ਪੰਨਾ:Alochana Magazine May 1961.pdf/7

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਜੇ ਕੋਈ ਇੱਕ ਸ਼ਬਦ ਐਸਾ ਹੈ ਜਿਸ ਵਿੱਚ ‘ਕਲਾਸਿਕ` ਦੀ ਪਰਿਭਾਸ਼ਾ ਦੇ ਸਾਰੇ ਗੁਣ ਇਕੱਤਰ ਹੋ ਸਕਦੇ ਹਨ; ਅਤੇ ਜੋ ਅਧਿਕ ਤੋਂ ਅਧਿਕ ਅਰਥਭਾਵ ਨੂੰ ਅਭਿਵਿਅਕਤ ਕਰਨ ਵਿੱਚ ਸਮਰਬ ਹੈ ਤਾਂ ਉਹ ਸ਼ਬਦ “ਚੌਤਾ ਹੀ ਹੋ ਸਕਦਾ ਹੈ। ਇਥੇ ਮੈਂ ਸਾਰਵਲੌਕਿਕ ਕਲਾਸਿਕ ਵਿੱਚ ਜੈਸਾ ਕਿ ਵਰਕਲ ਹੈ। ਅਤੇ ਉਸ ਕਲਾਸਿਕ ਵਿੱਚ ਜੋ ਕਿ ਸੇ ਭਾਸ਼ਾ ਵਿੱਚ ਹੋਰ ਸਾਹਿਤਾਂ ਦੇ ਸੰਬੰਧ-ਸਪੇਸ਼ ਕਾਰਣ ਕਲਾਸਿਕ ਅਖਵਾਉਂਦੀ ਹੈ, ਜਾਂ ਜੋ ਕਿਸੇ ਵਿਸ਼ੇਸ਼ ਕਾਲ-ਖੰਡ ਦੇ ਜੀਵਨ-ਦਰਸ਼ਨ ਦੇ ਆਧਾਰ ਤੇ ਕਲਾਸਿਕ ਦਾ ਦਰਜਾ ਰੱਖਦੀ ਹੈ ਅੰਤਰ ਕਰਨਾ ਜ਼ਰੂਰੀ ਸਮਝਦਾ ਹਾਂ | ਕਲਾਸਿਕ ਦਾ ਪਾਦੁਰਭਾਵ ਉਸੇ ਵਕਤ ਹੁੰਦਾ ਹੈ ਜਦ ਕੋਈ ਸਭਿਅਤਾ ਪੁਰਣ ਪਰਿਪਕੂਤਾ ਨੂੰ ਪ੍ਰਾਪਤ ਹੁੰਦੀ ਹੈ; ਜਦ ਇਸ ਦੀ ਭਾਸ਼ਾ ਤਥਾ ਸਹਿਤ ਪੌਢਤਾ ਸੰਪੰਨ ਹੋਣ; ਅਤੇ ਨਾਲ ਹੀ ਇਹ ਕਿਸੇ ਪੌਢ ਮਾਨਸ ਦੀ ਸ਼ਿਸ਼ਟੀ ਹੁੰਦੀ ਹੈ । ਵਾਸਤਵ ਵਿੱਚ ਇਹ ਉਸ ਸਭਿਅਤਾ ਅਤੇ ਉਸ ਭਾਸ਼ਾ ਦੇ ਮਹਤਵ ਦੇ ਨਾਲੋ ਨਾਲ ਕਿਸੇ ਵਿਸ਼ਿਸ਼ਟ ਕਵੀ ਦੀ ਪ੍ਰਤਿਭਾ ਦੀ ਪਰਿਪਕੂ ਸਰਵ ਹਿਤਾ ਹੁੰਦੀ ਹੈ ਜੋ ਕਿਸੇ ਕੁੜੀ ਨੂੰ ਸਾਰਵਲੌਕਿਕਤਾ ਦਾ ਸੂਭਾਵ ਪ੍ਰਦਾਨ ਕਰਦੀ ਹੈ । ਪ੍ਰੋਢਤਾ ਦੀ ਪਰਿਭਾਸ਼ਾ ਇਹ ਸੀਕਾਰ ਕੀਤੇ ਬਿਨਾਂ ਕਿ ਸ਼ੁਤਾਗਣ ਪਹਲਾਂ ਹੀ ਇਸ ਦੇ ਅਰਥ-ਭਾਵ ਤੋਂ ਪਰਿਚਿਤ ਹਨ ਸਰਵਥਾ ਅਸੰਭਵ ਹੈ । ਇਸ ਨੂੰ ਇਉਂ ਕਹਿਆ ਜਾ ਸਕਦਾ ਹੈ ਕਿ ਜੇ ਅਸੀਂ ਵਾਸਤਵਿਕ ਅਰਥਾਂ ਵਿੱਚ ਘੁੰਢ ਹਾਂ ਅਤੇ ਨਾਲੋ ਨਾਲ ਵਿਦਿਆ ਸੰਪੰਨ ਭੀ ਹਾਂ ਤਾਂ ਅਸੀਂ ਕਿਸੇ ਸਾਹਿਤ ਅਤੇ ਸਭਿਅਤਾ ਦੀ ਪੌਢਤਾ ਨੂੰ ਪਛਣ ਸਕਦੇ ਹਾਂ । ਇਸ ਦੀ ਮਿਸਾਲ ਬਿਲਕੁਲ ਐਸੀ ਹੈ ਕਿ ਜਿਵੇਂ ਅਸੀਂ ਦੂਜੇ ਇਨਸਾਨਾਂ ਨੂੰ ਵੇਖਕੇ ਤੁਰੰਤ ਪਛਾਣ ਲੈਂਦੇ ਹਾਂ ! ਪ੍ਰੋਢਤਾ ਦੇ ਅਰਥ-ਸਾਰ ਨੂੰ ਅਪੌਢ ਮਾਨਸ ਦੇ ਸਨਮੁਖ ਸਪਸ਼ਟ ਕਰਨਾ ਅਤੇ ਉਸ ਨੂੰ ਹੁਣੀਯ ਬਣਾਉਣਾ ਅਸੰਭਵ ਹੈ । ਪਰ ਜੇ ਅਸੀਂ ਆਪ ਪੌਢ ਹਾਂ ਤਾਂ ਅਸੀਂ ਪ੍ਰੋਢਤਾ ਨੂੰ ਝਟ-ਪਟ ਪਛਾਣ ਲੈਂਦੇ ਹਾਂ ਜਾਂ ਫਿਰ ਕੁਛ ਸੋਚ ਵਿਚਾਰ ਤੋਂ ਬਾਅਦ ਉਸ ਨਾਲ ਪਰਿਚਿਤ ਹੋ ਜਾਂਦੇ ਹਾਂ । ਉਦਾਹਰਣ ਵਜੋਂ ਸ਼ੈਕਸਪੀਅਰ ਦੁਰਾ ਰਚਿਤ ਨਾਟਕਾਂ ਦੇ ਅਧਿਐਨ ਕਰਨ ਵਾਲਾ ਵਿਅਕਤੀ ਜਿਵੇਂ ਜਿਵੇਂ ਉਹ ਪਰਿਪਕ ਹੁੰਦਾ ਜਾਂਦਾ ਹੈ ਸ਼ੈਕਸਪੀਅਰ ਦੇ ਮਨ-ਮਸਤਸ਼ਕ ਦੀ ਵਿਕਾਸਾਤਮਕ ਪ੍ਰੋਢਤਾ ਜਾਂ ਪਰਪਕੂ ਨੂੰ ਸ਼ੀਕਾਰ ਕਰਨ ਵਿੱਚ ਅਸਫ਼ਲ ਨਹੀਂ ਰਹਿੰਦਾ। ਇਥੋਂ ਤਕ ਕਿ ਅਲਪਵਿਕਸਿਤ ਮਨ-ਬੁੱਧੀ ਵਾਲਾ ਦਰਸ਼ਕ ਭੀ ਇਲਜ਼ਾਬਿਬ-ਯੁਗ ਦੇ ਸਾਹਿਤ ਅਤੇ ਸਮੁੱਚਯ ਰੂਪ ਵਿੱਚ ਸਾਰਿਆਂ ਨਾਟਕਾਂ ਦੇ ਪ੍ਰਚੰਡਤ-ਪੂਰਵਕ ਵਰਧਮਾਨ ਵਿਕਾਸ ਨੂੰ ਵੇਖ ਸਕਦਾ ਹੈ । ਇਹੀ ਨਹੀਂ ਸਗੋਂ ਦਿਉਰ ਦੌਰ ਦੀ ਅਪ੍ਰੋਢਤਾ ਤੋਂ ਲੈਕੇ ਸ਼ੈਕਸਪੀਅਰ ਤਕ ਦੇ ਨਾਟਕਾਂ ਦਾ ਵਿਕਾਸ ਅਤੇ ਸ਼ੈਕਸਪੀਅਰ ਦੇ ਪਰ-ਵਰਤੀ ਲੇਖਕਾਂ ਦੀਆਂ ਰਚਨਾਵਾਂ ਦੇ ਅਪਕਰਸ਼ ਦਾ ਭੀ ਅਨੁਭਵ ਕਰ ਸਕਦਾ ਹੈ । ਅਸੀਂ ਸਾਧਾਰਣ