ਪੰਨਾ:Alochana Magazine May 1961.pdf/45

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਜਨਮ ਲੈਂਦਾ | ਪਰੰਤੂ Gide ਦੀ ਸਟੇਲਾ ਦੇ ਚਰਿਤਰ ਦਾ ਸਭ ਤੋਂ ਮਹੱਤਵਪੂਰਣ ਪੱਖ ਇਹੋ ਹੈ ਉਸ ਵਿੱਚ ਪੇਚ ਅਤੇ ਬਲ-ਵਟ ਹਨ । ਉਸ ਦੀਆਂ ਹਰਕਤਾਂ ਵਿੱਚ ਮੋੜ ਹਨ ! ਸਟੇਲਾ ਆਪਣੇ ਪਤੀ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹੈ, ਪਰੰਤੂ ਹਸਪਤਾਲ ਵਿੱਚ ਪਹੁੰਚ ਕੇ ਉਹ ਸਿਰਫ਼ ਜੀਵਨ ਦੀ ਅਸਥਿਰਤਾ ਅਤੇ ਅਸਾਰਤਾ ਦੀ ਭਾਵਨਾ ਤੋਂ ਪ੍ਰੇਰਿਤ ਹੋ ਕੇ ਇੱਕ ਹੋਰ ਹੋਰੀ ਦੀਆਂ ਵਾਸਨਾਵਾਂ ਨੂੰ ਪੂਰਿਤ ਕਰਦੀ ਹੈ । ਇਹੋ ਨਹੀਂ ਸਗੋਂ ਵਿਭਚਾਰ ਕਰਨ ਪਿਛੋਂ ਉਹ ਠੀਕ ਹੋਕੇ ਭੀ ਮੁੜ ਆਪਣੇ ਪਤੀ ਕੋਲ ਵਾਪਸ ਚਲੀ ਜਾਂਦੀ ਹੈ । ਹਾਰਡੀ ਅਤੇ ਪ੍ਰੇਮਚੰਦ ਦੇ ਉਪਨਿਆਸਾ ਦੀ harmony. ਇਹ ਕਹਿੰਦੀ ਹੈ ਕਿ ਸਟੇਲਾ ਨੂੰ ਜ਼ਹਿਰ ਖਾ ਲੈਣੀ ਚਾਹੀਦੀ ਹੈ । ਪਰ ਹੁੰਦਾ ਇਸ ਦੇ ਉਲਟ ਹੈ । ਸਟੇਲਾ ਆਪਣੇ ਪਤੀ ਕੋਲ ਵਾਪਸ ਆ ਜਾਂਦੀ ਹੈ । ਟੈਸ, ਸੇਵਾਸਦਨ ਅਤੇ ਗੋਦਾਨ ਦੇ ਅੰਤ ਵਿੱਚ ਸਾਰੇ ਪੇਚ ਖੁਲ ਜਾਂਦੇ ਹਨ, ਸਾਰੀਆਂ ਉਲਝਨਾਂ, ਸੁਲਝ ਜਾਂਦੀਆਂ ਹਨ । ਪਰੰਤੂ ‘ਕਾਊਂਟਰਫ਼ੀਰਰਜ਼` ਵਿੱਚ ਪੇਚੀਦਗੀਆਂ, ਘਟਦੀਆਂ ਨਜ਼ਰ ਨਹੀਂ ਆਉਦੀਆਂ । ਸਗੋਂ ਅੰਤ ਵਿੱਚ ਕੁਝ ਨਵੇਂ ਪਾਤ੍ਰ ਸਾਮਣੇ ਆ ਜਾਂਦੇ ਹਨ : ਇਨ੍ਹਾਂ ਨੂੰ ਉਸੇ ਤਰ੍ਹਾਂ ਕੱਢ ਦਿੱਤਾ ਜਾਂਦਾ ਹੈ ਅਤੇ ਉਪਨਿਆਸ ਸਮਾਪਤ ਹੋ ਜਾਂਦਾ ਹੈ । | ਦਰਅਸਲ, ਦੂਸਰੇ ਮਹਾਯੁਧ ਵਿੱਚ, ਕਹਾਣੀ ਦੀ ਉਹ ਧਾਰਣਾ ਭੀ ਸਮਾਪਤ ਹੋ ਗਈ, ਜਿਸ ਦਾ ਸੰਬੰਧ ਘਟਨਾਵਾਂ ਅਤੇ ਪਾਤਰਾਂ ਦੀ ਅਨੁਰੂਪਤਾ ਨਾਲ ਸੀ । ਨਵੇ ਉਪਨਿਆਸ ਨੇ ਇਸ ਧਾਰਣਾ ਦੇ ਨਾਲ ਜਨਮ ਲਇਆ ਕਿ ਮਾਨਵੀ ਸੰਬੰਧਾਂ ਦਾ ਅਮਲ ਪੇਚੀਦਾ ਹੁੰਦਾ ਹੈ ਅਤੇ ਇਸ ਪੇਚੀਦਗੀ ਦੇ ਪ੍ਰਗਟਾਉ ਦਾ ਮਾਧਿਅਮ ਉਪਨਿਆਸ ਹੀ ਹੋਣਾ ਚਾਹੀਦਾ ਹੈ | ਅਤੇ ਹੁਣ, ਉਹ ਪੁਰਾਣੀ ਨੀਤੀ ਘੱਟ ਹੀ ਉਪਨਿਆਸਕਾਰ ਅਪਣਾਉਂਦੇ ਹਨ ਪਈ ਕੈਂਚੀ ਫੜ ਕੇ ਬੈਠ ਗਏ ਤੇ ਬੜੀ ਸੋਹਜ ਅਤੇ ਕਾਰੀਗਰ ਨਾਲ ਵਾਧੂ ਕਾਂਟ ਛਾਂਟ ਕਰਕੇ, ਇੱਕ ਚੋਕੋਰ ਕਹਾਣੀ ਕਰ ਲਈ । ਨਵੇਂ ਉਪਨਿਆਸਕਾਰ ਨੇ ਇਹ ਯਤਨ ਕੀਤਾ, ਕਿ ਇਹ ਸਾਰੇ ਵਾਧੂ ਕੰਢੇ ਭੀ ਆਪਣੀਆਂ ਸਾਰੀਆਂ ਬੇਤਰਤੀਬੀਆਂ ਅਰ ਸੰਕਟਾਂ ਸਣੇ, ਪ੍ਰਗਟਾਉ ਵਿੱਚ ਆ ਜਾਣ । ਪਰ ਗੱਲ ਇਥੇ ਹੀ ਖਤਮ ਨਹੀਂ ਹੋ ਜਾਂਦੀ । ਨਵੇਂ ਉਪਨਿਆਸਕਾਰ ਨੇ ਇੱਕ ਹੋਰ ਐਸੀ ਬਗਾਵਤ ਕੀਤੀ ਹੈ ਜਿਸ ਨਾਲ ਕਹਾਣੀ ਦਾ ਮਹਤਵ ਬਿਲਕੁਲ ਇੱਕ ਪਾਸੇ ਤੇ ਜਾ ਖਲੋਂਦਾ ਹੈ । ਇਸ ਬਗ਼ਾਵਤ ਦਾ ਦਾ ਰੂਪ ਇਹ ਹੈ ਕਿ ਹੁਣ ਉਪਨਿਆਸਕਾਰ ਸਮਾਜ ਤੋਂ ਵੱਧ, ਵਿਅਕਤੀ ਨੂੰ ਮਹਤਵ ਹੈ । ਬਾਹਰੀ ਘਟਨਾਵਾਂ ਤਾਂ ਬਹੁਤ ਸਾਰੇ ਵਿਅਕਤੀਆਂ ਦੇ ਪਰਸਪਰ ਮੇਲ-ਮਿਲਾਪ ਦੇ ਕਾਰਣ ਵਾਪਰਦੀਆਂ ਹਨ, ਅਤੇ ਕਹਾਣੀ ਭੀ ਬਾਹਰੀ ਘਟਨਾਂਵਾਂ ਦਾ ਮੁਆਮਲਾ ਹੈ । ਪਰਤੂ ਨਵਾਂ ਉਪਨਿਆਸਕਾਰ ਕਹਿੰਦਾ ਹੈ ਕਿ ਜਦੋਂ ਵਿਅਕਤੀ ਸੁਤੇ ਹੀ ਇੱਕ ਸੰਸਥਾ ਤਾਂ ਵਾਧੂ ਪਾਤਾਂ ਦਾ ਇੱਕ ਲੰਮਾਂ ਕਿਉਂ ਲਗਾਇਆ ਜਾਵੇ ? Gide ਦੇ ਵਿਚਾਰ ਭਾਰਡ ਦੀ ਜ਼ਬਾਨੀ ਇਹ ਹਨ:- “ਬਾਹਰੀ ਘਟਨਾਵਾਂ ਅਤੇ ਦੁਰ-ਘਟਨਾਵਾਂ ਤਾਂ ਜਨਮਾਂ ਦੀਆਂ ਚੀਜ਼ਾਂ ਹਨ: ਉਪਨਿਆਸਕਾਰ ਨੂੰ ਇਨ੍ਹਾਂ ਚੀਜ਼ਾਂ ਦਾ ਬਾਈਕਾਟ ਕਰਨਾ SSS - -- -- 84 + --