ਪੰਨਾ:Alochana Magazine May 1961.pdf/41

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕ ਗੇਲ ਅਤੇ ਪ੍ਰੇਮ ਚੰਦ ਨੇ ਹੱਥ-ਪੈਰ ਮਾਰ ਕੇ, ਕਹਾਣੀ ਨਾ ਹੁੰਦਿਆਂ ਭੀ, ਰੋਚਕਤਾ ਦਾ ਕੋਈ ਸਾਮਾਨ ਪੈਦਾ ਕਰ ਦਿੱਤਾ ਹੋਵੇ, ਅਤੇ ਲੋਕ ਇਹ ਕਹ ਕੇ ਚੁਪ ਕਰ ਗਏ ਹੋਣ, ਕਿ ਸਾਨੂੰ ਤਾਂ ਅੰਬ ਖਾਣ ਨਾਲ ਮਤਲਬ ਹੈ, ਬਿਰਛ ਗਿਣਨ ਨਾਲ ਨਹੀਂ । ਕਹਾਣੀ ਜੇ ਨਹੀਂ ਹੈ ਤਾਂ ਨਾ ਹੋਵੇ, ਦਿਲਚਸਪੀ ਦਾ ਸਾਮਾਨ ਤਾਂ ਹੈ । ਪਰੰਤੂ ਦੇਖਣ ਵਿੱਚ ਕੋਈ ਐਸੀ ਗਲ ਨਜ਼ਰ ਨਹੀਂ ਆਉਂਦੀ । ਸਾਫ ਗਲ ਤਾਂ ਇਹ ਹੈ ਕਿ ਸਕੌਟ ਅਤੇ ਹੈਗਡਰ (Hegard) ਦੇ ਉਪਨਿਆਸ ਅੰਨ੍ਹਾਂ-ਧੁੰਦ ਪੜੇ ਜਾਂਦੇ ਸਨ, ਅਤੇ ਗੋਗਲ, ਹਾਰਡੀ, ਡਿਕਨਜ਼ ਅਰ ਬੈਕਰੇ ਦੇ ਪਾਠਕਾਂ ਦੀ ਸੰਖਿਆ, ਪ੍ਰੇਮ ਚੰਦ ਅਤੇ ਟੈਗੋਰ ਵਾਂਗ ਬੜੀ ਸੀਮਿਤ ਸੀ । ਇਸੇ ਤਰ੍ਹਾਂ ਅਜ ਭੀ ਆਧੁਨਿਕ ਸ਼ੈਲੀ ਦੇ ਨਾਵਲਾਂ ਦੇ ਮੁਕਾਬਲੇ 'ਚ ਜਾਸੂਸੀ ਕਿਸਮ ਦੇ ਅਤੇ ਰੂਮਾਨੀ ਉਪਨਿਆਸਾਂ ਦੇ ਪਾਠਕਾਂ ਦੀ ਸੰਖਿਆ ਵਧੇਰੇ ਹੈ । ਪਰ ਇੱਕ ਗੱਲ ਹੋਰ ਹੈ । ਡੈਡਸੋਲਜ਼, ਪਿਕਵਿਕ ਪੇਪਰਜ਼, ਗੋਦਾਨ, ਗੋਰਾ ਆਦਿ ਦੇ ਪਾਠਕਾਂ ਦੀ ਸੰਖਿਆ ਭਾਵੇਂ ਘੱਟ ਹੋਵੇ; ਪਰੰਤ ਉਪਨਿਆਸ ਵਿੱਚ ਉਨ੍ਹਾਂ ਨੂੰ ਸਭ ਕੁਝ ਮਿਲ ਜਾਂਦਾ ਹੈ । ਅਤੇ ਉਨ੍ਹਾਂ ਦੀ ਤੁਲਨਾ ਵਿੱਚ ਸਕੱਟ ਦੇ ਉਪਨਿਆਸ, ਅਤੇ ਚੰਦਰ-ਕਾਂਤਾ ਵਰਗੇ ਉਪਨਿਆਸ ਉਨ੍ਹਾਂ ਨੂੰ ਫਿਕੇ ਜਾਪਦੇ ਹਨ, ਨਿਰਰਥਕ ਅਤੇ ਬੇਜਾਨ ਲਗਦੇ ਹਨ । ਇਸ ਤੋਂ ਅਸੀਂ ਇਸ ਸਿੱਟੇ ਤੇ ਪੁਜਦੇ ਹਾਂ ਕਿ ਪਾਠਕਾਂ ਦੀਆਂ ਭੀ ਦੋ ਸ਼੍ਰੇਣੀਆਂ ਹਨ । ਇੱਕ ਉਹ ਜੋ ਜਾਸੂਸੀ ਢੰਗ ਦੇ ਘਟਨਾ-ਪ੍ਰਧਾਨ ਉਪਨਿਆਸਾਂ ਨੂੰ ਪ੍ਰੇਸ਼ਟ ਸਮਝਦੀ ਹੈ ਅਤੇ ਦੂਜੀ ਉਹ ਜੇਹੜੀ ਟੈਗੋਰ, ਪ੍ਰੇਮ ਚੰਦ, ਸ਼ਰਤ, ਕੰਵਲ ਅਤੇ ਸੇਠੀ ਨੂੰ ਹੀ ਰੁਚੀ-ਪੂਰਣ ਸਮਝਦੀ ਹੈ । ਦੂਜੇ ਸ਼ਬਦਾਂ ਵਿੱਚ ਰੋਚਕਤਾ ਕੋਈ ਨਿਸ਼ਚਿਤ ਵਸਤੂ ਨਹੀਂ ਹੈ । ਇੱਕ ਵਿਅਕਤੀ ਜਿਸ ਚੀਜ਼ ਨੂੰ ਰੋਚਕ ਸਮਝਦਾ ਹੈ, ਦੂਜੇ ਲਈ ਉਹ ਇੱਕ-ਰੰਗੀ ਕੈਫੀਅਤ ਪੈਦਾ ਕਰ ਸਕਦੀ ਹੈ । ਇਸ ਸੂਰਤ ਵਿੱਚ ਦਿਲਚਸਪੀ ਨੂੰ, ਰੋਚਕ ਕਿਤਾਂ ਦੀ ਰੱਖ ਦੀ ਕਸਵੱਟੀ ਦੇ ਰੂਪ ਵਿੱਚ ਸ਼ੀਕਾਰ ਕਰਨ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ । ਜੇ ਅਸੀਂ ਸਾਹਿੱਤਕ ਕ੍ਰਿਤੀਆਂ ਨੂੰ ਪਰਖਣ ਦੀ ਕਸਵਟੀ, , ਇਹ , ਰੱਖੀਏ, ਕਿ ਜਾਸੂਸੀ ਉਪਨਿਆਸਾਂ ਨੂੰ ਇਤਨੇ ਲੋਕ ਸਮਝਦੇ ਹਨ ਅਤੇ ਪ੍ਰੇਮ ਚੰਦ ਨੂੰ ਇਤਨੇ, ਤਾਂ ਅਸੀਂ ਭੁਲੇਖੇ ’ਚ ਪੈ ਜਾਵਾਂਗੇ । ਇਹੋ ਕਾਰਣ ਹੈ ਕਿ ਪਰਖ ਦਾ ਢੰਗ, · ਅਰ ਸੋਚਵਿਚਾਰ ਦਾ ਇਹ ਢੰਗ ਸਾਹਿਤ ਅਰ ਕਲਾ ਦੇ ਖੇਤਰ ਵਿੱਚ ਅਪ੍ਰਲਿਤ ਹੈ । ਸਵਾਲ ਹੁਣ ਪੈਦਾ ਹੁੰਦਾ ਹੈ ਕਿ ਤਾਂ ਫਿਰ ਉਹ ਕਿਹੜੇ ਲੋਕ ਹਨ ਜੇਹੜੇ ਰਚਨਾਤਮਕ ਕ੍ਰਿਤੀਆਂ ਦੀ ਜਾਂਚ-ਪਰਖ ਕਰ ਕੇ, ਇਨ੍ਹਾਂ ਦੇ ਉਚਿਤ ਥਾਂ ਦਾ ਨਿਰਣਯ ਕਰਦੇ ਹਨ ? ਇਸ ਵਿੱਚ ਸ਼ਕ ਨਹੀਂ ਕਿ ਪਾਠਕ ਸਾਧਾਰਣ ਭੀ ਹੁੰਦੇ ਹਨ, ਅਤੇ ਵਿਸ਼ੇਸ਼ ਭੀ, ਪਰੰਤੂ ਉਨ੍ਹਾਂ ਦੀ ਰਾਇ ਹੀ ਤਾਂ ਨਿਰਣਯਾਤਮਕ ਨਹੀਂ ਹੁੰਦੀ । ਸਾਹਿਤ ਵਿੱਚ ਜਿਸ ਵਰਗ ਦੀ ਰਾਇ, ਮਾਨ-ਜੋਗ ਸਮਝੀ ਜਾਂਦੀ ਹੈ, ਅਜੇਹਾ ਸੂਝਵਾਨ ਪਾਠਕਾਂ ਦਾ ਇੱਕ ਥੋੜਾ ਜੇਹਾ ਵਰਗ ਹੁੰਦਾ ਹੈ । ਜਿਸ ਕਵੀ, ਕਹਾਣੀਕਾਰ ਜਾਂ ਉਪਨਿਆਸਕਾਰ 89