ਪੰਨਾ:Alochana Magazine May 1961.pdf/3

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਅਨੁਵਾਦਕ : ਪ੍ਰੋ: ਗੁਲਵੰਤ ਸਿੰਘ - ਕਲਾਸਿਕ ਕੀ ਹੈ ( ਸਿੱਧ ਕਵੀ ਅਤੇ ਆਲੋਚਕ T. S. Eliot ਰਚਿਤ ਨਿਬੰਧ What is a Classic-ਦਾ ਮੂਲ ਅੰਗ੍ਰੇਜ਼ੀ 'ਚੋਂ ਅਨੁਵਾਦ ) ਸਮਸਤ ਯੂਰਪੀ ਸਾਹਿਤ ਵਿੱਚ ਕੋਈ ਭੀ ਕਵੀ ਐਸਾ ਨਹੀਂ ਜਿਸਦੀ ਰਚਨਾ ਸਾਰਥਕ ਵਿਵਿਧਤਾ-ਪੂਰਣ ਵਿਆਖਿਆਨ ਲਈ ਵਰਜਲ ਤੋਂ ਵਧੀਕ ਸਾਮਗੀ ਪ੍ਰਸਤੁਤ ਕਰ ਸਕਦੀ ਹੋਵੇ। ਉਸ ਦੀ ਯਾਦ ਵਿੱਚ ਇੱਕ ਸੰਸਥਾ ਪ੍ਰਤਿਸ਼ਠਾਪਤ ਕਰਨ ਦਾ ਜਵਾਜ਼ ਇਹੀ ਹੈ ਕਿ ਉਹ ਯੂਰਪੀ ਇਤਿਹਾਸ ਦੇ ਅਨੇਕ ਪਹਿਲੂਆਂ ਦਾ ਵਿਆਖਿਆਤਾ ਅਤੇ ਯੂਰਪ ਦੀਆਂ ਕੇਂਦਗਤ ਕੁਦਰਾਂ ਦਾ ਪ੍ਰਤਿਨਿਧੀ ਹੈ । ਮੇਰੇ ਇਸ ਵਿਆਖਿਆਨ ਦਾ ਜਵਾਜ਼ ਭੀ ਉਸਦੀ ਸਰਵ-ਹਿਤਾ ਅਤੇ ਕੇਂਦੀਯਤਾ ਵਿੱਚ ਨਿਹਿਤ ਹੈ । ਜੇ ਵਰਜਲ ਦੀ ਕਵਿਤਾ ਐਸਾ ਵਿਸ਼ਯ ਹੁੰਦਾ ਜਿਸ ਉਪਰ ਕੇਵਲ ਵਿਦਵਾਨਾਂ ਨੂੰ ਹੀ ਕੁਛ ਕਹਣ ਦਾ ਅਧਿਕਾਰ ਹੁੰਦਾ ਤਾਂ ਆਪ ਮੈਨੂੰ ਇਹ ਸਨਮਾਨ ਨਾ ਬਖਸ਼ਦੇ ਅਤੇ ਨਾ ਹੀ ਆਪ ਨੂੰ ਮੇਰੀਆਂ ਗੱਲਾਂ ਸੁਣਨ ਦੀ ਲੋੜ ਪੈਂਦੀ । ਮੈਂ ਇਹ ਸਾਹਸ ਇਸੀ ਕਾਰਣ ਕੀਤਾ ਹੈ ਕਿ ਕੋਈ ਵਿਲੱਖਣ ਗਿਆਨ-ਵੀਣਤਾ ਕਿਸੇ ਨੂੰ ਵਰਜਲ ਸੰਬੰਧੀ ਬੋਲਣ ਦਾ ਅਧਿਕਾਰ ਪ੍ਰਦਾਨ ਨਹੀਂ ਕਰ ਸਕਦੀ । ਨਾਨਾ-ਵਿਧ ਯੋਗਤਾਵਾਂ ਨਾਲ ਵਿਭੂਸ਼ਿਤ ਵਕਤਾਗਣ ਉਸਦੀ ਕਵਿਤਾ ਦਿਆਂ ਉਨ੍ਹਾਂ ਪਹਲੂਆਂ ਬਾਰੇ ਵਿਚਾਰ ਪ੍ਰਗਟ ਕਰ ਸਕਦੇ ਹਨ ਜਿਨਾਂ ਸੰਬੰਧੀ ਉਨ੍ਹਾਂ ਨੂੰ ਵਿਸ਼ੇਸ਼ਗਿਅਤਾ ਪ੍ਰਾਪਤ ਹੈ; ਉਹ ਆਪੋ ਆਪਣੇ ਅਧਿਐਨ ਦੇ ਪ੍ਰਕਰਸ਼-ਪ੍ਰਕਾਸ਼ ਅਨੁਸਾਰ ਉਸ ਦੇ ਸਥਾਨ-ਗੌਰਵ ਦਾ ਨਿਰਦੇਸ਼ ਕਰ ਸਕਦੇ ਹਨ; ਉਸ ਗਿਆ ਨੂੰ ਜੋ ਜੀਵਨ ਦੇ ਆਖੋ ਆਪਣੇ ਤਜਰਬਿਆਂ ਦੇ ਹਵਾਲੇ ਨਾਲ ਉਨ੍ਹਾਂ ਨੇ ਵਰਜਲ ਤੋਂ ਹੁਣ ਕੀਤੀ ਹੈ ਸਰਵਜਨ-ਹਿਤਯ ਪ੍ਰਤਿਪਾਦਿਤ ਕਰ ਸਕਦੇ ਹਨ : ਸਾਰ-ਅਰਥ ਇਹ ਕਿ ਹਰ ਵਕਤ ਉਨ੍ਹਾਂ ਗਿਆਨ-ਪੂਕਾਰਾਂ ਦੇ ਆਧਾਰ ਤੇ ਜਿਨ੍ਹਾਂ ਉਪਰ ਉਸ ਨੂੰ ਅਧਿਕਾਰ ਪ੍ਰਾਪਤ ਹੈ' ਜਾਂ ਜਿਨ੍ਹਾਂ ਬਾਰੇ ਉਸ ਨੇ ਗੰਭੀਰਤਾ-ਪੂਰਵਕ ਅਨੁਚਿੰਤਨ ਕੀਤਾ ਹੈ ਵਰਜਲ ਬਾਰੇ ਕੁਛ ਨਾ ਕੁਛ ਜ਼ਰੂਰ ਕਹ ਸਕਦਾ ਹੈ । ਵਿਵਿਧਤਾ ਤੋਂ ਮੇਰਾ ਅਭਿਪ੍ਰਾਯ ਇਹੀ ਸੀ; ਅਤੇ ਸਪਸ਼ਟ ਹੈ