ਪੰਨਾ:Alochana Magazine May 1961.pdf/27

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੇ ਮਹਾਨ ਕਵੀਆਂ ’ਚੋਂ ਮੇਰੇ ਵਿਚਾਰ-ਅਨੁਸਾਰ ਵਰਜਲ ਹੀ ਇੱਕ ਐਸਾ ਕਵੀ ਹੈ ਜਿਸ ਨੂੰ ਮੁੱਖ ਰੱਖ ਕੇ ਅਰਾਂ ‘ਕਲਾਸਿਕ' ਦਾ ਆਦਰਸ਼ ਨਿਰਧਾਰਿਤ ਕੀਤਾ ਹੈ । ਅਤੇ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਇਹ ਗੱਲ ਇਸ ਤੋਂ ਬਿਲਕੁਲ ਨਿਆਰੀ ਹੈ ਕਿ ਉਹ ਇੱਕ ਮਹਾਨਤਮ ਕਵੀ ਹੈ ਜਾਂ ਉਹ ਇੱਕ ਐਸਾ ਕਵੀ ਹੈ ਜਿਸ ਦੇ ਅਸੀਂ ਸਭ ਅਨੁਯੀਤ ਹਾਂ, ਮੈਂ ਉਸ ਦੇ ਜਿਸ ਉਪਕਾਰ ਦਾ ਉੱਲੇਖ ਕਰ ਰਹਿਆ ਹਾਂ ਉਸਦੀ ਪ੍ਰਤੀ ਨਿਆਰੀ ਹੈ । ਉਸ ਦੀ ਸਾਰਵ-ਹਿਤਾ ਅਤੇ ਉਹ ਭੀ ਇੱਕ ਵਿਸ਼ੇਸ਼ ਪ੍ਰਕਾਰ ਦੀ ਸਾਰਵ-ਹਿਤਾ ਅਸਾਡੇ ਇਤਿਹਾਸ ਵਿੱਚ ਰੋਮਨ ਸਾਮਰਾਜ ਅਤੇ ਲਾਤੀਨੀ ਭਾਸ਼ਾ ਦੇ ਅਪੂਰਵ ਮਹਤਵ ਕਾਰਣ ਹੈ, ਅਤੇ ਇਹ ਇੱਕ ਐਸਾ ਮਹਤਵ ਹੈ ਜੋ ਉਸ ਦੀ ਪ੍ਰਾਰਬਧ ਦੇ ਅਤਿ ਅਨੁਕੂਲ ਹੈ । ਪ੍ਰਬਧ ਦਾ ਇਹ ਸਰੂਪ-ਅਨੁਭਵ Aeneid ਦੀ ਗਿਆਚੇਤਨਾ ਵਿੱਚ ਪੂਰੀ ਤਰ੍ਹਾਂ ਰਸਿਆ ਹੋਇਆ ਹੈ । ਖੁਦ Aeneas ਆਦਿ ਤੋਂ ਅੰਤ ਤਕ ਪ੍ਰਬਧ-ਅਧੀਨ ਹੈ; ਇਹ ਐਸਾ ਇਨਸਾਨ ਜੋ ਨਾ ਤਾਂ ਸਾਹਸ-ਵਿਅਵਸਾਇ ਵਜੋਂ ਧੂਰਤ ਹੈ ਨਾ ਸਾਜ਼ਸ਼ੀ ਨਾ ਆਵਾਰਾ-ਗਰਦ ਅਤੇ ਨਾ ਜ਼ਮਾਨਾ-ਸਾਜ਼-ਉਹ ਇੱਕ ਐਸਾ ਇਨਸਾਨ ਹੈ ਜੋ ਪ੍ਰਬਧ-ਲੇਖ ਨੂੰ ਪੂਰਾ ਕਰ ਰਹਿਆ ਹੈ; ਕਿਸੇ ਮਜਬੂਰੀ ਜਾਂ (ਕਿਸੇ ਤੇਜਸਵੀ ਸਮਰਾਟ ਦੇ) ਉੱਦਾਮ ਆਦੇਸ਼ ਵਿੱਚੋਂ ਨਹੀਂ ਅਤੇ ਯਸ਼ ਜਾਂ ਕੀਰਤੀ ਲਈ ਨਹੀਂ ਸਗੋਂ ਉਹ ਆਪਣੇ ਸੰਕਲਪ ਨੂੰ ਦੇਵਤਿਆਂ ਤੋਂ ਉਚੇਰੀ ਇੱਕ ਐਸੀ ਦਿਵਯ ਸ਼ਕਤੀ ਨੂੰ ਸਮਰਪਿਤ ਕਰ ਦੇਂਦਾ ਹੈ ਜੋ ਚਾਹੇ ਤਾਂ ਉਸ ਨੂੰ ਗੁਮਰਾਹ ਕਰ ਦੇਵੇ ਤੇ ਚਾਹੇ ਤਾਂ ਸਦ-ਮਾਰਗ ਤੇ ਲਾ ਦੇਵੇ । ਉਹ Troy ਵਿੱਚ ਕਿਆਮ ਕਰਨ ਨੂੰ ਤਰਜੀਹ ਦੇ ਸਕਦਾ ਸੀ ਪਰ ਉਹ ਪ੍ਰਵਾਸੀ ਬਣ ਗਇਆ, ਅਤੇ ਉਸ ਦੀ ਇਹ ਹੈਸੀਅਤ ਇੱਕ ਸਾਧਾਰਣ ਪ੍ਰਵਾਸੀ ਤੋਂ ਕਿਤੇ ਵੱਧ ਮਹਤਵ-ਪੂਰਣ ਸੀ । ਉਹ ਇੱਕ ਐਸੇ ਮੰਤਵ ਲਈ ਪ੍ਰਵਾਸੀ ਬਣਿਆ, ਜਿਸ ਨੂੰ ਸਮਝਣੋਂ ਉਹ ਆਪ ਧੁੰਦ ਅਸਮਰਥ ਹੈ, ਪਰ ਉਸ ਨੂੰ ਸ਼ੀਕਾਰ ਜ਼ਰੂਰ ਕਰਦਾ ਹੈ । ਸੰਸਾਰਕ ਦ੍ਰਿਸ਼ਟਿਕੋਣ ਤੋਂ ਉਹ ਕੋਈ ਸੁਖੀ ਜਾਂ ਕਮਯਾਬ ਇਨਸਾਨ ਨਹੀਂ ਹੈ । ਪਰ ਉਹ ਰੋਮ ਦੀ ਰਾਜਕੀਯ ਮਹੱਤਾ ਦਾ ਪ੍ਰਤੀਕ ਹੈ । ਜੋ ਹੈਸੀਅਤ ਰੋਮ ਲਈ Aeneas ਦੀ ਹੈ, ਉਹੀ ਹੈਸੀਅਤ ਯੂਰਪ ਲਈ ਰੋਮ ਦੀ ਹੈ । ਇਸ ਪ੍ਰਕਾਰ ਵਰਜਲ ਅਨੁਪਮ ਕਲਾਸਿਕ ਦੀ ਕੇਂਦੀਯਤਾ ਪ੍ਰਾਪਤ ਕਰ ਲੈਂਦਾ ਹੈ ; ਉਹ ਮਮ ਯੂਰਪੀ ਸਭਿਅਤਾ ਦਾ ਕੇਂਦ ਹੈ ਅਤੇ ਇਹ ਉਹ ਗੋਰਵ-ਸਥਾਨ ਹੈ, ਜਿਥੇ ਕੋਈ ਹੋਰ ਕਵੀ ਨਾ ਤਾਂ ਉਸ ਦਾ ਰੀਕ ਹੋ ਸਕਦਾ ਹੈ ਨਾ ਕੋਈ ਉਸ ਨੂੰ ਉਸ ਦੇ ਅਧਿਕਾਰ ਤੋਂ ਵੰਚਿਤ ਕਰ ਸਕਦਾ ਹੈ । ਰੋਮਨ ਸਲਤਨਤ ਅਤੇ ਲਾਤੀਨੀ ਭਾਸ਼ਾ ਕੋਈ ਆਮ ਸਲਤਨਤ ਅਤੇ ਆਮ ਭਾਸ਼ਾ ਨਹੀਂ ਸੀ, ਸਗੋਂ ਇੱਕ ਐਸੀ ਸਲਤਨਤ ਅਤੇ ਐਸੀ ਭਾਸ਼ਾ ਜ਼ਰੂਰ ਸੀ, ਜੋ ਸਾਡੇ ਮੁਕਾਬਲੇ ਵਿੱਚ ਇੱਕ ਅਪੂਰਵ ਰਬਧ ਨਾਲ ਸੰਬੰਧਿਤ ਸੀ ; ਅਤੇ ਉਹ ਕਵੀ ਜੋ ਉਸ ਸਲਤਨਤ ਅਤੇ ਭਾਸ਼ਾ ਲਈ ਗਿਆ-ਚੇਤਨਾ ਅਤੇ ਅਭਿਵਿਅਕਤੀ ਦਾ