਤ ਨਹੀਂ ਕਰਦੀ ਸਗੋਂ ਇਹ ਪ੍ਰਭਾਵ ਨਿਰੋਲ ਇਸ ਰਚਨਾ ਦੀ ਵਿਸ਼ਿਸ਼ਟਤਾ ਨਾਲ ਉਤਪੰਨ ਹੁੰਦਾ ਹੈ, ਅਤੇ ਮੇਰੇ ਵਿਰੁਧ ਇਹ ਤਰਕ ਪ੍ਰਸਤੁਤ ਕੀਤਾ ਜਾ ਸਕਦਾ ਹੈ ਕਿ ਮੈਂ ਸ਼ੈਕਸਪੀਅਰ ਅਤੇ fਮਿਲਟਨ ਨੂੰ ਕਲਾਸਿਕ ਦਾ ਦਰਜਾ ਉਸ ਅਰਥ-ਭਾਵ ਅਨੁਸਾਰ ਨਹੀਂ ਦਿੱਤਾ, ਜਿਸ ਅਰਥ ਵਿੱਚ ਮੈਂ ਇਸ ਪਰਿਭਾਸ਼ਾ ਨੂੰ ਹੁਣ ਤਕ ਇਸਤੇਮਾਲ ਕਰਦਾ ਆਇਆ ਹਾਂ । ਨਾਲੇ ਨਾਲ ਮੈਂ ਇਹ ਭੀ ਸੀਕਾਰ ਕੀਤਾ ਹੈ ਕਿ ਹੁਣ ਤਕ ਇਸ ਪੂਕਰ ਦੀ ਵਿਸ਼ਿਸ਼ਟ ਅਤੇ ਵਿਲੱਖਣ ਕਵਿਤਾ ਜੈਸੀ ਸ਼ੈਕਸਪੀਅਰ ਨੇ ਪੇਸ਼ ਕੀਤੀ ਹੈ। ਅਸਾਡੀ ਭਾਸ਼ਾ ਵਿੱਚ ਲਿਖੀ ਨਹੀਂ ਜਾ ਸਕੀ ਹੈ - ਪਰੰਤੂ ਇਹ ਭੀ ਸਰਵ-ਸ੍ਰੀ ਕ੍ਰਿਤ ਜ਼ਾਵੀ ਹੈ ਕਿ ਜਦ ਕਵਿਤਾ ਦੀ ਕੋਈ ਵਿਸ਼ਿਸ਼ਟ ਰਚਨ ਅਸਤਿਤੁ ਵਿੱਚ ਆਉਂਦੀ ਹੈ ਤਾਂ ਦੂਜੇ ਕਵੀਆਂ ਲਈ ਉਸੇ ਪੱਧਰ ਅਤੇ ਉਸ ਪ੍ਰਕਾਰ ਦੀ ਵਿਸ਼ਿਸ਼ਟ ਕਵਿਤਾ ਦੀ ਰਚਨਾ ਅਸੰਭਵ ਹੋ ਜਾਂਦੀ ਹੈ । ਕਿਸੇ ਸੀਮਾ ਤਕ ਇਸ ਦਾ ਕਾਰਣ ਸਚੇਤਨਪੂਰਣ ਯਤਨ ਨੂੰ ਭੀ ਕਰਾਰ ਦਿੱਤਾ ਜਾ ਸਕਦਾ ਹੈ । ਕੋਈ ਭੀ ਅੱਵਲ ਦਰਜੇ ਦਾ ਕਵਉਸੇ ਸੂਰੂਪ-ਸੁਭਾਵ ਅਤੇ ਉਸੇ ਪੱਧਰ ਦੀ ਕਾਵਿ-ਰਚਨ ਦਾ ਯਤਨ ਨਹੀਂ ਕਰੇਗਾ ਜੋ ਜਾਂ ਤਾਂ ਪਹਿਲਾਂ ਕੀਤੀ ਜਾ ਚੁੱਕੀ ਹੈ ਜਾਂ ਉਸ ਭਾਸ਼ਾ ਵਿੱਚ ਕੀਤੀ ਜਾ ਸਕਦੀ ਹੈ । ਇਹ ਗੱਲ ਉਸ ਵਕਤ ਸੰਭਵ ਹੈ ਜਦ ਭਾਸ਼ਾ, ਸ਼ਬਦ-ਸਾਮਗੀ, ਵਾਕਵਿਨਿਆਸ ਅਤੇ ਵਿਸ਼ੇ ਸ਼-ਕਰ ਉਸ ਦਾ ਸੁਰ-ਸੰਕ੍ਰਮ, ਲਹਿਜਾ ਅਤੇ ਸੁਭਾਵ ਕਾਲਕੁਮ ਅਤੇ ਸਾਮਾਜਿਕ ਤਬਦੀਲੀਆਂ ਕਾਰਣ ਇਸ ਹੱਦ ਤਕ ਬਦਲ ਗਏ ਹੋਣ ਕਿ ਸ਼ੈਕਸਪੀਅਰ ਵਰਗਾ ਇੱਕ ਹੋਰ ਮਹਾਨ ਨਾਟਕੀਯ ਕਵੀ ਅਤੇ ਮਿਲਟਨ ਵਰਗਾ ਇੱਕ ਹੋਰ ਐਪਿਕ ਕਵੀ ਪੈਦਾ ਹੋ ਸਕਦਾ ਹੈ । ਸਿਰਫ ਇਹੀ ਨਹੀਂ ਕਿ ਹਰੇਕ