ਪੰਨਾ:Alochana Magazine May 1961.pdf/31

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੋਹਾਂ ਭਾਸ਼ਾਵਾਂ ਵਿੱਚ ਸੰਚਿਤ 'ਵਿਚਾਰ-ਅਨੁਭੂਤੀ ਸਾਮਗੀ’ ਦੀ ਸਾਂਝੀ ਵਿਰਾਸਤ ਤੋਂ ਛੁਟ ਅਸਾਡੇ ਪਾਸ ਉਹ ਕਿਹੜੀ ਪਾਰਸਪਰਿਕ ਵਿਵੇਕ-ਸੰਧੀ ਹੈ, ਜਿਸ ਨੂੰ ਬਰਕਰਾਰ ਰੱਖਣ ਦੇ ਅਸੀਂ ਅਭਿਲਾਸ਼ੀ ਹਾਂ ; ਅਤੇ ਜਿਸ ਦੀ ਅਭਿਗਿਅਤਾ ਦੇ ਪੱਖ ਤੋਂ ਕਿਸੇ ਇੱਕ ਯੂਰਪੀ ਕੌਮ ਨੂੰ ਦੂਜੀ ਯੂਰਪੀ ਕੌਮ ਉਪਰ ਤਰਜੀਹ ਹਾਸਿਲ ਨਹੀਂ ਹੈ । ਆਧੁਨਿਕ ਭਾਸ਼ਾਵਾਂ ਵਿੱਚੋਂ ਕੋਈ ਭੀ ਲਾਤੀਨੀ ਭਾਸ਼ਾ ਦੀ ਬਾਰਵਭੌਮਿਕਤਾ ਨੂੰ ਨਹੀਂ ਪਹੁੰਚ ਸਕਦੀ, ਭਾਵੇਂ ਉਸ ਨੂੰ ਬੋਲਣ-ਵਾਲਿਆਂ ਦੀ ਗਿਣਤੀ ਲਾਤੀਨੀ ਬੋਲਣ ਵਾਲਿਆਂ ਤੋਂ ਕਈ ਲੱਖ ਜ਼ਿਆਦਾ ਹੋ ਜਾਵੇ ; ਅਤੇ ਭਾਵੇਂ ਉਹ ਭਾਸ਼ਾ ਸਮਸਤ ਸੰਸਾਰ ਦੀਆਂ ਕੌਮਾਂ ਦੀਆਂ ਭਾਸ਼ਾਵਾਂ ਅਤੇ ਸੰਸਕ੍ਰਿਤੀਆਂ ਵਿਚਕਾਰ ਸੰਸ਼ਣਸੰਸੰਰਗ ਦਾ ਸਾਰਵਤ੍ਰਿਕ ਮਾਧਿਅਮ ਹੀ ਬਣ ਜਾਵੇ । ਕਈ ਆਧੁਨਿਕ ਭਾਸ਼ਾ, ਉਨ੍ਹਾਂ ਅਰਥਾਂ ਵਿੱਚ ਜਿਨ੍ਹਾਂ ਵਿੱਚ ਮੈਂ ਵਰਜਲ ਨੂੰ 'ਕਲਾਸਿਕ` ਦਾ ਨਾਮ ਦਿੱਤਾ ਹੈ, ‘ਕਲਾਸਿਕ' ਪੈਦਾ ਕਰਨ ਦੀ ਆਸ਼ਾ ਨਹੀਂ ਰਖ ਸਕਦੀ । ਸਿਰਫ ਅਸਾਡੇ ਲਈ ਹੀ ਨਹੀਂ, ਸਗੋਂ ਸਮਗ ਯੂਰਪ ਲਈ ‘ਕਲਾਸਿਕ` ਬਸ ਵਰਜਲ ਹੀ ਹੈ । ਅਸਾਡੇ ਵਿਭਿੰਨ ਸਾਹਿਤਾਂ ਵਿੱਚ ਇਤਨੀ ਉੱਤਮ ਵਿਭੂਤੀ ਵਿਦਮਾਨ ਹੈ ਕਿ ਨਾ ਸਿਰਫ ਅਸੀਂ ਉਸ ਉਪਰ ਯਥੇਚਿਤ ਗਰਵ ਕਰ ਸਕਦੇ ਹਾਂ ਸਗੋਂ ਲਾਤੀਨੀ ਭਾਸ਼ਾ ਭੀ ਉਸ ਦਾ ਮੁਕਾਬਲਾ ਨਹੀਂ ਕਰ ਸਕਦੀ ; ਹਰ ਸਾਹਿਤ ਦੀ ਆਪਣੀ ਵਿਸ਼ਿਸ਼ਟਤਾ ਹੁੰਦੀ ਹੈ ਜੋ ਅਲਗ ਥਲਗ ਨਹੀਂ ਸਗੋਂ ਵਿਆਪਕ ਵਿਧਾਨ-ਵਿਵਸਥਾ ਵਿੱਚ ਆਪਣਾ ਸਥਾਨ ਰਖਦੀ ਹੈ-ਉਹ ਵਿਧਾਨਵਿਵਸਥਾ ਜਿਸਦਾ ਨਿਰਮਾਣ-ਨਿਰਧਾਰਣ ਰੋਮ ਵਿੱਚ ਸੰਪੰਨ ਹੋਇਆ । ਮੈਂ ਨਵੀਨ ਗੰਭੀਰਤਾ ( ਜਿਸ ਨੂੰ ਸੁਧੀਰਤਾ ਭੀ ਕਹ ਸਕਦੇ ਹਾਂ ) ਅਤੇ ਇਤਿਹਾਸ ਦੀ ਉਸ ਤਨ ਗਿਆ-ਚਤਨਾ ਦਾ ਉੱਲੇਖ ਕਰ ਚੁੱਕਿਆ ਹਾਂ ਜਿਸ ਦੀ ਮਿਸਾਲ ਉ ਸਮਰਪਣ ਵਿੱਚ ਮਿਲਦੀ ਹੈ ਜੋ Aeneas ਨੇ ਰੋਮ ਦੇ ਨਾਮ ਕੀਤਾ ਸੀਉਹ ਰੈਮ ਜਿਸ ਦਾ ਭਵਿਖ ਉਸ ਦੇ ਵਰਤਮਾਨ ਕਾਲ ਤੋਂ ਕਿਤੇ ਜ਼ਿਆਦਾ ਉਜਵਲ ਹੈ । ਰੋਮ ਨੂੰ ਜੋ ਇਨਾਮ ਮਿਲਿਆ ਉਹ ਮੁਸ਼ਕਿਲ ਨਾਲ ਸੰਕੀਰਣ ਸਾਹਿਲ ਅਤੇ ਅਧ-ਖੜ ਉਮਰ ਦੀ ਸਿਆਸੀ ਸ਼ਾਦੀ ਤੋਂ ਵੱਧ ਕੁਛ ਨਹੀਂ ਹੈ, ਉਸ ਦੀ ਜਵਾਨੀ ਢਲ ਚੁਕੀ ਹੈ ਅਤੇ ਉਸ ਦਾ ਪਰਛਾਵਾਂ Cumae ਦੇ ਉਸਤਾਰ ਦੂਜੇ ਪੜਛਾਵਿਆਂ ਨਾਲ ਫਿਰ ਰਹਿਆ ਹੈ । ਅਤੇ ਇਸ ਤਰ੍ਹਾਂ ਪ੍ਰਾਚੀਨ ਰੋਮ ਦੀ ਪ੍ਰਾਰਧ ਦਾ ਖਾਕਾ ਕਲਪਿਆ ਜਾ ਸਕਦਾ ਹੈ । ਸਾਰਾਂਸ਼ ਇਹ ਕਿ ਅਸੀਂ ਪਹਿਲੀ ਨਜ਼ਰ ਵਿੱਚ ਰੋਮ ਦੇ ਸਾਹਿੱਤ ਨੂੰ ਸੀਮਿਤ ਵਿਸਤਾਰ’ ਵਾਲਾ ਸਾਹਿੱਤ ਸਮਝਦੇ ਹਾਂ ਜਿਸ ਵਿੱਚ ਮਹਾਨ ਕਲਾਕਾਰਾਂ ਦੇ ਨਾਮਾਂ ਦੀ ਸੂਚੀ ਬੜੀ ਮਾਲੀ ਹੈ । ਪਰ ਇਸ ਦੇ ਬਾਵਜੂਦ ਉਹ ਇਤਨਾ ਸਾਰਵਭੌਮਿਕ ਹੈ 39