ਪੰਨਾ:Alochana Magazine November 1958.pdf/25

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਨਾਉਂ ਤੋਂ ਬਾਅਦ ਨਥ ਸ਼ਬਦ ਦਾ ਉਪਯੋਗ ਨਹੀਂ ਸੀ ਹੁੰਦਾ ਅਤੇ ਨਾ ਹੀ ਉਹ ਲੋਕ ਇਸ ਮਤ ਤੋਂ ਜਾਣੂ ਹੀ ਸਨ | ਪਰ ਅਜ ਕਸ਼ਮੀਰ ਦੀ ਤਲਹਟੀਆਂ ਵਿਚ ਇਹਨਾਂ ਨਾਥ ਜੋਗੀਆਂ ਦਾ ਵਧੇਰੇ ਪ੍ਰਭਾਵ ਹੈ ਨਿਸਚੇ ਹੀ ਇਸ ਦਾ ਸਿਹਰਾ ਨਾਰਾਂ ਦੇ ਸਿਰ ਹੈ । ਇਹਨਾਂ ਵਿਚੋਂ ਭੀ ਵਿਸ਼ੇਸ਼ ਚਰਪਟ ਨਾਥ ਜੋ ਉਥੇ ਗਏ । | ਕਸ਼ਮੀਰ ਵਿਚ ਹੁਣ ਭੀ ਇਕ 'ਜੋਗੀ’ ਨਾਮ ਦੀ ਜਾਤੀ ਹੈ ਜਿਸ ਦਾ ਸੰਬੰਧ ਸ਼ਾਇਦ ਬੰਗਾਲੀ ਜਾ ਉਤਰ ਪ੍ਰਦੇਸ਼ ਦੇ ‘ਜੋਗੀ’ ਘਰਾਣੇ ਨਾਲ ਹੋਵੇ । ਜੇ ਇਹਨਾਂ ਜੋਗੀਆਂ ਦਾ ਸੰਬੰਧ ਵਜਰਯਾਨ ਸ਼ਾਖਾ ਦੇ ਸਿਧ ਜੋਗੀਆਂ ਨਾਲ ਹੈ ਤਾਂ ਕਸ਼ਮੀਰ ਦੇ 'ਜੋਗੀ’ ਪੰਡਿਤ ਇਹਨਾਂ ਸਿਧਾਂ ਦੇ ਵਧੇਰੇ ਨਜ਼ਦੀਕ ਹਨ । ਕਸ਼ਮੀਰ ਵਿਚ ਅਜ ਭੀ ਛੱਪਨ ਨਾਉਂ ਦੇ ਭੈਰੋਂ ਨਾਥਾਂ ਦੀ ਪੂਜਾ ਕੀਤੀ ਜਾਂਦੀ ਹੈ । ਸੀ ਨਗਰ ਵਿਚ ਕਈ ਪ੍ਰਕਾਰ ਦੇ ਨਾਥ ਭੈਰੋਂ ਮੰਦਰ ਪਾਏ ਜਾਂਦੇ ਹਨ--ਸੀਤਲ ਨਾਥ, ਆਨੰਦੀ ਨਾਬ, ਬੈਤਾਲ ਨਾਥ ਅਤੇ ਛਬਲ ਨਾਥ ਆਦਿ । ਸ੍ਰੀ ਨਗਰ ਤੋਂ ਲਗ ਭਗ ੨੦ ਮੀਲ ਦੂਰ ਸੁੱਬਲ ਨਾਥ ਭੈਰੋਂ ਨੂੰ ਹਿੰਦੂ ਅਤੇ ਮੁਸਲਮਾਨ ਸਮਾਨ ਰੂਪ ਨਾਲ ਮੰਨਦੇ ਹਨ । ਸ੍ਰੀ ਨਗਰ ਦੇ ਹੀ ਇਕ ਆਹਕਮਰ ਨਾਉਂ ਦੇ ਮਹੱਲੇ ਵਿਚ ਇਕ ‘ਜੋਗੀ’ ਘਰਾਨਾ ਰਹਿੰਦਾ ਹੈ ਜੋ ਲਗਭਗ ਇਕ ਹਜ਼ਾਰ ਸਾਲ ਪਹਿਲਾਂ ਦਾ ਮੰਨਿਆ ਜਾਂਦਾ ਹੈ । ਇਸੇ ਘਰਾਣੇ ਦੇ ਇਕ ਸਜਣ ਨੇ ਮੈਨੂੰ ਦਸਿਆ ਕਿ ਸ਼ਿਵਰਾਤੀ ਨੂੰ ਇਹ ਲੋਕ ਵਿਸ਼ੇਸ਼ ਰੂਪ ਨਾਲ ਮਨਾਂਦੇ ਹਨ । | ਚੰਬਾ ਦੇ ਮਹਿਲ ਦੇ ਸਾਹਮਣੇ ਅਜ ਭੀ ਸਿਧ ਚਰਪਟ ਨਾਥ ਦਾ ਮੰਦਰ ਹੈ ਜੋ ਆਪਣੀ ਕਹਾਣੀ ਅਜ ਭੀ ਆਪਣੇ ਖਾਮੋਸ਼ ਸੁਰਾਂ ਵਿਚ ਗੁਨਗੁਨਾਂਦਾ ਹੈ । ਹਰ ਇਕ ਸ਼ਿਵਰਾਤੀ ਨੂੰ ਇਸ ਮੰਦਰ ਵਿਚ ਚੰਬਾ ਦਾ ਰਾਜਾ, ਚਰਪਟ ਨਾਥ ਦੀ ਬੜੇ ਆਦਰ ਸਤਿਕਾਰ ਨਾਲ ਅਰਚਨਾ ਕਰਦਾ ਹੈ ਅਤੇ ਚਰਪਟ ਜਿਹੇ ਪ੍ਰਗਤੀਸ਼ੀਲ ਨਾਥ ਸਿੱਧ ਨੂੰ ਆਪਣੀ ਸ਼ਰਧਾਂਜਲੀ ਭੇਟ ਕਰਦਾ ਹੈ । ਚਰਪਟ ਦੀ ਬਾਣੀ ਦੇ ਹੋਰ ਉਦਾਹਰਣ ਜਾਇ ਕੇ ਅਜਾਣ ਹੋਏ ਬਾਤ ਤੂੰ ਲੇਹੁ ਪਛਾਣ ਚੇਲੇ ਹੋਇਆ ਲਾਭ ਹੋਏਗਾ, ਗੁਰੁ ਹੋਇਆਂ ਹਾਣ ਅੰਦਰ ਗੰਦਾ ਬਾਹਰ ਗੰਦਾ, ਤੂ ਕਿਉਂ ਭੁਲਿਓ ਚਰਪਟ ਅੰਧਾ ॥ ਹਨੇ ਕਾਨਿ ਕਯਹਿ ਗਿਆਨ, ਹੋਨ ਕਾਰਨਿ ਧਰਹਿ ਧਿਆਨ । ਹੋਨੇ ਕਾਰਨਿ ਤੀਰਥ ਅਸਨਾਨ, ਹੋਨੇ ਕਾਰਨਿ ਪੁੰਨ ਘਰੁ ਦਾਨ ਹੋਨੇ ਕਾਰਨਿ ਜੁਧ ਸੰਮ, ਹੋਨੇ ਕਾਰਨਿ ਪਚਿ ਪਚਿ ਮੁਆ ੨੩