ਪੰਨਾ:Alochana Magazine May 1961.pdf/32

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕਿ ਕੋਈ ਹੋਰ ਸਾਹਿੱਤ ਉਸ ਦੇ ਤੁੱਲ ਨਹੀਂ ਹੈ । ਉਹ ਐਸਾ ਸਾਹਿਤ ਹੈ ਜਿਸ ਨੇ ਯੂਰਪ ਵਿਚ ਪ੍ਰਾਰਬਧ ਦੀ ਚਰਿਤਾਰਥਤਾ ਦੇ ਸੰਬੰਧ ਵਿੱਚ ਅਚੇਤਨਤਾ ਪੂਰਵਕ ਬਾਅਦ ਦੀਆਂ ਭਾਸ਼ਾਵਾਂ ਦੇ ਵੈਭਵ ਅਤੇ ਵਿਵਿਧਤਾ ਨੂੰ ਸਿਰਫ ਅਸਾਡੇ ਲਈ 'ਕਲਾਸਿਕ' ਪੈਦਾ ਕਰਨ ਲਈ ਕੁਰਬਾਨ ਕਰ ਦਿੱਤਾ । ਇਹੀ ਕਾਫੀ ਹੈ ਕਿ ਇਹ ਮਾਨਦੰਡ ਸਦਾ ਸਰਵਦਾ ਲਈ ਸਥਾਪਿਤ ਹੋ ਜਾਵੇ; ਅਤੇ ਇਸ ਕੰਮ ਨੂੰ ਦੁਬਾਰਾ ਕਰਨ ਦੀ ਲੋੜ ਨਾ ਪਵੇ । ਅਸਾਡੀ ਆਜ਼ਾਦੀ ਦੀ ਇਹੀ ਕੀਮਤ ਹੈ ਕਿ ਇਸ ਮਾਨਦੰਡ ਨੂੰ ਬਰਕਰਾਰ ਰਖਿਆ ਜਾਵੇ; ਅਸਤਿਅਸਤਤਾ ਦੇ ਵਿਰੁਧ ਇਸ ਆਜ਼ਾਦੀ ਦਾ ਬਚਾਉ ਕੀਤਾ ਜਾਵੇ । ਅਸੀਂ ਉਸ ਉਪਕਾਰ ਦੀ ਯਾਦ ਹਰ ਵਾਰਸ਼ਿਕ ਸਮਾਰੋਹ ਵਿੱਚ ਉਸ ਮਹਾਨ-ਆਤਮਾ ਦੀ ਪਵਿਤਰਤਾ ਨੂੰ ਸ਼ਰਧਾਂਜਲੀ ਪੇਸ਼ ਕਰਕੇ ਮਨਾ ਲੈਂਦੇ ਹਾਂ ਜਿਸ ਨੇ ਡਾਂਟੇ ਦੀ ਯਾਤ੍ਰਾ ਵਿੱਚ ਅਗਵਾਈ ਕੀਤੀ, ਜਿਸ ਨੇ ਡਾਂਟੇ ਦੀ ਅਗਵਾਈ ਉਸ ਦਰਸ਼ਨ-ਪ੍ਰਕਾਸ਼ ਵੱਲ ਕੀਤੀ ਜਿਸ ਨੂੰ ਉਹ ਆਪ ਪ੍ਰਾਪਤ ਨਾ ਕਰ ਸਕਿਆ; ਜਿਸ ਨੇ ਯੂਰਪ ਨੂੰ ਈਸਾਈ ਸੰਸਕ੍ਰਿਤੀ ਦਾ ਮਾਰਗ ਦਰਸਾਇਆ ਜਿਸ ਤੋਂ ਉਹ ਆਪ ਭੀ ਬੇਖਬਰ ਸੀ ਅਤੇ ਜਿਸ ਨੇ ਨਵੀਨ ਅਕਾਲਵੀ ਭਾਸ਼ਾ ਵਿੱਚ ਅਲਵਿਦਾਈ ਸੰਕੇਤ ਵਜੋਂ ਇਹ ਅੰਤਿਮ ਸ਼ਬਦ ਕਹੇ ਸਨ "ਹੇ ਪੁੱਤ੍ਰਾ ! ਤੂੰ ਉਹ ਅਗਨੀ ਭੀ ਵੇਖ ਲਈ ਹੈ ਜਿਸਦਾ ਸੰਬੰਧ ਪਾਰਥਿਵਤਾ ਨਾਲ ਹੈ ; ਅਤੇ ਉਹ ਕਹਾਣੀ ਭੀ ਦੇਖ ਲਈ ਹੈ ਜਿਸਦਾ ਸੰਬੰਧ ਨਿਤਯ - ਨਿਰੰਤਰਤਾ ਨਾਲ ਹੈ ! ਹੁਣ ਅਸੀਂ ਇੱਕ ਐਸੇ ਸਥਾਨ ਤੇ ਆ ਗਏ ਹਾਂ ਜਿਥੋਂ ਅਗੇਰੇ ਮੈਂ ਆਪ ਭੀ ਕੁਛ ਨਹੀ ਵੇਖ ਸਕਦਾ"*


  • ਈਰਾਨ ਦੇ ਪ੍ਰਸਿੱਧ ਕਵੀ ਸ਼ੈਖ ਸਾਅਦੀ ਸ਼ੀਰਾਜ਼ੀ ਨੇ ਇਸ ਪ੍ਰਕਾਰ ਦੀ ਸ਼ਬਦਾਤੀਤ ਅਵਸਥਾ ਨੂੰ ਇੱਕ ਸ਼ਿਅਰ ਵਿੱਚ ਇਉਂ ਅੰਕਿਤ ਕੀਤਾ ਹੈ :
    ਅਗਰ ਯਕ ਸਰੇ ਮੂਏ ਬਰ-ਤਰ ਪਰਮ ।
     ਫਰੋਗੇ ਤਸੱਲੀ ਬ-ਸੋਜ਼ਦ ਪਰਮ ।
                  (ਸਾਅਦੀ ਸ਼ੀਰਾਜ਼ੀ)

੩੨