ਪੰਨਾ:Alochana Magazine May 1961.pdf/37

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

| ਸਾਕਿਰ ਪੁਰਸ਼ਾਰਥੀ | ਕੁਝ ਉਪਨਿਆਸ ਬਾਰੇ ਆਧੁਨਿਕ ਯੁਗ ਦੇ ਉਪਨਿਆਸ ਦਾ ਵਿਸ਼ਲੇਸ਼ਣ ਕਰਦਿਆਂ ਤੁਰੰਤ ਹੀ ਇਹ ਹਕੀਕਤ ਸਾਮਣੇ ਆਉਂਦੀ ਹੈ ਕਿ ਉਪਨਿਆਸ (ਅਤੇ ਕਹਾਣੀ) ਵਿੱਚ ਕਹਾਣੀ ਦੇ ਤੱਤ ਉੱਕਾ ਹੀ ਖ਼ਤਮ ਹੋ ਚੁਕੇ ਹਨ । ਅਜ ਦੇ ਉਪਨਿਆਸ ਵਿੱਚ, ਜਾਂ ਜ਼ਰਾ ਵਿਸਤਾਰ ਨਾਲ ਇੰਜ ਕਹ ਲਉ ਕਿ ਅੱਜ ਦੇ ਉਪਨਿਆਸ ਦੇ ਤਾਣੇ-ਬਾਣੇ ਵਿੱਚ ‘ਕਹਾਣੀ ਦਾ ਕੋਈ ਵਿਸ਼ੇਸ਼ ਮਹੱਤਵ ਨਹੀਂ ਹੈ, ਸਗੋਂ ਨਾ ਹੀ ਆਧੁਨਿਕ ਦੇ ਕਾਰਣ ਕਹਾਣੀ ਦੀ ਹੋਂਦ ਨੂੰ ਵਿਸ਼ੇਸ਼ ਸਨਮਾਨ ਦਿੱਤਾ ਜਾਂਦਾ ਹੈ-ਸਗੋਂ ਕੁਝ ਐਸੇ ਉਪਨਿਆਸਾਂ ਦੀ ਭੀ ਰਚਨਾ ਹੋਈ ਹੈ ਜਿਨ੍ਹਾਂ ਵਿੱਚ ਕਹਾਣੀ ਦਾ ਉੱਕਾ ਕੋਈ ਵਜੂਦ ਹੀ ਨਜ਼ਰ ਨਹੀਂ ਆਉਂਦਾ । ਆਧੁਨਿਕ ਉਪਨਿਆਸ ਦੀ ਬਦਲੀ ਹੋਈ ਵਿਤੀ ਨੇ ਚੰਗੇ-ਚੰਗਿਆਂ ਨੂੰ ਭੰਬਲ-ਭੂਸੇ ਵਿੱਚ ਪਾ ਦਿੱਤਾ ਹੈ-ਅਤੇ ਕਈ ਆਲੋਚਕ ਇਸ ਨੂੰ ਉਪਨਿਆਸ ਦੇ ਪਤਨ ਵੱਲ ਸੰਕੇਤ ਸਮਝਣ ਲੱਗ ਪਏ ਹਨ । ਪੰਜ ਕੁ ਸਾਲ ਹੋਏ, 'ਨਿਊ-ਰਾਈਟਿੰਗ’ New-Writing ਦੇ ਇੱਕ ਆਲੋਚਕ ‘ਵਾਲਟਰ-ਏਲਨ ਨੇ ਉਪਨਿਆਸ ਦੇ ਭਵਿਖ ਤੇ ਵਿਚਾਰ ਕਰਦੇ ਹੋਏ ਲਿਖਿਆ ਸੀ ਕਿ ਉਪਨਿਆਸ ਵਿੱਚ ਰੋਚਕਤਾ ਦੀ ਨੀਂਹ, ਕਹਾਣੀ ਹੁੰਦੀ ਹੈ । ਲੋਕੀ ਇਤਨੀ ਮੁਦੱਤ ਤੋਂ ਕਹਾਣੀਆਂ ਸੁਣਦੇ ਆ ਰਹੇ ਹਨ ਕਿ ਕਹਾਣੀ ਸੁਣਨ ਦਾ ਸ਼ੌਕ ਹੁਣ ਸਾਡਾ ਸੰਸਕਾਰ ਬਣ ਗਇਆ ਹੈ ; ਸਾਡੀ ਫ਼ਿਤਰਤ ਵਿੱਚ ਦਾਖ਼ਲ ਹੋ ਚੁਕਾ ਹੈ । ਅਜ ਦੇ ਯੁੱਗ ਵਿੱਚ ਕਹਾਣੀ ਦਾ ਸਭ ਤੋਂ ਮਹਤਵਪੂਰਣ ਰੂਪ ਉਪਨਿਆਸ ਹੀ ਹੈ ਅਤੇ ਇਹ ਅਸਾਡੀ ਬਦਕਿਸਮਤੀ ਹੈ ਕਿ ਉਪਨਿਆਸ ਨੂੰ ਪਤਨ ਵੱਲ ਲਿਜਾਣ ਵਿੱਚ ਭੀ ਅਸਾਡੇ ਉਪਨਿਆਸਕਾਰਾਂ ਦਾ ਹੀ ਹੱਥ ਹੈ । ਉਪਰ ਦਿੱਤੇ ‘ਵਾਲਟਰ-ਏਲਨ’ ਦੇ ਵਿਚਾਰ, ਬੜੀ ਹੱਦ ਤਕ ਆਧੁਨਿਕ ਕਾਲ ਦੇ ਪ੍ਰਸਿੱਧ ਆਲੋਚਕ ਈ. ਐਮ. ਫ਼ੋਰਸਟਰ ਦੇ ਵਿਚਾਰਾਂ ਨਾਲ ਮਿਲਦੇ-ਜੁਲਦੇ ਹੀ ਹਨ । ਫ਼ੌਰਸਟਰ ਦੀ ਇਹ ਧਾਰਣਾ ਹੈ ਕਿ ਸਾਰੇ ਲੱਕੀ, ਇੱਕ-ਮਤ ਹਕੇ, ਕਹਾਣੀ ਨੂੰ ਹੀ ਉਪਨਿਆਸ ਦਾ ਮੌਲਿਕ ਅਤੇ ਮੂਲ ਤੱਤਵ ਸਮਝਦੇ ਹਾਂ । 3