ਪੰਨਾ:Alochana Magazine May 1961.pdf/34

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕੇ ਇੱਕ ਵੇਸਵਾ ਦਾ ਰੂਪ ਧਾਰਣ ਕਰ ਲਵੇ । ਇਸ ਆਲੋਚਨਾ ਤੋਂ ਇਹ ਭਾਵ ਨਹੀਂ ਕਿ ਅਲੰਕਾਰ ਦਾ ਸਥਾਨ ਕਾਵਿ ਵਿੱਚ ਬਹੁਤ ਅਲਪ ਹੈ ਸਗੋਂ ਇਹ ਵਿਚਾਰ-ਗੋਚਰ ਕਰਵਾਉਣਾ ਹੈ ਕਿ ਅਲੰਕਾਰ ਕਾਵਿ ਦੀ ਆਤਮਾ ਨਹੀਂ ਕੇਵਲ ਆਤਮ-ਉਤਕਰਸ਼ ਦੇ ਹੇਤੂ ਹਨ ; ਆਤਮਾ ਨੂੰ ਪ੍ਰਾਪਤ ਕਰਨ ਵਾਲੇ ਸਾਧਨ ਹਨ । ਕਾਵਿ ਦੀ ਆਤਮਾ ਰਸ ਹੈ । ‘ਵਾਕਯ ਰਸਾਤਮਕ ਕਾਵ-ਅਰਥਾਤ ਕੇਵਲ ਰਸਾਤਮਕ ਵਾਕ ਹੀ ਕਾਵਿ ਹੈ । 'ਸਾਹਿਤਯ ਪਾਰਿਭਾਸ਼ਿਕ ਸ਼ਬਦ ਕੋਸ਼ ਵਿੱਚ ਸਾਹਿਤ ਦੇ ਸਰੀਰ ਅਤੇ ਆਤਮਾ ਨੂੰ ਇਉਂ ਸਪਸ਼ਟ ਕੀਤਾ ਗਇਆ ਹੈ ਕਿ ਸ਼ਬਦ ਅਤੇ ਅਰਥ ਕਾਵਿ ਦਾ ਸ਼ਰੀਰ ਹਨ ; ਸ਼ਰੀਰ ਵਿੱਚ ਆਤਮਾ ਸਮਾਨ ਰਸ ਹੈ ; ਅਲੰਕਾਰ ਸ਼ੋਭਾ-ਵਰਧਕ ਹਨ । ਅਲੰਕਾਰ ਪ੍ਰਣਹੀਣ ਸ਼ਰੀਰ ਦੀ ਸ਼ੋਭਾ-ਵਿਧੀ ਨਹੀਂ ਕਰ ਸਕਦੇ ਤਥਾ ਕਾਵਿ ਵਿੱਚ ਉਹ ਰਸ-ਪੂਰਣ ਵਾਕ ਨੂੰ ਹੀ ਸਸ਼ੋਭਿਤ ਕਰਦੇ ਹਨ, ਰਸ-ਹੀਨ ਵਾਕ ਨੂੰ ਨਹੀਂ । ਸੋ ਸਪਸ਼ਟ ਹੈ ਕਿ ਅਲੰਕਾਰ ਕੇਵਲ ਸਾਧਨ-ਮਾਤਰ ਹਨ, ਸਾਧ ਨਹੀਂ ; ਭਾਵਾਂ ਨੂੰ ਤੀਬਰ ਕਰਨ ਵਾਲੇ ਸਹਯੋਗੀ ਹਨ, ਕਾਰਣ ਨਹੀਂ ; ਕਾਵਿ-ਆਤਮਾ ਤਥਾ ਰਸ ਨੂੰ ਪ੍ਰਚੰਡ ਕਰਨ ਲਈ ਆਲੰਬਨ ਅਤੇ ਉੱਦੀਪਨ ਹਨ, ਆਤਮਾ ਨਹੀਂ । ਆਚਾਰਯ ਮੰਮਟ ਦੇ ਸ਼ਬਦਾਂ ਅਨੁਸਾਰ ਅਲੰਕਾਰ, ਸ਼ਬਦ ਤਥਾ ਅਰਥ ਦੀ ਸ਼ੋਭਾ ਵਧਾਉਣ ਵਾਲਾ ਅਸਥਿਰ ਧਰਮ ਹੈ । ਅਸਥਿਰ ਇਸ ਲਈ ਕਿ ਇਨ੍ਹਾਂ ਦੀ ਕਾਵਿ ਵਿੱਚ ਸਥਿਤੀ ਗੁਣਾਂ ਵਾਂਗ ਸਦੈਵ ਤੇ ਆਵਸ਼ਕ ਨਹੀਂ । ਜਿਵੇਂ ਵੇਸਵਾ ਲਈ ਆਪਣੇ ਆਪ ਨੂੰ ਚਮਕੀਲੇ ਤੇ ਭੜਕੀਲੇ ਭੂਸ਼ਣਾ ਅਤੇ ਵਸਤਰਾਂ ਦਾਰਾ ਭੂਸ਼ਿਤ ਕਰੀ ਰਖਣਾ ਜ਼ਰੂਰੀ ਹੈ, ਪਰ ਕਾਮਿਨੀ ਦਾ ਕੀਮਤੀ ਭੂਸ਼ਣ ਨਾਰੀ ਹੀ ਹੈ ਤੇ ਹੁਣ ਆਦਿ ਤਾਂ ਉਸ ਦੀ ਸੁੰਦਰਤਾ ਨੂੰ ਵਧੇਰੇ ਪ੍ਰਚੰਡ ਕਰਦੇ ਹਨ, ਅਤੇ ਉਸ ਦੇ ਨਾਰੀ ਨੂੰ ਵਧੇਰੇ ਉਜਲ । ਇਸੇ ਤਰ੍ਹਾਂ ਕਾਵਿ-ਕਾਮਿਨੀ ਦਾ ਆਵੱਸ਼ਕ ਗਹਣਾ, ਗੁਣ ਤੇ ਆਤਮਾ ਰਸ ਹੈ ਅਤੇ ਅਲੰਕਾਰ ਉਸ ਦੀ ਪ੍ਰਭਾਵ-ਉਤਪਾਦਕ ਸ਼ਕਤੀ ਨੂੰ ਪ੍ਰਚੰਡ ਕਰਨ ਵਾਲੇ ; ਉਕਤੀ ਨੂੰ ਚਮਤਕਾਰ-ਰੂਪ-ਪੂਰਣ ਬਨਾਉਣ ਵਾਲੇ ; ਅਰਥ ਦੇ ਸਪਸ਼ਟੀਕਰਣ ਤੇ ਸਰਲੀਕਰਣ ਨੂੰ ਸੰਪਾਦਿਤ ਕਰਨ ਵਾਲੇ ; ਰਸ ਦੀ ਪ੍ਰਕ੍ਰਿਤੀ ਨੂੰ ਪ੍ਰਚੰਡ ਕਰਨ ਵਾਲੇ ਸਹਾਇਕ ਕਾਰਣ ਹਨ । ਅਲੰਕਾਰ ਸ਼ਰੀਰ ਦੇ ਭੂਸ਼ਣ ਹਨ, ਅੰਗ ਜਾਂ ਉਪੰਗ ਨਹੀਂ, ਜਿਨ੍ਹਾਂ ਨੂੰ ਸ਼ਰੀਰ ਨਾਲੋਂ ਵਖ ਕਰਨਾ ਸ਼ਰੀਰ ਨੂੰ ਵਿਗਾੜਨਾ ਹੈ । ਇਸੇ ਲਈ ਤਾਂ ਕਹਿਆ ਜਾਂਦਾ ਹੈ ਕਿ ਅਲੰਕਾਰ, ਕਟਕ ਤੇ ਕੁੰਡਲ ਦੇ ਸਮਾਨ ਨਹੀਂ, ਸਗੋਂ ਸ਼ਰੀਰ ਤੋਂ ਵੱਖ ਕੀਤੇ ਜਾ ਨ ਵਾਲੇ ਭਸ਼ਣ ਹਨ । ਇਹ ਵਿਚਾਰ ਕਿ ਅਲੰਕਾਰ ਸਾਹਿਤ ਦੇ ਸ਼ਰੀਰ ਤੋਂ 38