ਪੰਨਾ:Alochana Magazine November 1958.pdf/31

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਰਾਜਾ ਸ਼ਾਵਾਹਨ ਨੂੰ ਸ਼ਕ ਸੰਮਤ ਦਾ ਸ਼ੁਰੂ ਕਰਨ ਵਾਲਾ ਮੰਨਿਆ ਹੈ । : ਹਚਿੰਬਨ ਨੇ ਇਹਨਾਂ ਨੂੰ ਪੰਵਾਰ ਰਾਜਪੂਤ ਮੰਨਿਆ ਹੈ । ਇਹ ਇਹਨਾਂ ਦੇ ਮੁਤ ਅਨੁਸਾਰ ਯਦੂਵੰਸ਼ੀ ਰਾਜਪੂਤ ਸਨ ਅਤੇ ਰਾਵਲਪਿੰਡੀ (ਜਿਸ ਦਾ ਪੁਰਾਣਾ ਨਾਉਂ ਰਾਜਪੁਰੀ ਸੀ) ਇਹਨਾਂ ਦੀ ਰਾਜਧਾਨੀ ਸੀ | ਬਾਅਦ ਵਿਚ ਸੀਥੀਯਨਾਂ ਨਾਲ ਲੜਾਈ ਦੇ ਪਿਛੋਂ ਇਹਨਾਂ ਨੂੰ ਪੂਰਬ ਵਲ ਹੱਟ ਜਾਣਾ ਪਇਐ; ਤਦੋਂ ਹੀ ਸਿਆਲਕੋਟ ਵਿਚ ਇਹਨਾਂ ਦੀ ਰਾਜਧਾਨੀ ਹੋਈ । ਬਿਗਸ ਸਾਹਿਬ ਨੇ ਇਹਨਾਂ ਸਭ ਗਲਾਂ ਤੇ ਵਿਚਾਰ ਕਰਕੇ ਇਹ ਹੀ ਨਤੀਜਾ ਕਢਿਆ ਕਿ ਇਹ ਸਭ ਕਹਾਣੀਆਂ ਸਿਰਫ ਇਹ ਹੀ ਸਿੱਧ ਕਰਦੀਆਂ ਹਨ ਕਿ ਰਾਜਾ ਰਸਾਲ ਦੇ ਸਮੇਂ ਵਿਚ ਸੀਮਾਂਤ ਦੇ ਹਿੰਦੂਆਂ ਅਤੇ ਦੁਸਰੇ ਧਰਮ ਵਾਲਿਆਂ ਦਾ ਜ਼ਬਰਦਸਤ ਸੰਘਰਸ਼ ਚਲ ਰਹਿਆ ਸੀ; ਇਸ ਸਭ ਤੋਂ ਇਹ ਹੀ ਪਤਾ ਚਲਦਾ ਹੈ ਕਿ ਪੂਰਣ ਭਗਤ ਅਤੇ ਰਾਜਾ ਰਸਾਲ ਦਾ ਸਮਾਂ ੧੧ਵੀਂ ਸਦੀ ਤੋਂ ਪਹਿਲਾਂ ਹੀ ਹੋਣਾ ਚਾਹੀਦਾ ਹੈ * ਅਸੀਂ ਪਹਿਲਾਂ ਕਹਿ ਚੁੱਕੇ ਹਾਂ ਕਿ ਮਛੰਦਰ ਦਾ ਸਮਾਂ ਨਿਸਚੇ ਹੀ ਈਸਵੀ ਸੰਨ ੯੦੦ ਤੋਂ ਪਹਿਲਾਂ ਸੀ । ਇਸ ਦੇ ਅਨੁਸਾਰ ਭੀ ਅਸੀਂ ਕਹਿ ਸਕਦੇ ਹਾਂ ਕਿ ਚੌਰੰਗੀ ਭੀ ਇਸੇ ਸਮੇਂ ਵਿਚ ਹੋਏ । ਹੋ ਸਕਦਾ ਹੈ ਕਿ ਉਹ ਮਛੰਦਰ ਤੋਂ ਵਧੇਰੇ ਸਮੇਂ ਬਾਅਦ ਤਕ ਭੀ ਰਹੇ ਹੋਣ । ਇਸ ਹਿਸਾਬ ਨਾਲ ਉਹ ਗੋਰਖ ਦੇ ਸਮਕਾਲੀ ਭੀ ਸਿੱਧ ਹੁੰਦੇ ਹਨ, ਪਰ ਇਹ ਤਾਂ ਠੀਕ ਹੈ ਕਿ ਉਹ ਮਛੰਦਰ ਨਾਥ ਦੇ ਹੀ ਬਿਸ਼ ਸਨ ਗੁਰੂ ਗੋਰਖ ਦੇ ਨਹੀਂ। ਉਹਨਾਂ ਦੇ ਨਾਉਂ ਨਾਲ ਪ੍ਰਾਪਤ ਹੋਈ ਹਥੀ ਲਿਖੀ ਪੁਸਤਕ “ਪਾਣਸਕਲੀ' ਜੋ ਪੱਟੀ ਜ਼ਿਲਾ ਅੰਮ੍ਰਿਤਸਰ ਦੇ ਜੈਨ ਮੰਦਿਰ ਤੋਂ ਪ੍ਰਾਪਤ ਹੋਈ ਹੈ-ਤੋਂ ਵੀ ਪਤਾ ਚਲਦਾ ਹੈ ਕਿ ਉਹਨਾਂ ਦੀ ਭਾਸ਼ਾ ਤੇ ਅਪਭੰਸ਼ ਦਾ ਪੂਰਾ ਪਰਾ ਪ੍ਰਭਾਵ ਸੀ---ਉਸ ਵਿਚ ਜਿਥੇ ਕਿਤੇ ਕਿਤੇ ਪੰਜਾਬੀ-ਪਣਾ ਮਿਲਦਾ ਹੈ ਤਾਂ ਦੁਸਰੇ ਪਾਸੇ ਪੂਰਬੀ ਅਤੇ ਰਾਜਸਥਾਨੀ ਦਾ ਪੁਟ ਵੀ ਪ੍ਰਾਪਤ ਹੁੰਦਾ ਹੈ-ਠੀਕ ਉਸੀ ਭਾਂਤਿ ਜਿਸ ਤਰਾਂ ਕਿ ਗੋਰਖ ਦੀ ਭਾਸ਼ਾ ਵਿਚ ਭੀ ਹੈ । ਇਸ ਦਾ ਕਾਰਣ ਉਹ ਦੀ ਘੁਮਣ ਫਿਰਣ ਦੀ ਆਦਤ ਹੀ ਜਾਪਦੀ ਹੈ । ਇਸ ਪਾਣ-ਸੰਕਲੀ ਦਾ ਅਰੰਭ ਇਸ ਭਾਂਤ ਹੁੰਦਾ ਹੈ ਸਤਿਆ ਵਦੰਤ ਚੌਰੰਗੀ ਨਾਥ ਆਦਿ ਅੰਤਰਿ ਸੁਨੌ ਬ੍ਰਿਤਾਂਤ ਸਾਲਬਾਹਨ ਘਰੇ ਹਮਾਰਾ ਜਨਮ ਉਤਪਤਿ ਸਤਿਮਾ ਝੂਟ ਬੋਲੀਲਾ ॥੧॥ ਅਸਹਾਰਾ ਭਇਲਾ ਸ਼ਾਸਤ ਪਾਪ ਕਲਪਨਾ ਨਹੀਂ ਹਮਾਰੇ ਮਨੇ ਹਾਥ ਪਾਵ ਕਟਾਇ ਰਲਾਇਲਾ ਨਿਰੰਜਨ ਬਨੇ ਸੌਖ ਸੰਤਾਪ ਮਨੇ ਪਰ ਭੇਵ ਸਨਮੁਖ ਦੇਖੀਲਾ ਸੀ ਮਛੰਦਰ ਨਾਥ ਗੁਰੁ ਦੇਵ ਨਮਸਕਾਰ ਕਰੀਲਾ ਨਮਾਇਲਾ ਮਾਥਾ ॥੨ ਕੰਠ ਤਾਲੁ ਕਾਰੇ ਕਈ ਧਰਮਨਾ ਰੂਪ ਮਛੰਦਰ ਨਾਥ ਸਵਾਮੀ ॥ ੩ ॥

  • “ਨਾਥ ਸੰਪ੍ਰਦਾਇ ਹਜ਼ਾਰੀ ਪ੍ਰਸ਼ਾਦ ਦਵਿਵੇਦੀ, ਪੰਨਾ ੧੬੨

੨੫