ਪੰਨਾ:Alochana Magazine May 1961.pdf/33

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪ੍ਰੋ: ਜਗਦੀਸ਼ ਬਾਂਗਾ ਕਾਵਿ ਦੀ ਆਤਮਾ ਰਸ ਹੈ ਅਲੰਕਾਰ ਨਹੀਂ ਸੌਂਦਰਯ ਪ੍ਰਤੀ ਲਗਨ ਤੇ ਸੌਂਦਰਯ-ਪ੍ਰਯਤਾ ਮਾਨਵ-ਭਾਵ ਦਾ ਲੱਛਣਵਿਸ਼ੇਸ਼ ਹੈ । ਤੇ ਇਸੇ ਕਾਰਣ ਸਾਹਿੱਤ ਅਤੇ ਕਲਾ ਭੀ ਸੌਂਦਰਯ ਭਾਵਨਾ ਤੋਂ ਇਤਨੇ ਪ੍ਰਭਾਵਿਤ ਹਨ ਕਿ ਸੌਂਦਰਯ-ਸ਼ਾਸ, ਸਾਹਿੱਤ-ਸ਼ਾਸਤ੍ਰ ਦਾ ਪਰਯਾਇਵਾਚੀ ਬਣ ਗਇਆ ਹੈ ਅਤੇ ਅਲੰਕਾਰ ਜੋ ਕੇਵਲ ਸੌਂਦਰਯ-ਵਰਧਕ ਹਨ, ਨੂੰ ਸਾਹਿੱਤ ਦੇ ਖੇਤਰ ਵਿੱਚ ਇਤਨੀ ਪ੍ਰਧਾਨਤਾ ਪ੍ਰਾਪਤ ਹੈ ਕਿ ਅਲੰਕਾਰ-ਸ਼ਾਸਤ੍ਰ ਨੂੰ ਕਾਵਿ-ਸ਼ਾਸਤਰ ਦਾ ਪਰਯਾਇਵਾਚੀ ਕਹਿਆ ਜਾਂਦਾ ਹੈ । ਸੌਂਦਰਯ-ਪੇਮੀ ਅਤੇ ਸੌਂਦਰਯ-ਸਾਧਕ, ਸੰਸਕ੍ਰਿਤ ਦੇ ਪ੍ਰਮੁਖ ਪੰਜ ਵਾਦਾਂ ਰਸ, ਅਲੰਕਾਰ, ਵਕ੍ਰੋਕਤੀ, ਰੀਤੀ ਅਤੇ ਧੂਨੀ ’ਚੋਂ ਅਲੰਕਾਰ ਨੂੰ ਮਹੱਤਾ ਦੇਂਦੇ ਹੋਏ ਇਸ ਨੂੰ ਕਾਵਿ ਦੀ ਆਤਮਾ ਕਹਿੰਦੇ ਹਨ । ਆਚਾਰਯ ਭਾਮਾ, ਦੰਡੀ ਤੇ ਰੁਦਟ ਇਸ ਵਿਚਾਰ-ਪ੍ਰਣਾਲੀ ਦੇ ਸਮਰਥਕ ਹਨ । ਇਹ ਅਲੰਕਾਰਵਾਦੀ ਆਚਾਰਯ, ਅਲੰਕਾਰ ਦੀ ਮਹੱਤਾ ਵਿਅਕਤ ਕਰਦੇ ਹੋਏ ਕਹਿੰਦੇ ਹਨ ਕਿ ਜਿਵੇਂ ਉਸ਼ਣਤਾ ਬਿਨਾਂ ਅਗਨੀ ਦੀ ਕਲਪਣਾ ਅਸੰਭਵ ਹੈ, ਇਸੇ ਤਰ੍ਹਾਂ ਅਲੰਕਾਰ ਬਿਨਾਂ ਕਾਵਿ ਦੀ ਸੱਤਾ ਨਿਰਾਧਾਰ ਹੈ ! ਪਰੰਤੂ ਵਾਸਤਵਿਕਤਾ ਇਹ ਹੈ ਕਿ “ਅਲਕਾਰ’ ਦਾ ਸ਼ਾਬਦਿਕ ਅਰਥ ਆਪਣੇ ਆਪ ਹੈ। ਕਾਵਿ ਵਿੱਚ ਆਪਣੀ ਪਦਵੀ ਨੂੰ ਸਪਸ਼ਟ ਕਰਦਾ ਹੈ । ਅਲੰਕਾਰ ਸ਼ਬਦ ਦਾ root ਹੈ ‘ਅਲ’ (ਕਰ) ਜਿਸ ਦਾ ਅਰਥ ਹੈ ਭੂਸ਼ਣ । ਤੇ ਜੋ ਕਿਸੇ ਨੂੰ ਭੂਸ਼ਿਤ ਕਰੋ ਉਹ ਹੈ ਅਲੰਕਾਰ । ‘ਭੂਸ਼ਣ' ਅਤੇ 'ਆਤਮਾ' ਭਾਵੇਂ ਸਪਸ਼ਟ ਸ਼ਬਦਾਂ ਵਿੱਚ ਵਿਰੋਧਾਭਾਸਾਤਮਕ ਸ਼ਬਦ ਨਹੀਂ ਪਰ ਇਨ੍ਹਾਂ ਨੂੰ ਸਮਾਨ-ਅਰਥਕ ਕਹਣਾ ਜਾਂ ਸਮ-ਸਤਰ ਦੇ ਮਨਣਾ ਭੀ ਸ਼ੰਸਨੀਯ ਨਹੀਂ। ਭੂਸ਼ਣਾਂ ਦਾ ਸੰਬੰਧ ਸ਼ਰੀਰ ਨਾਲ ਹੁੰਦਾ ਹੈ । ਤੇ ਇਹ ਭੀ ਉਸ ਹੱਦ ਤਕ 'ਜਥੋਂ ਤਕ ਕਿ ਇਹ ਭੁਸ਼ਣ ਸ਼ਰੀਰ ਦਾ ਨੈਸਰਗਕ ਸੌਂਦਰਯ ਖਤਮ ਨਾ ਕਰਨ ਤੇ ਉਸ ਨੂੰ ਬਨਾਵਟ ਦੇ ਦੋਸ਼ ਤੋਂ ਬਚਾਈ ਰਖਣ । ਇਸ ਵਿਚਾਰ ਦੇ ਵਧੇਰੇ ਸਪਸ਼ਟੀਕਰਣ ਲਈ ਜੇ ਇਹ ਕਹ ਲਇਆ ਜਾਵੇ ਕਿ ਸਾਹਿਤ ਦੇ ਰੰਗ-ਮੰਚ ਤੇ ਰਚਨਾਵਿਸ਼ੇਸ਼ ਦੀ ਕਾਮਿਨੀ ਇਸ ਹੱਦ ਤਕ ਭੂਸ਼ਿਤ ਨਾ ਹੋਵੇ ਕਿ ਆਪਣਾ ਨਾਰੀਤੁ ਗੁਆ 33