ਪੰਨਾ:Alochana Magazine November 1958.pdf/17

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(iii) ਕਸ਼ਟ ਸੁਰ:-ਜਦ ਕਾਫੀਏ ਦਾ ਪਦ ਜ਼ਰਾ ਮੁਸ਼ਕਿਲ ਨਾਲ ਪੜਿਆ ਜਾਵੇ, ਜਿਵੇਂ ਮਾਨ ਅਤੇ ਕਲਯਾਨ ਦਾ ਕਾਫੀਆ । ਮੱਧਮ :-ਜਦ ਕਾਫਆ ਪਦ ਦੀਆਂ ਮੂਲ ਤੋਂ ਪੂਰਵਲੀਆਂ ਗਤੀਆਂ ਭਿੰਨ ਹੋਣ । ਜਿਵੇਂ ਫਿਰ ਅਤੇ ਪਰ ਵਿਚ । ਮੰਦ ਜਾਂ ਸਾਧਾਰਣ :-ਜਦ ਕਾਫੀਆ ਪਦ ਵਿਚ ਮੂਲ ਚਲ ਅਤੇ ਅਚਲ ਹੋਵੇ । (ਮਿਸਾਲ ਲਈ ਨੰ. ੧ ਵੇਖੋ) ਭਾਈ ਕਾਹਨ ਸਿੰਘ ਨੇ ਗੁਰ ਸ਼ਬਦ ਦਿਵਾਕਰ ਵਿਚ ਕਾਫਏ ਦੇ ਪੰਜ ਭੇਦ ਦਸੇ ਹਨ - ਛੇਕਾਨੁਪ੍ਰਾਸ, ਵਿਤੜਾਨੁਪ੍ਰਾਸ, ਸਤਯਾਨੁਪ੍ਰਾਸ, ਲਾਟਾਨੁਪ੍ਰਾਸ਼, ਅੰਤਨਖਾਸ । ਇਨ੍ਹਾਂ ਦਾ ਸੰਬੰਧ ਵਧੇਰੇ ਕਰ ਕੇ ਗੁਰਬਾਣੀ ਅਤੇ ਕਲਾਸੀਕਲ ਪੰਜਾਬੀ ਨਾਲ ਹੈ ਇਸ ਲਈ ਇਨ੍ਹਾਂ ਦਾ ਵੇਰਵਾ ਖੋਲ੍ਹ ਕੇ ਨਹੀਂ ਦਿਤਾ ਗਇਆ। ਖਲੀਲ ਬਿਨ ਅਹਿਮਦ ਨੇ ਕਾਫੀਏ ਨੂੰ ਦੋ ਅਚਲ ਅਖਰਾਂ ਉਤੇ ਨਿਰਭਰ ਕੀਤਾ ਹੈ । ਇਸ ਤਰ੍ਹਾਂ ਕਾਫੀਏ ਦੀਆਂ ਚਾਰ ਕਿਸਮਾਂ ਹੁੰਦੀਆਂ ਹਨ ਅਤੇ ਪੰਜਵੇ ਕੇਵਲ ਸਾਮੀ ਬੋਲੀਆਂ ਨਾਲ ਸੰਬੰਧਿਤ ਹੈ । (੧) Iਅਨੁਗਾਮੀ :--ਦੋਵੇਂ ਅਚਲ ਅਖਰ ਜਾਂ ਦੀਰਘ ਲਗ , ਬਿਨਾਂ ਅੰਤਰ ਦੇ ਆਉਣ ਜਿਵੇਂ ਅਮੀਰ ਤੇ ਫਕੀਰ । (੨)11 ਅਨੁਚਲ : ਦੋਵੇਂ ਅਚਲ ਅਖਰਾਂ (ਜਾਂ ਦੀਰਘ ਲਗ) ਵਿਚਕਾਰ ਇਕ ਚਲ ਅਖਰ ਆਵੇ ਜਿਵੇਂ ਮਹਰਮ, ਮੁਹਕਮ ਆਦਿ । (3) 11Tਅਨੁਸਥ :--ਦੋ ਚਲ ਦੋ ਅਚਲਾਂ ਵਿਚਕਾਰ ਆਉਣ ਜਿਵੇਂ ਬਾਦਸ਼ਾ, ਖਾਨਕਾ ਵਿਚ ਬ ਚਲ ਹੈ, ਕੰਨਾ ਅਚਲ । ਦ’ ‘ਸ਼ ਚਲ ਹਨ ਤੇ ਕੰਨਾ ਅਚਲ । ਇਵੇਂ ਜਿਵੇਂ ਖਾਨ ਵਿਚ “ਖ ਚਲ ਹੈ, ਕੰਨਾ ਅਚਲ । ਨ ਅਤੇ ਕ ਦੋਵੇਂ ਚਲ ਹਨ ਅਤੇ ਕੰਨ ਅਚਲ ਹੈ । ਗੋਇਆ ਦੋ ਅਚਲਾਂ ਵਿਚਕਾਰ ਦੋ ਚਲ ਆਏ ਹਨ । (੪) Ivਅਨੁਸਰ ਤ:- ਦੋ ਅਚਲ ਵਿਚਕਾਰ ਤਿੰਨ ਚਲ ਹੋਣ ਜਿਵੇਂ ਰੋਜ਼ਅਜੋਲ, ਖੇਰ ਮਨਖ ਵਿਚ ਰੋਜ ਅਜ਼ਲ ਦਾ ਹੋੜਾ ਅਚਲ ਹੈ, ਜ਼ ਚਲ ( ਅ ਚਲ, ਜ਼ ਚਲ ਅਤੇ ਲ ਅਚਲ ਹੈ ਇਵ ਜਿਵੇ ਖੈਰ ਮਨੁਖ ਦੀਆਂ ਦੁਆਵਾਂ ਅਚਲ ਹਨ । “ਰ’’ ਚਲ, “ਮ ਚਲ, ‘ਨ’’ ਚਲ ਹੈ ਅਤੇ ਵੱਖ’’ ਅਚਲ ਹੈ । (੫) Vਸਾਦਿਗਣ :- ਦੇਵ ਅਚਲ ਵਿਚ ਚਾਰ ਚਲ ਆਉਣ, ਅਜਿਹਾ ਸਾਡੀਆਂ ਬੋਲੀਆਂ ਵਿਚ ਨਹੀਂ ਹੁੰਦਾ। ਸਾਮੀ ਬੋਲੀਆਂ ਵਿਚ ਹੀ ਹੋ ਸਕਦਾ ਹੈ । 1. ਮੁਰਾਦਫ ॥ II. ਮੁਤਵਾਰ । 111. ਮੁਤਦਾਰਕ । IV. ਰਾਕਬ । ਮੁੜਕਾਸ । ૧૫