ਪੰਨਾ:Alochana Magazine May 1961.pdf/44

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਲੈਣਾ ਚਾਹੀਦਾ ਹੈ ਕਿ ਉਸ ਦਾ ਅੰਤ ਕਿਸ ਪ੍ਰਕਾਰ ਹੋਵੇਗਾ । ਪਰੰਤੂ ਮੇਰਾ ਵਿਚਾਰ; ਇਸ ਤੋਂ ਬਿਲਕੁਲ ਉਲਟ ਕਰਨ ਦਾ ਹੈ ਮੈਂ ਇਸ ਨੂੰ ਇਸੇ ਦੇ ਹਾਲ ਤੇ ਛੱਡ ਦਿਆਂਗਾ । ਕਿਉਂ ਜੋ ਮੈਂ ਸਮਝਦਾ ਹਾਂ ਕਿ ਜ਼ਿੰਦਗੀ ਵਿੱਚ ਕੋਈ ਮੌਕਾ ਐਸਾ ਹੁੰਦਾ ਹੀ ਨਹੀਂ, ਜਿਸ ਨੂੰ ਆਰੰਭ ਕਹ ਕੇ ਪੁਕਾਰ ਸਕੀਏ, ਜਾਂ, ਜਿਸ ਨੂੰ ਅੰਤ ਕਹ ਸਕਿਏ । ‘ਬਾਕੀ ਫ਼ੇਰ ਮੈਂ ਆਪਣਾ ਉਪਨਿਆਸ ਇਨਾਂ ਸ਼ਬਦਾਂ ਨਾਲ ਸਮਾਪਤ ਕਰਦਾ ਹਾਂ |' ਅਤੇ ਇਹ ਭੀ ਹਕੀਕਤ ਹੈ ਕਿ Gide ਦੇ ਉਪਰੋਕਤ ਉਪਨਿਆਸ ਵਿੱਚ ਬਹੁਤ ਹੱਦ ਤਕ ਹੋਇਆ ਭੀ ਇਹੋ ਹੈ । ਉਪਨਿਆਸ ਜਿਸ ਬੇਤੁਕੇ ਢੰਗ ਨਾਲ ਆਰੰਭ ਹੁੰਦਾ ਹੈ, ਉਸੇਂ ਬੇਤੁਕੇ ਢੰਗਾਂ ਨਾਲ ਸਮਾਪਤ ਭੀ ਸਮਾਪਤ ਵੀ ਹੋ ਜਾਂਦਾ ਹੈ । ਇਸ ਵਿੱਚ ਉਲਝਨਾਂ ਅਤੇ ਸੋਚ, ਸਿਮਟ ਕੇ ਅਤੇ ਖੁਲ੍ਹ ਕੇ ਕਿਸੇ ਨਿਰਣੇਆਂਤਮਕ ਸਿੱਟੇ ਤੇ ਨਹੀਂ ਪੁਜਦੇ । ਸਗੋਂ ਹੁੰਦਾ ਇਸ ਦੇ ਬਿਲਕੁਲ ਉਲਟ ਹੈ । ਉਪਨਿਆਸ ਦੇ ਅੰਤ ਵਿੱਚ ਕਈ ਨਵੀਆਂ ਉਲਝਨਾਂ ਜਨਮ ਲੈ ਲੈਂਦੀਆਂ ਹਨ । ਦੂਜੇ ਸ਼ਬਦਾਂ ਵਿੱਚ ਉਪਨਿਆਸ ਦਾ ਅੰਤ ਉਲਝਨਾਂ ਨੂੰ ਸੁਲਝਾਉਣ ਦੀ ਥਾਂ · ਇੱਕ ਨਵੀਂ ਉਲਝਨ ਦੇ ਜਨਮ ਤੇ ਹੁੰਦਾਂ ਹੈ ! ਉਪਨਿਆਸ ਦੇ ਜਨਮ ਤੋਂ ਹੀ ਸਾਡੀ ਇਹ ਧਾਰਣਾ ਰਹੀ ਹੈ ਕਿ ਕਹਾਣੀ ਅਤੇ ਪਾਤ੍ਰ ਵਿੱਚ ਅਨੁਰੂਪਤਾ ਹੋਣੀ ਚਾਹੀਦੀ ਹੈ ! ਇਹ ਨੁਕਤਾ ਕਿਸੇ ਭੀ ਬਹਸ ਤੋਂ ਬਰੀ ਹੈ । Gide