ਪੰਨਾ:Alochana Magazine May 1961.pdf/38

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਫਰਸਟਰ ਕਹਿੰਦਾ ਹੈ-ਉਸ ਹੱਦ ਤਕ ਅਸੀਂ ਅਲਫ਼-ਲੈਲਾ ਦੀਆਂ ਕਹਾਣੀਆਂ ਦੀ ਨਾਇਕਾ 'ਸ਼ਹਜ਼ਾਦ ਦੇ ਪਤੀ ਹਾਂਜੋ ਇਹ ਜਾਣਨਾ ਚਾਹੁੰਦਾ ਹੈ-ਫਿਰ ਕੀ ਹੋਇਆ, ਮੁੜ ਮੁੜ ਕਹਾਣੀ ਜਿਵੇਂ ਜਿਵੇਂ ਰੋਚਕ ਹੁੰਦੀ ਜਾਂਦੀ ਹੈ ਉਹ ਇਹ ਸਵਾਲ ਕਰਦਾ ਹੈ , ਉਸ ਦੀ ਜੁਸਤਜੂ ਅਤੇ ਦਿਲਚਸਪੀ ਵਧਦੀ ਜਾਂਦੀ ਹੈ ਇਸ ਲਈ ਉਪਨਿਆਸ ਹੀ ਰੀੜ੍ਹ ਦੀ ਹੱਡੀ ਹੀ ਕਹਾਣੀ ਹੈ । ਸਾਡੇ ’ਚੋਂ ਵਧੇਰੇ ਸੰਖਿਆ ਵਿੱਚ ਤਾਂ ਲੋਕ ਇਸ ਤੋਂ ਜ਼ਿਆਦਾ ਹੋਰ ਕੁਝ ਲੋੜਦੇ ਭੀ ਨਹੀਂ । ਅਜ ਭੀ ਸਾਡੇ ਵਿੱਚ ਐਸੀ ਜੁਸਤਜੂ ਉਸੇ ਰੂਪ ਵਿੱਚ ਮੌਜੂਦ ਹੈ ਅਤੇ ਅਸੀਂ ਉਸੇ ਤਰ੍ਹਾਂ ਹੀ ਜਾਣਨਾ ਲੋੜਦੇ ਹਾਂ-ਫਿਰ ਕੀ ਹੋਇਆ ?’ ਕਹਾਣੀ ਦੀ ਪਰਿਭਾਸ਼ਾ ਦਸਦਾ ਹੋਇਆ ਫ਼ੌਰਸਟਰ ਲਿਖਦਾ ਹੈ ਕਿ ਐਸੀਆਂ ਘਟਨਾਵਾਂ ਦਾ ਵਰਣਨ ਹੈ, ਜੋ ਉਨ੍ਹਾਂ ਦੇ ਯੁਗ ਅਨੁਸਾਰ, ਲੜੀ ਵਾਂਗ ਜੋੜੀਆਂ ਗਈਆਂ ਹੋਣ । ਬਿਲਕੁਲ ਉਸ ਤਰ੍ਹਾਂ, ਜਿਵੇਂ ਜਨਵਰੀ ਤੋਂ ਪਿੱਛੋਂ ਫ਼ਰਵਰੀ, ਸਮਹਾਰ ਪਿੱਛੋਂ ਮੰਗਲਵਾਰ, ਹਾਜ਼ਰੀ ਪਿੱਛੋਂ ਰੋਟੀ, ਅਤੇ ਜ਼ਿੰਦਗੀ ਤੋਂ ਮਗਰੋਂ ਮੌਤ... ... ... . ਫ਼ੌਰਸਟਰ ਦਾਰਾ ਨਿਰਧਾਰਿਤ ਕਹਾਣੀ ਦੀ ਇਸ ਪਰਿਭਾਸ਼ਾ ਦੀ ਤਾਂ ਮੰਗ ਇਹੋ ਹੈ ਉਪਨਿਆਸ ਵਿੱਚ, ਸਭ ਤੋਂ ਪਹਿਲਾਂ ਬਾਹਰਲੀਆਂ ਘਟਨਾਵਾਂ ਦਾ ਵਰਣਨ ਹੋਵੇ, ਜੇ ਇਸ ਵਰਣਨ ਦੀ ਬੁਨਿਆਦ ਯੁਗ ਦੀ ਅਨੁਭੂਤੀ ਤੇ ਰਖੀ ਹੋਵੇ, ਤਾਂ ਜੋ ਪਾਠਕ ਨੂੰ ਕੁਝ ਵੀ ਅਭਾਵਿਕ ਨਾ ਲੱਗੇ-ਅਤੇ ਨਾਲ ਹੀ ਉਹ, ਹਰੇਕ ਮੌੜ ਤੇ ਇਹ ਪ੍ਰਸ਼ਨ ਕਰਦਾ ਰਹੇ-ਫਿਰ ਕੀ ਹੋਇਆ ? | ਪਰ ਕੀ ਇਹ ਪਰਿਭਾਸ਼ਾ ਠੀਕ ਹੈ-ਅਤੇ ਸੀ ਇਸ ਦੇ ਆਧਾਰ ਤੇ ਹੀ ਲਿਖੀ ਰਚਨਾ ਨੂੰ ਉਪਨਿਆਸ ਕਹਿਆ ਜਾ ਸਕਦਾ ਹੈ । ਇਸ ਪ੍ਰਸ਼ਨ ਤੇ ਅਸੀਂ ਹੁਣ ਵਿਚਾਰ ਕਰਾਂਗੇ । ਜੇਕਰ, ਉਪਰਿ ਆਸ ਦੀ ਇਸ ਕਸਵੱਟੀ ਨੂੰ ਸਹੀ : ਮੰਨ ਲੀਤਾ ਜਾਵੇ, ਤਾਂ ਸਭ ਤੋਂ ਪਹਲੀ ਔਕੜ ਇਹ ਆਉਂਦੀ ਹੈ ਕਿ ਅਸੀਂ ਉਪਨਿਆਸ ਅਤੇ ਉਪਨਿਆਸਕਾਰਾਂ ਦੀ ਜੋ ਸੂਚੀ ਉਨ੍ਹਾਂ ਦੀ ਪ੍ਰੇਸ਼ਟਤਾ-ਅਨੁਸਾਰ ਬਣਾਈ ਹੈ, (ਅਤੇ ਜਿਨ੍ਹਾਂ ਬਾਰੇ, ਸੁਚੱਜੇ ਪਾਠਕ ਅਤੇ ਵਿਦਵਾਨ ਆਲੋਚਕਾਂ ਦਾ ਇੱਕੋ ਮਤ ਹੈ) ਉਹ ਸਭ ਫਜੂਲ ਹੋ ਜਾਂਦੀ ਹੈ । ਉਦਾਹਰਣ ਵਜੋਂ ਇਸ ਕਸਵੱਟੀ ਅਨੁਸਾਰ ਸਾਡੇ ਭਾਰਤੀ ਸਾਹਿੱਤ ਦੇ ਮੁਢਲੇ ਉਪਨਿਆਸਾਂ ਦੇ ਮੁਕਾਬਲੇ 'ਚ ਮੁਨਸ਼ੀ ਪ੍ਰੇਮ ਚੰਦ ਦੇ ਨਾਵਲ ਬੜੇ ਉੱਘੇ ਜਾਪਦੇ ਹਨ । ਵਿਦੇਸ਼ੀ ਸਾਹਿਤ ਵਿੱਚ ਵਾਲਟਰ ਸਕੋਟ, “ਗੰਗੋਲ’ ਤੋਂ ਵੱਡਾ ਉਪਨਿਆਸਕਾਰ ਸਿੱਧ ਹੁੰਦਾ ਹੈ । ਅਤੇ ਕਾਨਨ-ਡਾਇਲ; ਹਾਰਡੀ ਨਾਲੋਂ ਵਧੇਰੇ ਉੱਚਾ ਉਪਨਿਆਸਕਾਰ ਬਣ ਜਾਂਦਾ ਹੈ । ਦੇਸੀ ਬੋਲੀਆਂ ਦੇ ਮੁੱਢਲੇ ਉਪਨਿਆਸਾਂ ਵਿੱਚ ਜੰਗਾਂ ਹੁੰਦੀਆਂ ਹਨ, ਤਲਵਾਰਾਂ 34