ਪੰਨਾ:Alochana Magazine May 1961.pdf/43

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਗੱਲ (ਰਜੀਤ ਸਿੰਘ ਸੇਠੀ), ਪਾਲੀ (ਕੰਵਲ) ਆਦੀ ਇਨਸਾਨਾਂ ਦੀਆਂ ਕਹਾਣੀਆਂ ਹਨ । ਭਾਵੇਂ ਇਨ੍ਹਾਂ ਵਿੱਚ ਘਟਨਾਵਾਂ ਦੀ ਸ਼ਿਦੱਤ ਨਹੀਂ ਹੈ ਪਰ ਮਨੁੱਖੀ ਜੀਵਨ ਵਿੱਚ ਵਾਪਰਨ ਵਾਲੀਆਂ ਵਾਸਤਵਿਕ ਘਟਨਾਵਾਂ ਵਿੱਚ ਇਤਨ ਤੇਜ਼ੀ ਅਤੇ ਸ਼ਿਦੱਤ ਹੁੰਦੀ ਹੀ ਕਦੋਂ ਹੈ । ਪਰੰਤੂ ਇਨ੍ਹਾਂ ਕਹਾਣੀਆਂ ਦਾ ਇੱਕ ਵਿਸ਼ੇਸ਼ ਮਾਹੌਲ, ਠਭੂਮੀ ਅਤੇ ਉਦੇਸ਼ ਹੈ । ਇਹ ਕਹਾਣੀਆਂ ਇੱਕ ਸਾਲ ਦੀ ਪ੍ਰਤਿਨਿਧਤਾ ਕਰਦੀਆਂ ਹਨ । ਜਿਨ੍ਹਾਂ ਵਿੱਚ ਸੰਬੰਧਿਤ ਘਟਨਾਵਾਂ ਵਾਪਰਦੀਆਂ ਹਨ ਪਰ ਉਨ੍ਹਾਂ ਘਟਨਾਵਾਂ ਵਿਚ ਜੋ ਪੀਸਿਆ ਜਾਂਦਾ ਹੈ ਅਤੇ ਪੀਸਿਆ ਜਾਕੇ ਮੁੜ ਉਭਰਦਾ ਹੈ-ਉਹ ਇਸੇ ਹੱਡ-ਮਾਸ ਦਾ ਬਣਿਆ ਮਾਨਵ ਹੈ-ਕਾਠ ਦਾ ਪੁਤਲਾ ਨਹੀਂ ਹੈ । | ਉਪਰੋਕਤ ਦੋ ਪ੍ਰਕਾਰ ਦੇ ਉਪਨਿਆਸਾਂ ਵਿੱਚ ਫਰਕ ਇਹ ਹੋਇਆ ਕਿ ਇੱਕ ਪ੍ਰਕਾਰ ਦੇ ਉਪਨਿਆਸਾਂ ਵਿੱਚ ਕਹਾਣੀ, ਘਟਨਾਵਾਂ ਦੇ ਲਿਹਾਜ਼ ਨਾਲ ਬੜੀ ਰੋਕਕ ਹੈ, ਪਰੰਤੁ ਇੱਕ ਕਹਾਣੀ ਮਾਨਵੀ ਸੰਬੰਧਾਂ ਦੇ ਅਮਲ ਵਿੱਚ ਬੰਦ ਨਹੀਂ ਹੈ, ਤੇ ਜਿਨ੍ਹਾਂ ਦੇ ਪਾਤ ਮੋਮ ਦੇ ਪੁਤਲਿਆਂ ਜੇਹਾ ਮਹਤਵ ਰਖਦੇ ਹਨ । ਦੂਸਰੀ ਪ੍ਰਕਾਰ ਦੇ ਉਪਨਿਆਸ ਵਿੱਚ ਕਹਾਣੀ, ਮਾਨਵੀ ਅਤੇ ਸਾਮਾਜਿਕ-ਸੰਬੰਧਾਂ ਦੇ ਅਮਲ ਤੋਂ ਅਲਗ ਕੋਈ ਚੀਜ਼ ਨਹੀਂ ਅਤੇ ਉਸ ਦੇ ਪਾ, ਜਿਉਂਦੇ ਜਾਗਦੇ ਅਤੇ ਆਤਮ-ਅਵਲੰਬੀ ਹੁੰਦੇ ਹਨ । ਇਸੇ ਲਈ ਜਿਸ ਪਾਠਕ ਨੂੰ ਮਾਨਵੀ ਸੰਬੰਧਾਂ ਦੇ ਅਮਲ ਦੀ ਅਨੁਭੂਤੀ ਹੈ, ਅਤੇ ਜਿਸ ਨੂੰ ਮਾਨਵ ਵਿਅਕਤਿਤ ਨੂੰ ਵੇਖਣ ਦੀ ਸੂਝ ਹੈ, ਉਹ ‘ਚੰਦਰਕਾਂਤਾ’ ਨੂੰ ਰੱਦ ਕਰ ਦੇਂਦਾ ਹੈ, ਅਤੇ ਟੈਗੋਰ ਅਤੇ ਪ੍ਰੇਮਚੰਦ ਦਾ ਅਧਿਐਨ ਕਰਦਾ ਹੈ । ਦੂਜੇ ਸ਼ਬਦਾਂ ਵਿੱਚ ਜਿਸ ਚੀਜ਼ ਨੇ ਦੋ ਉਪਨਿਆਸਾਂ ਵਿਚਕਾਰ ਅੰਤਰ ਪੈਦਾ ਕੀਤਾ ਹੈ, ਉਹ ਕਹਾਣੀ ਨਹੀਂ ਸਗੋਂ ਮਾਨਵ ਸੰਬੰਧਾਂ ਦਾ ਅਮਲ ਅਤੇ ਪਾੜਾਂ ਦੀ ਰਚਨਾ ਹੈ । ਦੂਜੇ ਵਿਸ਼ਵ-ਯੁੱਧ ਪਿੱਛੋਂ, ਯੂਰਪ ਵਿੱਚ ਐਸੀ ਕ੍ਰਾਂਤੀ ਹੋਈ ਕਿ ਜ਼ਿੰਦਗੀ . ਦੀਆਂ ਹੋਰ ਕੀਮਤਾਂ ਦੀ ਤਰ੍ਹਾਂ ਹੀ ਸਾਹਿਤ ਦੀਆਂ ਕੀਮਤਾਂ ਵੀ ਬਦਲ ਗਈਆਂ । ਨਵੇਂ ਉਪਨਿਆਸਕਾਰ ਨੇ ਇਹ ਦਲੀਲ ਪੇਸ਼ ਕੀਤੀ ਕਿ ਮਨੁੱਖੀ-ਜੀਵਨ ਦਾ ਨਿਯਮ ਇਤਨਾ ਸਿੱਧਾ-ਸਾਦਾ, ਅਤੇ ਨਿਸ਼ਚਿਤ ਨਹੀਂ ਹੈ, ਜਿਤਨਾ ਕਿ ਪਹਲੋਂ' ਦੇ ਉਪਨਿਆਸਕਾਰ ਸਾਮਣੇ ਪੇਸ਼ ਕਰਦੇ ਹਨ । ਮਨੁੱਖੀ ਜੀਵਨ ਵਿੱਚ ਬੜੀਆਂ ਉਲਝਨਾਂ ਹਨ, ਪੇਚ ਹਨ, ਤੇ ਬੜੇ ਮੋੜ ਹਨ । ਇਸ ਲਈ ਜੇ ਉਪਨਿਆਸਕਾਰ, ਸਾਮਾਜਿਕ ਜੀਵਨ ਨੂੰ ਸਾਮੂਹਿਕ ਰੂਪ ਵਿੱਚ ਪੇਸ਼ ਕਰਨਾ ਚਾਹੁੰਦਾ ਹੈ, ਤਾਂ ਉਸ ਨੂੰ ਇਹ ਪਹਲੂ ਵੀ ਇਸ ਦੀਆਂ ਸਾਰੀਆਂ ਔਕੜਾਂ ਵਿਰੋਧਾਭਾਸ, ਅਤੇ ਪੇਚਦਾਰੀਆਂ ਸਣੇ ਪੇਸ਼ ਕਰਣਾ ਚਾਹੀਦਾ ਹੈ । ਮਹਾਨ ਉਪਨਿਆਸਕਾਰ Gide ਨੇ ਆਪਣੇ ਪ੍ਰਸਿੱਧ ਉਪਨਿਆਸ ਕਾਊਂਟਰਫੀਟਰਜ਼' ਵਿੱਚ ਨਾਇਕ ਐਡਵਰਡ ਦੇ ਮੂੰਹੋਂ ਅਖਵਾਇਆ ਹੈ--“ਇੱਕ ਸੁਚੱਜੇ ਉਪਨਿਅਸਾ ਕਾਰ ਨੂੰ ਆਪਣੇ ਉਪਨਿਆਸ ਦਾ ਆਰੰਭ ਕਰਨ ਤੋਂ ਪਹਲੋਂ ਇਹ ਜ਼ਰੂਰ ਸੋਚ