ਨੇ ਸਭ ਤੋਂ ਪਹਿਲਾਂ ਆਪਣੇ ਉਪਰੋਕਤ ਉਪਨਿਆਸ ਵਿੱਚ ਇਸ · ਧਾਰਣਾ ਦਾ ਖੰਡਨ ਕੀਤਾ । ਇਸ ਉਪਨਿਆਸ ਦੀ ਤੁਲਨਾ ਦੇ ਕਿਸੇ ਪੁਰਾਣੇ ਉਪਨਿਆਸ ਨਾਲ ਕੀਤੀ ਜਾਵੇ, ਤਾਂ ਸਾਨੂੰ ਆਪਣੀ ਉਕਤੀ ਦੀ ਵਿਆਖਿਆ ਲਈ ਸੌਖ ਮਿਲ ਸਕੇਗੀ । ਉਦਾਹਰਣ ਵਜੋਂ ਅਸੀਂ ਹਾਰਡਾਂ ਨੂੰ ਹੀ ਲੈਨੇ ਹਾਂ । ਹਾਰਡੀ ਦਾ ਉਪਨਿਅ ਸ 'ਟੈਸ ਦੀ ਓਵਿਅਲ’ ਅਨਰੂਪਤਾ ਦੇ ਸਾਂਚੇ ਵਿੱਚ ਢਲੀ ਇੱਕ ਮਹਾਨ ਅਤੇ ਕਲਾਤਮਕ ਰਚਨਾ ਮੰਨਿਆ ਗਇਆ ਹੈ ਜਿਲ ਉਪਨਿਆਸ ਦੇ ਘਟਨਾ-ਚਕਰ ਅਤੇ ਪਾਤਰਾਂ ਦੇ ਚਰਿਤਰ-ਵਿਕਾਸ, ਦੋਹਾਂ ਦਾ ਤਹ ਵਿੱਚ ਹੀ ਅਨੁਰੂਪਤਾ ਕੱਮ ਕਰਦੀ ਹੈ । ਇਥੋਂ ਤਕ ਕਿ ਜਦੋਂ ਟੈਸ ਖੁਦਕਸ਼ੀ ਕਰ ਲੈਂਦੀ ਹੈ ਤਾਂ ਭੀ ਪਾਠਕ ਨੂੰ ਅਸਚਰਜ ਨਹੀਂ ਹੁੰਦਾ । ਕਿਉਂ ਜੋ ਹਾਰਡੀ ਨੇ ਸੰਕੇਤਾਂ ਦਾ ਪਹਲੋਂ ਹੀ ਸਪਸ਼ਟ ਕਰ ਦਿੱਤਾ ਹੈ ਕਿ ਇਹ ਛੋਕਰੀ, ਉਜ ਵੇਖਣ ਵਿੱਚ ਤਾਂ ਬੜੀ ਭੋਲੀ-ਭਾਲੀ; ਤੇ ਸਾਊ ਹੈ.ਪਰ ਇਸ ਵਿੱਚ ਅਜੇ ਭੀ ਜੋਰਾ-ਜਬਰੀ ਦਾ ਜਹਾਨ ਕਾਇਮ ਹੈ ਇਸ ਲਈ ਹੋ ਸਕਦਾ ਹੈ ਕਿ ਘਟਨਾਵਾਂ ਦੀ ਭੀੜ 'ਟੈਸ' ਦੀ ਇਸ ਪ੍ਰਕ੍ਰਿਤੀ ਨੂੰ ਉਜਾਗਰ ਕਰ ਦੇਵੇਂ। ਟੈਸ ਇੱਕ ਸੁਘੜ ਤੇ ਵਿਕਸਿਤ 3 ਹੋ -- ਇਸੇ ਤਰ੍ਹਾਂ ਦਾ ਹੀ ਇੱਕ ਪਾਤ੍ਰ ਭਾਰਤੀ ਸਾਹਿਤ ਵਿੱਚ ਉਰਦੂ ਦੇ ਮੁਢਲੇ ਕਾਲ ਦਾ ਪਾ ਮਿਰਜ਼ਾ ਰੁਸਵਾ ਕ੍ਰਿਤ, ਉਮਰਾਵ ਜਾਨ ਅਦਾ ਦਾ ਉਮਰਾਵ ਜਾਨ ਢਲੇ ਹੋਏ, ਮਾਂਜੇ ਸੁਆਰੇ ਹੋਏ ਪਾਤ੍ਰ ਹਨ । ਇਨ੍ਹਾਂ ਦੀਆਂ ਪਵਿਤੀਆਂ ਪਲਟੇ ਨਹੀਂ ਖਾਂਦੀਆਂ। ਉਨ੍ਹਾਂ ਦੀਆਂ ਹਰਕਤਾਂ ਵਿਚ ਕਿਧਰੇ ਭੀ ਘਮਾਉ ਨਹੀਂ 88