ਪੰਨਾ:Alochana Magazine May 1961.pdf/23

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕਰ ਚੁਕਿਆ ਹੈ ਅਤੇ ਦੂਸਰੇ ਇਸ ਗੱਲ ਉਪਰ ਵਿਸ਼ਵਾਸ ਜੋ ਭਵਿਖ ਵਿੱਚ ਅਸਾਡਾ ਸਾਹਿਤ ਸੰਪਾਦਿਤ ਕਰ ਸਕਦਾ ਹੈ । ਜੇ ਅਸੀਂ ਭਵਿਖ ਵੱਲੋਂ ਵਿਸ਼ਵ ਦੇ ਸ ਨੂੰ ਤਿਆਗ ਦੇਈਏ ਤਾਂ ਫਿਰ ਅਤੀਤ ਪ੍ਰਣ-ਰੂਪਣ “ਅਸਾਡਾ ਅਤੀਤ ਨਹੀਂ ਰਹੇਗਾ, ਇੱਕ ਨਿਸ਼ਣ ਸਭਿਅਤਾ ਦਾ ਅਤੀਤ ਬਣ ਕੇ ਰਹ ਜਾਵੇਗਾ। ਇਹ ਗੱਲ ਖਾਸ ਤੌਰ ਤੇ ਉਨਾਂ ਵਿਅਕਤੀਆਂ ਦੇ ਮਨ ਵਿੱਚ ਵਿਦਮਾਨ ਰਹਣੀ ਚਾਹੀਦੀ ਹੈ ਜੋ ਅੰਗਜ਼ੀ ਸਾਹਿਤ ਵਿੱਚ -ਵਿਧੀ ਦਾ ਯਤਨ ਕਰ ਰਹੇ ਹਨ । ਅੰਗ੍ਰੇਜ਼ੀ ਸਾਹਿਤ ਵਿੱਚ ਚੁੱਕਿ ਕੋਈ ਭੀ ‘ਕਲਾਇਕ ਨਹੀਂ ਹੈ, ਇਸ ਲਈ ਹਰ ਜਿਉਂਦਾ ਕਵੀ ਕਹ ਸਕਦਾ ਹੈ ਕਿ ਅਜੇ ਇਸਦੀ ਆਸ ਬਾਕੀ ਹੈ ਕਿ ਉਹ ਅਤੇ ਉਸਦੇ ਪਰਵਰਤੀ ਕਵੀ ਸ਼ਾਇਦ ਐਸੀ ਰਚਨਾ ਪੇਸ਼ ਕਰ ਸਕਣ ਜੋ ਅਮਰ ਰਹੇ (ਕਿਉਂਕਿ ਕੋਈ ਭੀ ਮਾਨਸਿਕ ਦਿ ਸ਼ਾਂਤੀ ਨਾਲ ਇਹ ਨਹੀਂ ਕਹ ਸਕਦਾ ਕਿ ਉਹ ਉਸ ਭਾਸ਼ਾ ਦਾ ਅੰਤਿਮ ਕਵੀ ਹੈ ਇਸ ਸੂਰਤ ਵਿੱਚ ਕਿ ਜਦ ਉਹ ਇਹ ਗਲ ਭੀ ਸਮਝ ਰਹਿਆ ਹੋਵੇ ਕਿ ਐਸਾ ਕਹਣ ਦਾ ਕੀ ਤਤਪਰਯ ਹੈ), ਪਰ ਅਮਰਤਾ ਦੇ ਪੱਖ ਤੋਂ ਭਵਿਖ ਨਾਲ ਇਹ ਦਿਲਚਸਪੀ ਕੋਈ ਮਹਤਵ ਨਹੀਂ ਰਖਦੀ । ਕਾਰਣ ਇਹ ਕਿ ਜਦ ਅਸਾਡੇ ਸਨਮੁਖ ਦੋ ਭਾਸ਼ਾਵਾਂ ਹੋਣ ਅਤੇ ਦੋਵਾਂ ‘ਤ ਹੋਣ ਤਾਂ ਅਸੀਂ ਇਹ ਨਹੀਂ ਕਹਿ ਸਕਦੇ ਕਿ ਇਨਾਂ ਵਿੱਚੋਂ ਇੱਕ ਭਾਸ਼ਾ ਮਹਾਨਤਰ ਹੈ ਇਸ ਲਈ ਕਿ ਉਸ ਵਿੱਚ ਵਿਵਿਧਤਾ ਭੀ ਅਧਿਕ ਹੈ ਅਤੇ ਕਵੀਆਂ ਦੀ ਗਿਣਤੀ ਭ ਜ਼ਿਆਦਾ ਹੈ ਅਤੇ ਦੂਸਰੀ ਇਸ ਲਈ ਤੁੱਛ ਹੈ ਕਿ ਉਸਦਾ ਤੱਤੂ-ਸਾਰ ਕੇਵਲ ਇਕ ਕਵੀ ਦੀ ਰਚਨਾ ਵਿੱਚ , ਸਰਵਾਂਗ ਪੂਰਣਤਾ ਸਹਿਤ ਪ੍ਰਗਟ ਹੋਇਆ ਹੈ । ਜਿਸ ਗੱਲ ਉਪਰ ਮੈਂ ਬਲ ਦੇਣਾ ਚਾਹੁੰਦਾ ਹਾਂ ਇਹ ਹੈ ਕਿ ਅੰਗ੍ਰੇਜ਼ੀ ਭਾਸ਼ਾ ਜਿਉਂਦੀ ਭਾਸ਼ਾ ਹੈ ਅਤੇ ਇੱਕ ਐਸੀ ਭਾਸ਼ਾ ਹੈ ਜਿਸ ਵਿੱਚ ਅਸੀਂ ਜਿਉਂਦੇ ਹਾਂ ਇਸ ਲਈ ਅਸਾਡੇ ਵਾਸਤੇ ਪ੍ਰਸੰਨਤਾ ਦਾ ਅਵਸਰ ਹੈ ਕਿ ਕਿਸੇ ਇੱਕ ਕਲਾਸੀਕਲ ਕਵੀ ਦੀ ਰਚਨਾ ਵਿੱਚ ਇਸ ਦੀਆਂ ਸੰਭਾਵਨਾਵਾਂ ਦੀ ਨਿਸ਼ਪੱਤੀ ਪੂਰੀ ਤਰ੍ਹਾਂ ਨਹੀਂ ਹੋਈ । ਪਰ ਇਸ ਦੇ ਨਾਲ ਨਾਲ ‘ਕਲਾਸਿਕ ਆਦਰਸ਼ ਅਸਾਡੇ ਲਈ ਬੜਾ ਗੰਭੀਰ ਮਹਤਵ ਰਖਦਾ ਹੈ ਕਿ ਅਸੀਂ ਆਪਣੇ ਕਵਿਆਂ ਨੂੰ ਵਿਅਕਤਿਗਤ ਰੂਪ ਵਿੱਚ ਉਸ ਆਦਰਸ਼-ਅਨੁਸਾਰ ਪਟਖ ਸਕੀਏ । ਸਮੁੱਚਯ ਤੌਰ ਤੇ ਉਸ ਸਾਹਿਤ ਨਾਂਲ ਅਸੀਂ ਆਪਣੇ ਸਾਹਿਤ ਦਾ ਮੁਕਾਬਲਾ ਕਰਨ ਦੇ ਪੱਖੀ ਨਹੀਂ ਹਾਂ ਜਿਸ ਵਿੱਚ ਕਲਾਸਿਕ ਦੀ ਸਿਰਜਨਾ ਹੋ ਚੁੱਕੀ ਹੈ । ਉੱਜ ਇੱਕ ਨਿਰੋਲ ਸੰਯੋਗ-ਪੂਰਬਧ ਦੀ ਗੱਲ ਹੈ ਕਿ ਕੋਈ ਸਾਹਿਤ ਕਲਾਸਿਕ' ਦੇ ਦਰਜੇ ਤਕ ਪਹੁੰਚਦਾ ਹੈ ਜਾਂ ਨਹੀਂ। ਇਹ ਗੱਲ ਵਧੇਰੇ ਕਰਕੇ ਉਸ ਭਾਸ਼ਾ ਦੇ ਸੂਭਾਵ-ਸੰਸਕਾਰ ਅਤੇ ਨਿਰਮਾਣ-ਤਤੂ-ਸਮੂਹ ਉਪਰ ਨਿਰਭਰ ਹੈ । ਚਚਿ ਲਾਤੀਨੀ ਭਾਸ਼ਾ ‘ਕਲਾਸਿਕਦੇ ਅਤਿਅੰਤ ਨਿਕਟ ਆ ਜਾਂਦੀ ਹੈ ; ਇਸ ਦਾ ਕਾਰਣ ਨਿਰਾ ਇਹ