ਪੰਨਾ:Alochana Magazine November 1958.pdf/20

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਨਾਉਂ ਦੀ ਤਾ ਮੁਦਾ ਤੇ ਪਾਟੇ ਹੋਏ ਕੰਨ ਦੀ ਇਕ ਮੂਰਤੀ ਬਣੀ ਹੋਈ ਮਿਲਦੀ ਹੈ, ਜਿਸ ਤੋਂ ਅਸੀਂ ਇਸ ਸਿੱਟੇ ਤੇ ਪੁਜਦੇ ਹਾਂ ਕਿ ਇਹ ਮੁਦਾ ਨਿਸ਼ਚੇ ਹੀ ਇਹਨ ਕੰਨ ਪਾਟੇ ਨਾਥ ਜੋਗੀਆਂ ਦੀ ਸfੜੀ ਵਿਚ ਚਲਾਈ ਗਈ ਸੀ । ਚਰਪਟ ਨਾਬ ਦੇ ਸੰਬੰਧ ਵਿਚ ਦੇ ਧਾਰਨਾਵਾਂ ਹਨ-ਇਕ ਦੇ ਅਨੁਸਾਰ ਤਾਂ ਉਹ ਗੁਰੁ ਗੋਰਖ ਦੇ ਗੁਰ ਭਾਈ ਸਨ ਅਤੇ ਦੂਜੀ ਦੇ ਅਨੁਸਾਰ ਇਹ ਰਖ ਦੇ ਸ਼ਿਸ਼ ਮੰਨੇ ਜਾਂਦੇ ਹਨ । | ਪੰਜਾਬੀ ਪਰੰਪਰਾ ਦੇ ਅਨੁਸਾਰ ਉਹ ਗੁਰੁ ਗੋਰਖ ਦੇ ਸ਼ਿਸ਼ ਸਨ, ਪਰ ਨੇਪਾਲੀ ਪਰੰਪਰਾ ਅਨੁਸਾਰ ਇਹ ਗੁਰ ਗੋਰਖ ਦੇ ਗੁਰਭਾਈ ਮੰਨੇ ਗਏ ਹਨ | ਪੰਜਾਬੀ ਪਰੰਪਰਾ ਨਾਲੋਂ ਨੇਪਾਲੀ ਪਰੰਪਰਾ ਵਧੇਰੀ ਪ੍ਰਮਾਣੀਕ ਦਿਸਦੀ ਹੈ । ਪੰਜਾਬੀ ਦੇ ਵਿਦਵਾਨ ਡਾ: ਮੋਹਨ ਸਿੰਘ ਨੇ ਆਪਣੀ ਪੁਸਤਕ Gorakh Nath and Medieval Hindu Mysticism ਜੋ ਉਹਨਾਂ ਲਾਹੌਰ ਤੋਂ ਸੰਨ ੧੯੩੭ ਵਿਚ ਪਕਾਸ਼ਿਤ ਕਰਵਾਈ ਸੀ, ਵਿਚ ਇਸ ਨਾਥ ਸਿਧ ਦਾ ਵਰਣਨ ਕੀਤਾ ਹੈ ਅਤੇ ਉਹਨਾਂ ਦੇ ਕੁਝ ਪਦ ਭੀ ਸੰਮਿਲਿਤ ਕੀਤੇ ਹਨ ਤਟਿ ਤੀਰਥ ਮਣ ਕੇ ਕਰਮਾ, ਪੁਨ ਧਨ ਖਤ ਕੇ ਧਰਮਾ ਬੰਜ ਬੇਪਾਰ ਬੈਸਨੋਂ ਕੇ ਕਰਮਾ, ਸੇਵਾ ਭਾਵ ਸੂਦਰ ਕੇ ਧਰਮਾ। ਚਾ ਧਰਮ ਏਹੋ ਚਾਰੋਂ ਕਰਮਾ, ਚਰਪਟ ਪ੍ਰਣਵੇਂ ਸੁਨਹੋ ਸਿੱਧਾ ਮਨ ਵਸ ਕੀਏ ਜੋਗੀ ਕੇ ਧਰਮਾ।* ਉਪਰੋਕਤ ਪਦ ਨੂੰ ਵੇਖ ਅਸੀਂ ਇਸ ਸਿੱਟੇ ਤੇ ਪੁਜਦੇ ਹਾਂ ਕਿ ਚਰਪਟ ਨਬ ਪੰਜਾਬੀ ਦੇ ਵਧੇਰੇ ਨੇੜੇ ਆ ਚੁਕੇ ਸਨ । ਉਹ ਸੰਖੇਪ ਵਿਚ ਆਪਣੀ ਗਲ ਕਹਿ ਦੇਣ ਵਿਚ ਸਿਧ ਸਨ । ਉਹਨਾਂ ਦੀ ਸ਼ੈਲੀ ਰੋਚਕ, ਦਿਲ ਨੂੰ ਕਾਬੂ ਕਰਨ ਵਾਲੀ ਅਤੇ ਤਿਖੇ ਵਿਅੰਗਾਂ ਨਾਲ ਭਰੀ ਸੀ। ਮੁਮਕਿਨ ਨਹੀਂ ਕਿ ਕੋਈ ਉਹਨਾਂ ਦੀ ਬਾਣੀ ਨੂੰ ਪੜ ਕੇ ਪ੍ਰਭਾਵਿਤ ਨਾ ਹੋਏ । ਪੰਜਾਬ ਯੂਨੀਵਰਸਿਟੀ ਲਾਹੌਰ ਦੇ ਸੰਗ੍ਰਹਾਲੈ ੩੮੦ ਨੰਬਰ ਦੀ ਹਬ ਲਿਖੀ ਪਤੀ ਤੇ ਆਧਾਰ ਤੇ ਡਾ: ਮੋਹਨ ਸਿੰਘ ਨੇ ਚਰਪਟ ਦੇ ਕਾਵਿ ਦੇ ਕੁਝ ਉਦਾਹਰਣ ਦਿਤੇ ਹਨ; ਜਿਸ ਤੋਂ ਅਸੀਂ ਇਸ ਸਟੇ ਤੇ ਪੁਜਦੇ ਹਾਂ ਕਿ ਚਰਪਟ ਸਰਫ ਜੋਤੀ ਨਹੀਂ ਸਗੋਂ ਆਤਮ ਜੋਗੀ ਸਨ । ਉਹ ਆਪਣੇ ਆਪ ਨੂੰ ਭੀ ਆਤਮ ਜੋਗੀ ਹੀ ਮੰਨਦੇ ਹਨ ਕਿਉਂਕਿ ਉਹਨਾਂ ਨੇ ਜੋਗੀਆਂ ਦੀ ਭੇਖ ਧਾਰਨ ਦੀ ਮਨੋ-ਵਿਰਤੀ ਦੀ ਵਧੇਰੀ ਨਿੰਦਾ ਕੀਤੀ ਹੈ ਅਤੇ ਇਹ ਭੀ ਉਹਨਾਂ ਦੀ ਬਾਣੀ ਤੋਂ ਪ੍ਰਗਟ ਹੁੰਦਾ ਹੈ ਕਿ

  • “ਮੇਂ ਧਰਤੀ ਪੰਜਾਬ ਦੀ” ਲੇਖਕ ਨਰੇਂਦਰ ਧੀਰ ਦਾ ਅਧਿਆਇ “ਪੰਜਾਬੀ ਅਤੇ ਉਸ ਦਾ ਉਪਭਾਸ਼ਾਵਾਂ ਦੀ ਉਤਪਤੀ ਤੇ ਵਿਕਾਸ” ਪੰਨਾ ੫੯।

૧e