ਪੰਨਾ:Alochana Magazine May 1961.pdf/42

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੀ ਕ੍ਰਿਤੀ ਨੂੰ ਉਸ ਨੇ ਕਾਰ ਕਰ ਲਇਆ, ਉਸ ਦੀ ਠੁਕ ਬੁੱਝ ਗਈ ਅਤੇ ਜੇਹੜਾ ਉਸ ਦੀ ਨਜ਼ਰ ਚੋਂ ਡਿਗ ਗਇਆ, ਉਹ ਖਤਮ ਹੋ ਗਇਆ। ਕਿਸੇ ਸਾਹਿਤਕ ਕ੍ਰਿਤੀ ਦੇ ਗੁਣ ਅਤੇ ਅਵਗੁਣਾਂ ਤੇ ਬਹਿਸ ਕਰਦਿਆਂ ਅਸੀਂ ਇਸੇ ਵਰਗ ਵਿਸ਼ੇਸ਼ ਦੀ ਪਸੰਦ ਅਰ ਨਾ-ਪਸੰਦ ਦਾ ਵਿਚਾਰ ਕਰਦੇ ਹਾਂ । ਇਹ ਵਰਗ ਉਹ ਹੈ ਜਿਸ ਨੂੰ ਦਿਮਾਗੀ ਖੁਰਾਕ ਮਿਲਦੀ ਹੈ-ਟੈਗੋਤ, ਪ੍ਰੇਮ ਚੰਦ, ਅੰਮ੍ਰਿਤਾ, ਸੇਖ, ਨਰੂਲਾ, ਕੰਵਲ ਅਤੇ ਠੀ ਦੀਆਂ ਰਚਨਾਵਾਂ ਤੋਂ, ਅਤੇ ਇਹ ਵਰਗ, ਸਕੌਟ, ਹੋਰਡ, ਕਾਨਿਨ ਡਾਇਲ ਆਦਿ ਦੀਆਂ ਰਚਨਾਵਾਂ ਨੂੰ ਖੁਦ-ਫਰੇਬੀ ਅਤੇ ਦਿਮਾਗੀ ਅੱਯਾਸ਼ੀ ਦਾ ਮਾਧਿਅਮ ਸਮਝਦੇ ਹਨ । ਪਰ ਇੰਜ ਕਿਉਂ ਹੁੰਦਾ ਹੈ ? ਗੋਰਾ (ਟੈਗੋਰ) ਅਤੇ ਫ਼ਾਰ ਫ਼ੌਮ ਦੀ ਮੇਡਿੰਗ ਕਾਊਂਡ (Hardy) ਵਿੱਚ ਘਟਨਾਵਾਂ ਸਚਮੁਚ ਇਤਨੀਆਂ ਰੋਚਕ ਨਹੀਂ ਹਨ, ਜਿਤਨੀਆਂ ਚੰਦਰਕਾਂਤਾ ਘਰ ‘ਸ਼ੀ (Hegard) ਵਿਚ ਹਨ । ਫਿਰ ਸ਼ੀ ਨੂੰ ਪੜ੍ਹਦਿਆਂ ਕਿਉਂ ਤਬੀਅਤ ਅੱਕ ਜਾਂਦੀ ਹੈ ਤੇ ਗੋਰਾ ਕਿਉਂ ਧਿਆਨ ਦੂਸਰੇ ਪਾਸੇ ਨਹੀਂ ਹੋਣ ਦੇਂਦਾ ? ਕਾਰਣ ਇਸ ਦਾ ਇਹ ਹੈ ਕਿ ਚੰਦਰਕਾਂਤਾ ਅਤੇ ਸ਼ੀ’ ਵਿੱਚ ਜੋ ਹੰਗਾਮੇ ਹੁੰਦੇ ਹਨ, ਉਨ੍ਹਾਂ ਦਾ ਸੰਬੰਧ ਮਾਨਵ-ਸੰਸਾਰ ਨਾਲ ਨਹੀਂ ਹੈ । ਉਥੇ ਘਟਨਾਵਾਂ ਅਜੇਹੀਆਂ ਵਾਪਰਦੀਆਂ ਹਨ ਜਿਨ੍ਹਾਂ ਨਾਲ ਮਾਨਵ ਤੇ ਕੋਈ ਭੀੜ ਨਹੀਂ ਪੈਂਦੀ । ਇਨ੍ਹਾਂ ਪਾਤਰਾਂ ਦੇ ਕੰਨ, ਨੱਕ, ਅੱਖਾਂ ਅਤੇ ਹੱਥ ਪੈਰ ਤਾਂ ਮੌਜੂਦ ਹਨ, ਪਰ ਉਨਾਂ ਦੀ ਛਾਤੀ 'ਚ ਦਿਲ ਨਹੀਂ ਧੜਕਦਾ, ਨਾ ਹੀ ਇਨ੍ਹਾਂ ਦੀਆਂ ਨਾੜਾਂ ਵਿੱਚ ਵੀ ਹੀ ਟੁਰਦਾ ਫਿਰਦਾ ਹੈ । ਉਨ੍ਹਾਂ ਦੀਆਂ ਹਰਕਤਾਂ ਮਸ਼ੀਨੀ ਹਣ । ਅਸਲੋਂ, ਇਹ ਪਾਤਰ, ਮਾਨਵ, ਨਹੀਂ ਕਹੇ ਜਾ ਸਕਦੇ, ਸਗੋਂ ਉਹ ਤਾਂ ਕਾਠ ਦੇ ਪੁਤਲੇ ਹਨ ' ਉਨ੍ਹਾਂ ਦਾ ਰਚਨਾਕਾਰ, ਜਿਧਰ ਨੂੰ ਭੀ ਚਾਹੇ, ਉਨ੍ਹਾਂ ਦਾ ਮੁੰਹ ਫੇਰ ਦੇਂਦਾ ਹੈ । ਪਰੰਤੂ ਟੈਗਰ, ਸ਼ਰਤ, ਪ੍ਰੇਮ ਚੰਦ ਦੇ ਪਾੜਾਂ ਵਿੱਚ ਆਪਣੇ ਪੈਰਾਂ ਤੇ ਖਲੋਣ ਦਾ ਟਰਨ ਫਿਰਨ ਦੀ ਸ਼ਕਤੀ ਹੈ । ਉਹ ਪਾ, ਰਚਨਾਕਾਰ ਦੇ ਮੋਢਿਆਂ ਤੇ ਹਥ ਰਖ ਕੇ ਨਹੀਂ ਚਲਦੇ-ਸਗੋਂ ਰਚਨਕਾਰ ਨੂੰ ਆਪਣੇ ਨਾਲ ਟੋਰਦੇ ਹਨ । ਚੰਦਰਕਾ ਦੀ ਕਥਾ-ਵਸਤੁ ਨਿਰਸੰਦੇਹ ਬੜੀ ਸਨਸਨੀਖੇਜ਼ ਹੈ, ਪਰੰਤ ਉਹ ਮਕਾ ਕਿਰਤ ਤੋਂ ਉਤਪੰਨ ਨਹੀਂ ਹੁੰਦੀ । ਉਹ ਤਾਂ ਇਨਸਾਨੀ ਦਿਮਾਗ ਨ ਇੱਕ ਕਹਾਣੀ ਘੜੀ ਹੈ । ਉਹ ਵਿਚਿਤਰ ਅਤੇ ਆਚਰਯ-ਜਨਕ ਘਟਨਾਵਾਂ ਦਾ ਇੱਕ ਸਿਲਸਿਲਾ ਹੈ, ਜੇਹੜਾ ਇਨਸਾਨ ਦੇ ਪਾਰਸਪਰਿਕ ਸੰਪਰਕ ਦੇ ਕਾਰਣ ਨਹੀਂ ਉਘੜਦਾ । ਉਨ੍ਹਾਂ ਨੂੰ ਜਿਵੇਂ ਪੀਨਕ ਲੱਗੇ ਵੇਲੇ ਸਚਿਆ ਗਇਆ ਹੈ ਪਰ ਕੁਝ ਕਾਠ ਦੇ ਪਾੜਾਂ ਨੂੰ ਖੜਾ ਕਰਕੇ ਉਨਾਂ ਦੇ ਭਾਰ ਲੱਦ ਦਿੱਤਾ ਗਇਆ ਹੈ । ਟੈਸ (ਹਾਰਡੀ), ਮਾਲਿਸਟ (ਦੋਸਤੋ ਵਿਸਕੀ), ਮੰਦਰ (ਗੋਰਕੀ), ਡੇਵਿਡ ਕੌਪਰਫੀਲਡ (ਡਿਕਨਜ਼), ਡੈਡ ਸੋਲਜ਼ (ਗੰਗੋਲ), ਵੈ ਨਿਵਾ ਫੇਅਰ (ਥੈਕਰੇ), ਗੋਦਾਨ (ਪ੍ਰੇਮ ਚੰਦ, ਇੱਕ ਸਵਾਲ (ਅਮਿਤਾ), ਇੱਕ ਸ਼ਹਰ ਦਾ 83