ਪੰਨਾ:Alochana Magazine May 1961.pdf/24

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਨਹੀਂ ਕਿ ਉਸਦੇ ਨਿਰਮਾਣ-ਭਤੂ ਲਾਤੀਨੀ ਹਨ ਸਗੋਂ ਇਸ ਲਈ ਕਿ ਉਹ ਤਤੂ ਅੰਗੇਜ਼ੀ ਭਾਸ਼ਾ ਦੇ ਮੁਕਾਬਲੇ ਦੇ ਵਿੱਚ ਅਧਿਕ ਸਜਾਤੀਯ ਅਤੇ ਸਮਾਨਧਰਮੀ ਹਨ ; ਇਸ ਲਈ ਉਹ ਅਧਿਕ ਨੈਸਰਗਿਤਾ ਪੂਰਵਕ ਸਾਮਾਨਯ ਸ਼ੈਲੀ ਵੱਲ ਉਨਮੁਖ ਹੈ ; ਇਸ ਦੇ ਵਿਪਰੀਤ ਅੰਗੇਜ਼ੀ ਭਾਸ਼ਾ ਆਪਣੇ ਬਰੂਪ ਅਤੇ ਖੂਭਾਵ ਵਜੋਂ ਅਨੇਕ ਤੱਤਾਂ ਉਪਰ ਆਧਾਰਿਤ ਹੈ ਅਤੇ ਸਰਵਾਂਗ-ਪੂਰਣਤਾ ਨ ਲੋਂ ਨਾਨਾਤੂ ਵੱਲ ਵਧੀਕ ਵਿੱਤ ਹੈ : ਆਪਣੀ ਸ਼ਕਤੀ ਨੂੰ ਪੂਰੀ ਤਰਾਂ ਸਿੱਧੀ-ਸੰਪੰਨ ਕਰਨ ਵਾਸਤੇ ਉਸ ਨੂੰ ਦੀਰਘ ਕਾਲ-ਅਵਧੀ ਦੀ ਲੋੜ ਹੈ; ਇਸ ਵਿੱਚ ਹੁਣ ਭੀ ਅਗਿਆਤ ਸੰਭਾਵਨਾਵਾਂ ਮੌਜੂਦ ਹਨ । ਇਸ ਭਾਸ਼ਾ ਵਿੱਚ ਆਪਣੇ ਵਾਸਤਵਿਕ ਅਸਤਿਤੂ-ਸਾਰ ਨੂੰ ਬਰਕਰਾਰ ਰਖਦੇ ਹੋਏ ਪਰਿਵਰਤਨ-ਰੂਪਾਤਰ ਦੀ ਅਪਾਰ ਸ਼ਕਤੀ ਵਿਦਮਾਨ ਹੈ । ਹੁਣ ਮੈਂ ਸਾਪੇਖਕ ਅਤੇ ਨਿਰਪੇਖਕ ‘ਕਲਾਸਿਕ` ਵਿੱਚ ਅੰਤਰ ਪੇਸ਼ ਕਰਨਾ ਚਾਹੁੰਦਾ ਹਾਂ । ਉਸ ਸਾਹਿਤ ਵਿਚਕਾਰ ਅੰਤਰ ਹੈ ਜੋ ਸਿਰਫ ਆਪਣੀ ਭਾਸ਼ਾ ਦੇ ਸੰਬੰਧ ਵਜੋਂ ਕਲਾਸਿਕ` ਅਖਵਾਉਂਦਾ ਹੈ ਅਤੇ ਉਹ ਸਾਹਿਤ ਦੇ ਬਹੁਤ ਸਾਰੀਆਂ ਹੋਰ ਭਾਸ਼ਾਵਾਂ ਨਾਲ ਤੁਲਨਾਤਮਕ ਸੰਬੰਧ ਵਜੋਂ ਕਲਾਸਿਕ ਕਹਾਉਂਦਾ ਹੈ । ਪਰ ਇਸ ਅੰਤਰ ਦੇ ਸਪਸ਼ਟੀਕਰਣ ਤੋਂ ਪਹਿਲਾਂ ਮੈਂ ‘ਕਲਾਸਿਕ` ਦੀ ਇੱਕ ਹੋਰ ਵਿਸ਼ੇਸ਼ਤਾ ਨੂੰ ਉਜਾਗਰ ਕਰਨਾ ਚਾਹੁੰਦਾ ਹਾਂ ਜਿਸ ਨਾਲ ਇਸ ਅੰਤਰ ਨੂੰ ਸਮਝਣ ਵਿੱਚ ਮਦਦ ਮਿਲੇਗੀ ਅਤੇ ਇਸ ਅੰਤਰ ਦਾ ਅੰਦਾਜ਼ਾ ਹੋ ਸਕੇਗਾ ਜੋ ਪੋਪ ਵਰਗੇ ਕਵੀ ਦੀ ਕਲਾਸਿਕ` ਅਤੇ ਵਰਜਲ ਵਰਗੇ ਕਵੀ ਦੀ ‘ਕਲਾਸਿਕ` ਵਿੱਚ ਨਜ਼ਰ ਆਉਂਦਾ ਹੈ । ਜੇ ਇਥੇ ਉਨ੍ਹਾਂ ਦਾਅਵਿਆਂ ਨੂੰ ਮੁੜ ਦੁਹਰਾ ਦਿੱਤਾ ਜਾਵੇ ਜਿਨਾਂ ਦਾ ਜ਼ਿਕਰ ਉਪਰ ਆ ਚੁੱਕਿਆ ਹੈ ਤਾਂ ਇਸ ਨਾਲ ਗੱਲ ਦੇ ਸਮਝਣ ਵਿੱਚ ਆਸਾਨੀ ਹੋਵੇਗੀ । ਮੈਂ ਇਸ ਲੇਖ ਦੇ ਪ੍ਰਾਰੰਭ ਵਿੱਚ ਇਸ਼ਾਰਾ ਕੀਤਾ ਸੀ ਕਿ ਸਰਵ-ਸ੍ਰੀਕ੍ਰਿਤ ਸਿੱਧਾਂਤ ਵੱਜੋਂ ਭਾਵੇਂ ਨਾ ਸਹੀ, ਪਰ ਬਹੁਤ ਸਾਰੇ ਵਿਅਕਤੀਆਂ ਦੀ ਮਾਨਸਿਕ ਪੰਢਤਾ ਦਾ ਵਿਆਪਾਰ ਇੱਕ ਪ੍ਰਕਾਰ ਦਾ ਸੰਨ੍ਹਣੀਯ ਕਰਮ ਹੁੰਦਾ ਹੈ, ਜਿਸ ਦਾ ਗਿਆਨ ਵਿਅਕਤੀ ਨੂੰ ਆਪ ਨਹੀਂ ਹੁੰਦਾ । ਇਸ ਕਰਮ-ਵਿਆਪਾਰ ਅਨੁਸਾਰ ਕੁਛ ਸੰਭਾਵਨਾਵਾਂ ਦੇ ਪਰਹਾਰ ਤੋਂ ਉਪਰਾਂਤ ਕੁਛ ਸੰਭਾਵਨਾਵਾਂ ਨੂੰ ਉੱਨਤ ਕਰਨ ਲਈ ਅਪਨਾ ਲੀਤਾ ਜਾਂਦਾ ਹੈ ਅਤੇ ਉਨ੍ਹਾਂ ਦੇ ਪਰਿਮਾਰਜਨ ਦਾ ਯਤਨ ਸ਼ੁਰੂ ਕਰ ਵਿੱਕ ਜਾਂਦਾ ਹੈ । ਮੈਂ ਇਹ ਭੀ ਜ਼ਾਵੀਆ ਪੇਸ਼ ਕੀਤਾ ਸੀ ਕਿ ਭਾਸ਼ਾ ਅਤੇ ਹਿੱਤ ਦੀ ਵਿਕਾਸ-ਪ੍ਰਤੀ ਵਿੱਚ ਇੱਕ ਪ੍ਰਕਾਰ ਦੀ ਸਮਾਨਤਾ ਪਾਈ ਜਾਂਦੀ ਹੈ। , ਇਹ ਦਰਸਤ ਹੈ ਤਾਂ ਨਿਸ਼ਕਰਸ਼ ਇਹ ਨਿਕਲੇਗਾ ਕਿ ਘਟੀਆ ਦਰਜੇ ਦੀ ਕਲਾਸਿਕ' ਵਿੱਚ ਜੈਸਾ ਕਿ ੧੭-੧੮ ਸਦੀ ਦੇ ਅੰਤ ਦਾ ਅਸਾਡਾ ਆਪਣਾ ਸਾਹਿੱਤ 28